ਏਅਰ ਇੰਡੀਆ-ਵਿਸਤਾਰਾ ਦੇ ਰਲੇਵੇਂ ਤੋਂ ਬਾਅਦ ਬਣੀ ਇਕਾਈ ਦਾ ਪਹਿਲਾ ਜਹਾਜ਼ ਦੋਹਾ ਤੋਂ ਮੁੰਬਈ ਪਹੁੰਚਿਆ
Tuesday, Nov 12, 2024 - 11:05 AM (IST)

ਨਵੀਂ ਦਿੱਲੀ (ਭਾਸ਼ਾ)- ਏਅਰ ਇੰਡੀਆ-ਵਿਸਤਾਰਾ ਦੇ ਰਲੇਵੇਂ ਤੋਂ ਬਾਅਦ ਬਣੀ ਇਕਾਈ ਦਾ ਪਹਿਲਾ ਜਹਾਜ਼ ਸੋਮਵਾਰ ਰਾਤ ਦੋਹਾ ਤੋਂ ਮੁੰਬਈ ਲੀ ਰਵਾਨਾ ਹੋਇਆ। ਇਸ ਉਡਾਣ ਦਾ ਕੋਡ 'ਏਆਈ2286' ਸੀ ਅਤੇ ਇਹ ਸਥਾਨਕ ਸਮੇਂ ਅਨੁਸਾਰ ਕਰੀਬ 10 ਵਜੇ ਦੋਹਾ ਤੋਂ ਮੁੰਬਈ ਲਈ ਰਵਾਨਾ ਹੋਈ। ਜਹਾਜ਼ ਮੰਗਲਵਾਰ ਤੜਕੇ ਮੁੰਬਈ ਪਹੁੰਚ ਗਿਆ। ਏਅਰ ਇੰਡੀਆ ਅਤੇ ਵਿਸਤਾਰਾ ਦੇ ਰਲੇਵੇਂ ਤੋਂ ਬਾਅਦ ਬਣੀ ਏਕੀਕ੍ਰਿਤ ਇਕਾਈ ਦੀ ਇਹ ਪਹਿਲੀ ਅੰਤਰਰਾਸ਼ਟਰੀ ਉਡਾਣ ਹੈ। ਇਕਾਈ ਦੀ ਪਹਿਲੀ ਘਰੇਲੂ ਉਡਾਣ ਏਆਈ2984 ਸੋਮਵਾਰ ਰਾਤ ਕਰੀਬ ਡੇਢ ਵਜੇ ਮੁੰਬਈ ਤੋਂ ਦਿੱਲੀ ਲਈ ਰਵਾਨਾ ਹੋਈ।
ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ 'ਤੇ ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ
ਇਸ ਲਈ ਏ320 ਜਹਾਜ਼ ਦਾ ਇਸਤੇਮਾਲ ਕੀਤਾ ਗਿਆ। ਇਹ ਮੰਗਲਵਾਰ ਤੜਕੇ ਰਾਸ਼ਟਰੀ ਰਾਜਧਾਨੀ ਪਹੁੰਚ ਗਿਆ। ਰਲੇਵੇਂ ਤੋਂ ਬਾਅਦ ਵਿਸਤਾਰਾ ਦੀਆਂ ਉਡਾਣਾਂ ਏਅਰ ਇੰਡੀਆ ਵਲੋਂ ਸੰਚਾਲਿਤ ਕੀਤੀਆਂ ਜਾ ਰਹੀਆਂ ਹਨ। ਵਿਸਤਾਰਾ ਦੇ ਜਹਾਜ਼ਾਂ ਲਈ ਕੋਡ 'ਏਆਈ2ਐਕਸਐਕਸਐਕਸ' ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਤਾਂ ਕਿ ਯਾਤਰੀਆਂ ਨੂੰ ਬੁਕਿੰਗ ਦੇ ਸਮੇਂ ਵਿਸਤਾਰਾ ਉਡਾਣ ਦੀ ਪਛਾਣ ਕਰਨ 'ਚ ਮਦਦ ਮਿਲ ਸਕੇ। ਵਿਸਤਾਰਾ, ਟਾਟਾ ਅਤੇ ਸਿੰਗਾਪੁਰ ਏਅਰਲਾਈਨਜ਼ ਵਿਚਾਲੇ ਇਕ ਸੰਯੁਕਤ ਉੱਦਮ ਹੈ, ਜਿਸ ਦਾ ਹੁਣ ਏਅਰ ਇੰਡੀਆ ਨਾਲ ਰਲੇਵਾਂ ਹੋ ਗਿਆ ਹੈ। ਰਲੇਵੇਂ ਤੋਂ ਬਾਅਦ ਸਿੰਗਾਪੁਰ ਏਅਰਲਾਈਨਜ਼ ਦੀ ਵਿਸਤਾਰਿਤ ਏਅਰ ਇੰਡੀਆ 'ਚ 25.1 ਫੀਸਦੀ ਹਿੱਸੇਦਾਰੀ ਹੈ। ਵਿਸਤਾਰਾ ਦੀ ਦਿੱਲੀ ਤੋਂ ਸਿੰਗਾਪੁਰ ਦੀ 'ਯੂਕੇ115' ਉਡਾਣ 'ਯੂਕੇ' ਕੋਡ ਨਾਲ ਅੰਤਿਮ ਅੰਤਰਰਾਸ਼ਟਰੀ ਉਡਾਣ ਜਦੋਂ ਕਿ ਮੁੰਬਈ ਤੋਂ ਦਿੱਲੀ ਲਈ 'ਯੂਕੇ986' ਅੰਤਿਮ ਘਰੇਲੂ ਉਡਾਣ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8