ਵਿਸਤਾਰਾ ਦੀ ਫਲਾਈਟ ’ਚ ਏਅਰ ਹੋਸਟੈੱਸ ਦਾ ਜਿਨਸੀ ਸ਼ੋਸ਼ਣ, ਮੁਲਜ਼ਮ ਬੰਗਲਾਦੇਸ਼ੀ ਨਾਗਰਿਕ ਗ੍ਰਿਫ਼ਤਾਰ
Saturday, Sep 09, 2023 - 11:02 AM (IST)
ਮੁੰਬਈ (ਭਾਸ਼ਾ) - ਮਸਕਟ-ਢਾਕਾ ਦੀ ਮੁੰਬਈ ਤੋਂ ਹੋ ਕੇ ਜਾਣ ਵਾਲੀ ਫਲਾਈਟ ’ਚ ਏਅਰ ਹੋਸਟੈੱਸ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ’ਚ 30 ਸਾਲਾ ਇਕ ਬੰਗਲਾਦੇਸ਼ੀ ਨਾਗਰਿਕ ਨੂੰ ਇੱਥੇ ਗ੍ਰਿਫਤਾਰ ਕੀਤਾ ਗਿਆ। ਇਕ ਪੁਲਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : G-20 ਸੰਮੇਲਨ: ਅੱਜ ਤੋਂ ਦਿੱਲੀ ਨੂੰ ਆਉਣ-ਜਾਣ ਵਾਲੀਆਂ 22 ਟਰੇਨਾਂ ਰੱਦ, ਕਈ ਬੱਸਾਂ ਦੇ ਵੀ ਬਦਲਣਗੇ
ਉਨ੍ਹਾਂ ਦੱਸਿਆ ਕਿ ਇਹ ਘਟਨਾ ਵਿਸਤਾਰਾ ਦੀ ਫਲਾਈਟ ਦੇ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉੱਤਰਨ ਤੋਂ ਪਹਿਲਾਂ ਵੀਰਵਾਰ ਨੂੰ ਤੜਕੇ ਹੋਈ। ਅਧਿਕਾਰੀ ਨੇ ਕਿਹਾ, ‘‘ਮੁਲਜ਼ਮ ਦੀ ਪਛਾਣ ਮੁਹੰਮਦ ਦੁਲਾਲ ਦੇ ਰੂਪ ’ਚ ਹੋਈ ਹੈ ਅਤੇ ਉਹ ਮਸਕਟ ਤੋਂ ਢਾਕਾ ਜਾ ਰਿਹਾ ਸੀ। ਮੁੰਬਈ ’ਚ ਜਹਾਜ਼ ਦੇ ਉੱਤਰਨ ਤੋਂ ਅੱਧਾ ਘੰਟਾ ਪਹਿਲਾਂ ਦੁਲਾਲ ਆਪਣੀ ਸੀਟ ਤੋਂ ਉੱਠਿਆ ਅਤੇ ਉਸ ਨੇ ਕਰੂ ਦੀ ਮਹਿਲਾ ਸਹਾਇਕ ਨੂੰ ਜੱਫੀ ਪਾ ਕੇ ਚੁੰਮਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ : ਜੀ-20 : ਭਾਰਤ ਗਠਜੋੜ ਦੇ ਇਨ੍ਹਾਂ ਵੱਡੇ ਨੇਤਾਵਾਂ ਦੇ ਨਾਲ ਅੰਬਾਨੀ-ਅਡਾਨੀ ਨੂੰ ਵੀ ਮਿਲਿਆ ਡਿਨਰ ਦਾ ਸੱਦਾ
ਉਨ੍ਹਾਂ ਦੱਸਿਆ ਕਿ ਜਦੋਂ ਕਰੁੂ ਦੇ ਹੋਰ ਮੈਂਬਰਾਂ ਅਤੇ ਯਾਤਰੀਆਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਨ੍ਹਾਂ ’ਤੇ ਭੜਕ ਗਿਆ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਯਾਤਰੀ ਨੇ ਜਹਾਜ਼ ਦੇ ਕੈਪਟਨ ਦੀ ਗੱਲ ਵੀ ਨਹੀਂ ਸੁਣੀ। ਕੈਪਟਨ ਉਸ ਦੇ ਖਿਲਾਫ ਚਿਤਾਵਨੀ ਵਾਲੇ ਰੈੱਡ ਕਾਰਡ ਦੇ ਨਿਰਦੇਸ਼ ਪੜ੍ਹ ਰਿਹਾ ਸੀ ਜਿਸ ’ਚ ਉਸ ਨੂੰ ਬੇਕਾਬੂ ਵਿਵਹਾਰ ਵਾਲਾ ਯਾਤਰੀ ਐਲਾਨ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜਹਾਜ਼ ਦੇ ਮੁੰਬਈ ਹਵਾਈ ਅੱਡੇ ’ਤੇ ਉੱਤਰਨ ਤੋਂ ਬਾਅਦ ਯਾਤਰੀ ਨੂੰ ਸੁਰੱਖਿਆ ਫੋਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਜੋ ਉਸ ਨੂੰ ਸਹਾਰ ਪੁਲਸ ਥਾਣੇ ਲੈ ਗਏ।
ਇਹ ਵੀ ਪੜ੍ਹੋ : 22 ਹਜ਼ਾਰ ਟੈਕਸਦਾਤਾਵਾਂ ਨੂੰ ਆਮਦਨ ਕਰ ਵਿਭਾਗ ਦਾ ਨੋਟਿਸ, ਹਾਈ ਨੈੱਟਵਰਥ ਇੰਡੀਵਿਜ਼ੁਅਲ ਦਾ ਡਾਟਾ ਗਲਤ
ਇਹ ਵੀ ਪੜ੍ਹੋ : ਚੀਨ ਦੀ ਅਰਥਵਿਵਸਥਾ ਦਾ ਬਰਬਾਦੀ ਵੱਲ ਇਕ ਹੋਰ ਕਦਮ, ਹੁਣ ਇੱਕੋ ਸਮੇਂ ਲੱਗੇ ਦੋ ਝਟਕਿਆਂ ਨਾਲ ਹਿੱਲਿਆ ਡ੍ਰੈਗਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8