ਬੀਜਿੰਗ ਤੋਂ ਵੀ ਘੱਟ ਸਮੇਂ ’ਚ ਦਿੱਲੀ ’ਚ ਘਟਾ ਦੇਵਾਂਗੇ ਹਵਾ ਪ੍ਰਦੂਸ਼ਣ : ਪ੍ਰਕਾਸ਼ ਜਾਵਡੇਕਰ

Friday, Nov 22, 2019 - 09:26 PM (IST)

ਬੀਜਿੰਗ ਤੋਂ ਵੀ ਘੱਟ ਸਮੇਂ ’ਚ ਦਿੱਲੀ ’ਚ ਘਟਾ ਦੇਵਾਂਗੇ ਹਵਾ ਪ੍ਰਦੂਸ਼ਣ : ਪ੍ਰਕਾਸ਼ ਜਾਵਡੇਕਰ

ਨਵੀਂ ਦਿੱਲੀ — ਵਾਤਾਵਰਣ ਬਾਰੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਹੈ ਕਿ ਬੀਜਿੰਗ ਨੂੰ ਹਵਾ ਦੇ ਪ੍ਰਦੂਸ਼ਣ ਨਾਲ ਨਿਪਟਣ ਲਈ 15 ਸਾਲ ਲੱਗੇ। ਅਸੀਂ ਇਸ ਤੋਂ ਵੀ ਘੱਟ ਸਮੇਂ ’ਚ ਦਿੱਲੀ ’ਚ ਹਵਾ ਦਾ ਪ੍ਰਦੂਸ਼ਣ ਖਤਮ ਕਰ ਦੇਵਾਂਗੇ।

ਲੋਕ ਸਭਾ ’ਚ ਹਵਾ ਦੇ ਪ੍ਰਦੂਸ਼ਣ ਅਤੇ ਪੌਣ-ਪਾਣੀ ’ਚ ਹੋਈ ਤਬਦੀਲੀ ਬਾਰੇ ਨਿਯਮ 193 ਅਧੀਨ ਹੋਈ ਬਹਿਸ ਦਾ ਜਵਾਬ ਦਿੰਦੇ ਹੋਏ ਜਾਵਡੇਕਰ ਨੇ ਕਿਹਾ ਕਿ ਹਵਾ ਦੇ ਪ੍ਰਦੂਸ਼ਣ ਨਾਲ ਨਿਪਟਣ ਲਈ ਜਨ ਅੰਦੋਲਨ ਦੀ ਜ਼ਰੂਰਤ ਹੈ। ਇਹ ਕੋਈ ਸਿਅਾਸੀ ਸਵਾਲ ਨਹੀਂ ਹੈ। ਇਸ ਨਾਲ ਸਾਨੂੰ ਮਿਲ ਕੇ ਲੜਨਾ ਹੋਵੇਗਾ ਅਤੇ ਲਗਾਤਾਰ ਯਤਨ ਕਰਨੇ ਹੋਣਗੇ।


author

Inder Prajapati

Content Editor

Related News