ਏਅਰ ਇੰਡੀਆ ਦੇ ਪਾਇਲਟਾਂ ਨੇ ਦਿੱਤੀ ਧਮਕੀ, ਕਿਹਾ-ਵੈਕਸੀਨ ਨਹੀਂ ਲੱਗੀ ਤਾਂ ਬੰਦ ਕਰ ਦੇਣਗੇ ਕੰਮ
Wednesday, May 05, 2021 - 01:21 AM (IST)
ਨਵੀਂ ਦਿੱਲੀ-ਸਰਕਾਰੀ ਏਅਰਲਾਈਨ ਕੰਪਨੀ ਏਅਰ ਇੰਡੀਆ ਦੇ ਪਾਇਲਟਾਂ ਨੇ ਮੰਗਲਵਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਕੋਰੋਨਾ ਦੀ ਵੈਕਸੀਨ ਨਹੀਂ ਲਾਈ ਗਈ ਤਾਂ ਉਹ ਕੰਮ ਬੰਦ ਕਰ ਦੇਣਗੇ। ਪਾਇਲਟਾਂ ਦਾ ਕਹਿਣਾ ਹੈ ਕਿ ਕੋਰੋਨਾ ਕਾਲ 'ਚ ਅਸੀਂ ਆਪਣੀ ਜਾਨ ਖਤਰੇ 'ਚ ਪਾ ਕੇ ਰਾਹਤ ਕਾਰਜਾਂ 'ਚ ਹਿੱਸਾ ਲੈ ਰਹੇ ਹਾਂ, ਸਾਡੀ ਤਨਖਾਹ 'ਚ ਵੀ ਭਾਰੀ ਕਟੌਤੀ ਕੀਤੀ ਗਈ ਹੈ ਅਤੇ ਅਜੇ ਤੱਕ ਸਾਨੂੰ ਵੈਕਸੀਨ ਨਹੀਂ ਲਾਈ ਗਈ ਹੈ।
ਇਹ ਵੀ ਪੜ੍ਹੋ-ਤਹਿਰਾਨ 'ਚ ਸਵਿਟਰਜ਼ਲੈਂਡ ਦੀ ਡਿਪਲੋਮੈਟ ਦੀ ਮੌਤ, ਈਰਾਨ ਪੁਲਸ ਨੇ ਜਾਂਚ ਕੀਤੀ ਸ਼ੁਰੂ
ਪਾਇਲਟਾਂ ਲਈ ਲਣਗਗੇ ਵੈਕਸੀਨੇਸ਼ਨ ਕੈਂਪ !
ਏਅਰ ਇੰਡੀਆ ਪਾਇਲਟਾਂ ਦੀ ਯੂਨੀਅਨ ਆਈ.ਸੀ.ਪੀ.ਏ. ਨੇ ਕੰਪਨੀ ਦੇ ਡਾਇਰੈਕਟ ਆਫਰ ਆਪਰੇਸ਼ੰਸ ਆਰ.ਐੱਸ. ਸੰਧੂ ਨੂੰ ਚਿੱਠੀ ਲਿਖਦੇ ਹੋਏ ਇਹ ਚਿਤਾਵਨੀ ਦਿੱਤੀ ਹੈ। ਚਿੱਠੀ 'ਚ ਇਹ ਵੀ ਕਿਹਾ ਗਿਆ ਹੈ ਏਅਰ ਇੰਡੀਆ ਦੇ ਕਰੂ ਮੈਂਬਰਸ ਲਈ ਪੂਰੇ ਦੇਸ਼ 'ਚ ਵੈਕਸੀਨੇਸ਼ਨ ਕੈਂਪ ਆਯੋਜਿਤ ਕਰਵਾਇਆ ਜਾਣਾ ਚਾਹੀਦਾ ਕਿਉਂਕਿ ਫਲਾਇੰਗ ਕਰੂ ਮੈਂਬਰਸ ਲਈ ਹੈਲਥਕੇਅਰ ਸਪੋਰਟ ਅਤੇ ਇੰਸ਼ੋਰੈਂਸ ਦੀ ਵਿਵਸਥਾ ਨਹੀਂ ਹੈ ਅਤੇ ਉਨ੍ਹਾਂ ਨੂੰ ਤਨਖਾਹ 'ਚ ਭਾਰੀ ਕਟੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ 'ਚ ਵੈਕਸੀਨੇਸ਼ਨ ਦੇ ਬਿਨ੍ਹਾਂ ਅਸੀਂ ਆਪਣੀ ਜਾਨ ਖਤਰੇ 'ਚ ਪਾਉਣ ਦੀ ਸਥਿਤੀ 'ਚ ਨਹੀਂ ਹਾਂ।
ਇਹ ਵੀ ਪੜ੍ਹੋ-ਬ੍ਰਿਟੇਨ 'ਚ 2500 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਸੀਰਮ ਇੰਸਟੀਚਿਊਟ, ਬਣਾਏਗੀ ਵੈਕਸੀਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।