ਹਥਿਆਰ ਪ੍ਰਣਾਲੀਆਂ ਦੀ ਸਾਂਭ-ਸੰਭਾਲ ਦੇ ਸੰਬੰਧ ''ਚ ਹਵਾਈ ਫ਼ੌਜ ਦਾ IIT-ਮਦਰਾਸ ਨਾਲ ਸਮਝੌਤਾ
Wednesday, Apr 13, 2022 - 05:08 PM (IST)
ਨਵੀਂ ਦਿੱਲੀ (ਭਾਸ਼ਾ)- ਭਾਰਤੀ ਹਵਾਈ ਫ਼ੌਜ ਨੇ ਵੱਖ-ਵੱਖ ਹਥਿਆਰ ਪ੍ਰਣਾਲੀਆਂ ਦੀ ਸਾਂਭ-ਸੰਭਾਲ ਦੇ ਸੰਬੰਧ 'ਚ ਸਵਦੇਸ਼ੀ ਹੱਲ ਵਿਕਸਿਤ ਕਰਨ ਨੂੰ ਲੈ ਕੇ ਬੁੱਧਵਾਰ ਨੂੰ ਭਾਰਤੀ ਤਕਨਾਲੋਜੀ ਸੰਸਥਾ (ਆਈ.ਆਈ.ਟੀ.)-ਮਦਰਾਸ ਨਾਲ ਇਕ ਸਮਝੌਤਾ ਮੰਗ ਪੱਤਰ (ਐੱਮ.ਓ.ਯੂ.) 'ਤੇ ਦਸਤਖ਼ਤ ਕੀਤੇ। ਹਵਾਈ ਫ਼ੌਜ ਨੇ ਇਕ ਬਿਆਨ 'ਚ ਕਿਹਾ,''ਸਮਝੌਤਾ ਮੰਗ ਪੱਤਰ ਦੇ ਦਾਇਰੇ 'ਚ, ਭਾਰਤੀ ਹਵਾਈ ਫ਼ੌਜ ਨੇ ਤਕਨਾਲੋਜੀ ਵਿਕਾਸ ਅਤੇ ਵੱਖ-ਵੱਖ ਹਥਿਆਰ ਪ੍ਰਣਾਲੀਆਂ ਦੀ ਸਾਂਭ-ਸੰਭਾਲ ਦੇ ਸੰਬੰਧ 'ਚ ਸਵੇਦਸ਼ੀ ਹੱਲ ਲੱਭਣ ਵਾਲੇ ਪ੍ਰਮੁੱਖ ਫੋਕਸ ਖੇਤਰਾਂ ਦੀ ਪਛਾਣ ਕੀਤੀ ਹੈ।''
ਬਿਆਨ 'ਚ ਕਿਹਾ ਗਿਆ ਹੈ ਕਿ ਆਈ.ਆਈ.ਟੀ.-ਮਦਰਾਸ ਵਿਵਹਾਰਕਤਾ ਅਧਿਐਨ ਅਤੇ ਪ੍ਰੋਟੋਟਾਈਪ ਵਿਕਾਸ ਲਈ ਖੋਜ ਵਲੋਂ ਸਹੀ ਢੰਗ ਨਾਲ ਸਹਿਯੋਗੀ ਸਲਾਹ ਪ੍ਰਦਾਨ ਕਰੇਗਾ। ਬਿਆਨ ਅਨੁਸਾਰ ਭਾਰਤੀ ਹਵਾਈ ਫ਼ੌਜ ਨਾਲ ਸਾਂਝੇਦਾਰੀ 'ਚ ਆਈ.ਆਈ.ਟੀ.-ਮਦਰਾਸ ਹਵਾਈ ਫ਼ੌਜ ਦੀ ਸਾਂਭ-ਸੰਭਾਲ ਦੀ ਕਮਾਨ ਦੇ ਬੇਸ ਰਿਪੇਅਰ ਡਿਪੋ (ਬੀ.ਆਰ.ਡੀ.) ਦੇ ਸਵੇਦਸ਼ੀਕਰਨ ਦੀਆਂ ਕੋਸ਼ਿਸ਼ਾਂ ਨਚ ਮਹੱਤਵਪੂਰਨ ਯੋਗਦਾਨ ਦੇਵੇਗਾ, ਤਾਂ ਕਿ ਸਾਂਭ-ਸੰਭਾਲ ਸਮਰੱਥਾ ਵਧਾਉਣ ਅਤੇ ਹੋਰ ਉਪਾਵਾਂ 'ਚ ਮਦਦ ਮਿਲ ਸਕੇ। ਐੱਮ.ਓ.ਯੂ. 'ਤੇ ਕਮਾਂਡ ਇੰਜੀਨੀਅਰਿੰਗ ਅਫ਼ਸਰ (ਸਿਸਟਮ), ਹੈੱਡ ਕੁਆਰਟਰ ਸਾਂਭ-ਸੰਭਾਲ ਕਮਾਨ, ਹਵਾਈ ਫ਼ੌਜ ਦੇ ਏਅਰ ਕਮੋਡੋਰ ਐੱਸ. ਬਹੁਜਾ ਅਤੇ ਆਈ.ਆਈ.ਟੀ. ਮਦਰਾਸ 'ਚ ਏਅਰੋਸਪੇਸ ਇੰਜੀਨੀਅਰਿੰਗ ਵਿਭਾਗ ਦੇ ਪ੍ਰਮੁੱਖ ਪ੍ਰੋਫੈਸਰ ਐੱਚ.ਐੱਸ.ਐੱਨ. ਮੂਰਤੀ ਨੇ ਦਿੱਲੀ 'ਚ ਇਕ ਹਵਾਈ ਫ਼ੌਜ ਕੇਂਦਰ 'ਤੇ ਦਸਤਖ਼ਤ ਕੀਤੇ।