ਪ੍ਰਦੂਸ਼ਣ 'ਤੇ 'ਐਕਸ਼ਨ ਮੂਡ' 'ਚ ਕੇਂਦਰ', ਪੰਜਾਬ ਸਮੇਤ 23 ਸੂਬੇ ਅਜੇ ਵੀ ਨੀਂਦ 'ਚ

12/02/2019 12:00:35 PM

ਨਵੀਂ ਦਿੱਲੀ— ਹਵਾ ਪ੍ਰਦੂਸ਼ਣ ਕਈ ਸੂਬਿਆਂ ਲਈ ਭਿਆਨਕ ਰੂਪ ਅਖਤਿਆਰ ਕਰ ਚੁੱਕਾ ਹੈ। ਪ੍ਰਦੂਸ਼ਣ ਤੋਂ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣ ਕਰਨਾ ਪੈ ਰਿਹਾ ਹੈ ਪਰ ਫਿਰ ਵੀ ਸੂਬਿਆਂ ਦਾ ਰਵੱਈਆ ਇਸ ਨੂੰ ਲੈ ਕੇ ਢਿੱਲਾ ਹੈ। ਜਦਕਿ ਕੇਂਦਰ ਸਰਕਾਰ ਇਸ ਨਾਲ ਨਜਿੱਠਣ ਲਈ ਪੰਜਾਬ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਦਿੱਲੀ ਅਤੇ ਗੁਜਰਾਤ ਸਮੇਤ 23 ਸੂਬਿਆਂ ਨੂੰ ਪੈਸਾ ਅਤੇ ਕਾਰਜ ਯੋਜਨਾ ਦੋਵੇਂ ਮੁਹੱਈਆ ਕਰਵਾ ਚੁੱਕੀ ਹੈ। ਬਾਵਜੂਦ ਇਸ ਦੇ ਹੁਣ ਤਕ ਕਿਸੇ ਸੂਬੇ ਨੇ ਇਸ ਨੂੰ ਲੈ ਕੇ ਕੰਮ ਸ਼ੁਰੂ ਨਹੀਂ ਕੀਤਾ ਹੈ।

PunjabKesari

ਦਰਅਸਲ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਨੇ ਰਾਸ਼ਟਰੀ ਸਵੱਛ ਹਵਾ ਯੋਜਨਾ ਬਣਾਈ ਹੈ। 23 ਸੂਬਿਆਂ ਦੇ 122 ਸ਼ਹਿਰਾਂ ਨੂੰ ਇਸ 'ਚ ਸ਼ਾਮਲ ਕੀਤਾ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਸ਼ਹਿਰਾਂ ਦੀ ਚੋਣ ਵਿਸ਼ਵ ਸਿਹਤ ਸੰਗਠਨ ਦੀ 2014 ਅਤੇ 2018 ਦੀਆਂ ਉਨ੍ਹਾਂ ਰਿਪੋਰਟਾਂ ਦੇ ਆਧਾਰ 'ਤੇ ਕੀਤੀ ਗਈ, ਜਿਸ 'ਚ ਹਵਾ ਪ੍ਰਦੂਸ਼ਣ ਕਾਰਨ ਲੋਕਾਂ ਦੀ ਹੋ ਰਹੀਆਂ ਮੌਤਾਂ ਅਤੇ ਸਿਹਤ 'ਤੇ ਪੈਣ ਵਾਲੇ ਪ੍ਰਭਾਵਾਂ ਨੂੰ ਲੈ ਕੇ ਚਿਤਾਵਨੀ ਦਿੱਤੀ ਗਈ ਸੀ। ਇਨ੍ਹਾਂ ਸ਼ਹਿਰਾਂ ਵਿਚ ਹਵਾ ਦੀ ਗੁਣਵੱਤਾ (ਏਅਰ ਕਵਾਲਿਟੀ ਇੰਡੈਕਸ) ਵੀ ਮਾਪਦੰਡਾਂ ਮੁਤਾਬਕ ਨਹੀਂ ਹੈ।

PunjabKesari

ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਸੂਬਿਆਂ ਨੂੰ ਜੋ ਯੋਜਨਾ ਦਿੱਤੀ ਗਈ ਸੀ, ਉਹ ਕਰੀਬ 132 ਬਿੰਦੂਆਂ ਦਾ ਐਕਸ਼ਨ ਪਲਾਨ ਸੀ। ਇਸ ਵਿਚ ਵਾਹਨਾਂ ਤੋਂ ਹੋਣ ਵਾਲੇ ਪ੍ਰਦੂਸ਼ਣ, ਧੂੜ-ਮਿੱਟੀ ਤੋਂ ਹੋਣ ਵਾਲੇ ਪ੍ਰਦੂਸ਼ਣ, ਉਦਯੋਗਾਂ ਤੋਂ ਹੋਣ ਵਾਲੇ ਪ੍ਰਦੂਸ਼ਣ, ਬਾਇਓਮਾਸ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਆਦਿ ਨਾਲ ਨਜਿੱਠਣ ਦੀ ਪੂਰੀ ਯੋਜਨਾ ਹੈ। ਯੋਜਨਾ ਮੁਤਾਬਕ 120 ਦਿਨਾਂ ਵਿਚ ਸਾਰੇ ਕੰਮਾਂ 'ਤੇ ਅਮਲ ਕਰਨਾ ਸੀ ਪਰ ਅਜੇ ਤਕ ਪੱਤਾ ਤਕ ਨਹੀਂ ਹਿੱਲਿਆ। ਮੰਤਰਾਲੇ ਨਾਲ ਜੁੜੇ ਅਧਿਕਾਰੀਆਂ ਮੁਤਾਬਕ ਸੂਬਿਆਂ ਦੇ ਰਵੱਈਏ ਦਾ ਪਤਾ ਉਦੋਂ ਲੱਗਾ, ਜਦੋਂ ਸੰਸਦ 'ਚ ਉਠ ਰਹੇ ਸਵਾਲਾਂ ਦਰਮਿਆਨ ਸੂਬਿਆਂ ਤੋਂ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਲਈ ਗਈ। ਇਸ ਦੌਰਾਨ ਪਤਾ ਲੱਗਾ ਕਿ ਜ਼ਿਆਦਾਤਰ ਸੂਬਿਆਂ ਨੇ ਹੁਣ ਤਕ ਯੋਜਨਾ ਤਹਿਤ ਕੋਈ ਵੀ ਕੰਮ ਨਹੀਂ ਕੀਤਾ।

ਪੰਜਾਬ ਦੇ 9 ਸ਼ਹਿਰ ਸ਼ਾਮਲ—
ਯੋਜਨਾ 'ਚ ਪੰਜਾਬ ਦੇ 9 ਸ਼ਹਿਰ ਸ਼ਾਮਲ ਹਨ। ਇਹ ਸ਼ਹਿਰ ਹਨ— ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ, ਪਠਾਨਕੋਟ, ਮੰਡੀ ਗੋਬਿੰਦਗੜ੍ਹ, ਖੰਨਾ, ਨਵਾਂ ਨੰਗਲ ਅਤੇ ਡੇਰਾ ਬੱਸੀ। ਹਿਮਾਚਲ ਪ੍ਰਦੇਸ਼ ਦੇ 7 ਅਤੇ ਜੰਮੂ-ਕਸ਼ਮੀਰ ਦੇ 2 ਸ਼ਹਿਰ ਇਸ ਸੂਚੀ ਵਿਚ ਹਨ।


Tanu

Content Editor

Related News