ਪਾਕਿਸਤਾਨ ’ਚ ਗਲਤੀ ਨਾਲ ਡਿੱਗੀ ਮਿਜ਼ਾਈਲ ਮਾਮਲੇ ’ਚ ਹਵਾਈ ਫ਼ੌਜ ਦੀ ਜਾਂਚ ਪੂਰੀ, ਇਕ ਤੋਂ ਵੱਧ ਅਧਿਕਾਰੀ ਦੋਸ਼ੀ

Monday, Apr 11, 2022 - 12:11 PM (IST)

ਪਾਕਿਸਤਾਨ ’ਚ ਗਲਤੀ ਨਾਲ ਡਿੱਗੀ ਮਿਜ਼ਾਈਲ ਮਾਮਲੇ ’ਚ ਹਵਾਈ ਫ਼ੌਜ ਦੀ ਜਾਂਚ ਪੂਰੀ, ਇਕ ਤੋਂ ਵੱਧ ਅਧਿਕਾਰੀ ਦੋਸ਼ੀ

ਨਵੀਂ ਦਿੱਲੀ- ਭਾਰਤੀ ਹਵਾਈ ਫ਼ੌਜ ਨੇ ਪਾਕਿਸਤਾਨ ’ਚ 9 ਮਾਰਚ ਨੂੰ ਗਲਤੀ ਨਾਲ ਸੁਪਰਸੋਨਿਕ ਮਿਜ਼ਾਈਲ ਬ੍ਰਾਹਮੋਸ ਦਾਗੇ ਜਾਣ ਦੇ ਮਾਮਲੇ ’ਚ ਜਾਂਚ ਪੂਰੀ ਕਰ ਲਈ ਹੈ। ਹਵਾਈ ਫ਼ੌਜ ਨੇ ਮਿਜ਼ਾਈਲ ਦਾਗੇ ਜਾਣ ਦੀ ਘਟਨਾ ਨੂੰ ਪਹਿਲਾਂ ਗਲਤੀ ਕਰਾਰ ਦਿੱਤਾ ਸੀ। ਇਸ ਮਾਮਲੇ ’ਚ ਪਾਕਿਸਤਾਨ ਵਲੋਂ ਵੀ ਸਖਤ ਪ੍ਰਕਿਰਿਆ ਸਾਹਮਣੇ ਆਈ ਸੀ। ਹੁਣ ਭਾਰਤੀ ਹਵਾਈ ਫ਼ੌਜ ਨੇ ਆਪਣੀ ਜਾਂਚ ਪੂਰੀ ਕਰ ਕੇ ਦੋਸ਼ੀ ਅਧਿਕਾਰੀਆਂ ਦੀ ਪਛਾਣ ਕਰ ਲਈ ਹੈ। ਭਾਰਤੀ ਹਵਾਈ ਫ਼ੌਜ ਦੇ ਏਅਰ ਵਾਈਸ ਮਾਰਸ਼ਲ ਆਰ. ਕੇ. ਸਿਨਹਾ ਦੀ ਪ੍ਰਧਾਨਗੀ ’ਚ ਕੀਤੀ ਗਈ ਜਾਂਚ ’ਚ ਇਕ ਤੋਂ ਜ਼ਿਆਦਾ ਅਧਿਕਾਰੀਆਂ ਨੂੰ ਮਾਮਲੇ ’ਚ ਦੋਸ਼ੀ ਮੰਨਿਆ ਗਿਆ ਹੈ। 

ਕੇਂਦਰ ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਸਨ। ਮੰਤਰਾਲਾ ਵਲੋਂ ਕਿਹਾ ਗਿਆ ਕਿ ਮਿਜ਼ਾਈਲ ਪਾਕਿਸਤਾਨ ’ਚ ਜਾ ਕੇ ਡਿੱਗੀ। ਇਹ ਘਟਨਾ ਬੇਹੱਦ ਅਫਸੋਸਜਨਕ ਹੈ। ਰਾਹਤ ਦੀ ਗੱਲ ਇਹ ਰਹੀ ਕਿ ਇਸ ਘਟਨਾ ’ਚ ਕਿਸੇ ਦੀ ਜਾਨ ਨਹੀਂ ਗਈ। ਇਸ ਮਾਮਲੇ ’ਚ ਮਿਜ਼ਾਈਲ ਸਕਵਾਡ੍ਰਨ ਦੇ ਇਕ ਤੋਂ ਵੱਧ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਸੂਤਰਾਂ ਮੁਤਾਬਕ ਉਨ੍ਹਾਂ ਖਿਲਾਫ਼ ਕਾਰਵਾਈ ਤੇਜ਼ ਹੋਵੇਗੀ ਅਤੇ ਸਖਤ ਸਜ਼ਾ ਦਿੱਤੀ ਜਾਵੇਗੀ। 
 

ਕੀ ਹੈ ਪੂਰਾ ਮਾਮਲਾ-
ਜ਼ਿਕਰੋਯਗ ਹੈ ਕਿ 9 ਮਾਰਚ ਨੂੰ ਨਿਯਮਿਤ ਰੱਖ-ਰਖਾਅ ਅਤੇ ਨਿਰੀਖਣ ਦੌਰਾਨ ਇਕ ਬ੍ਰਾਹਮੋਸ ਮਿਜ਼ਾਈਲ ਗਲਤੀ ਨਾਲ ਦਾਗ ਦਿੱਤੀ ਗਈ ਸੀ। ਇਹ ਮਿਜ਼ਾਈਲ ਪਾਕਿਸਤਾਨ ’ਚ 124 ਕਿਲੋਮੀਟਰ ਅੰਦਰ ਮੀਆਂ ਚੁੰਨੂ ਇਲਾਕੇ ਵਿਚ ਜਾ ਕੇ ਡਿੱਗੀ ਸੀ। ਇਸ ਘਟਨਾ ਤੋਂ ਬਾਅਦ ਭਾਰਤ ਨੇ ਉੱਚ ਪੱਧਰੀ ਕੋਰਟ ਆਫ਼ ਇਨਕਵਾਇਰੀ ਦੇ ਹੁਕਮ ਦਿੱਤੇ ਸਨ। ਪਾਕਿਸਤਾਨ ਦੀ ਫ਼ੌਜ ਨੇ ਤਾਂ ਨਹੀਂ ਪਰ ਸਿਆਸਤਦਾਨਾਂ ਨੇ ਇਸ ਮਾਮਲੇ ਨੂੰ ਹਵਾ ਦੇਣ ਦੀ ਕੋਸ਼ਿਸ਼ ਕੀਤੀ ਸੀ। ਚੀਨ ਨੇ ਦੱਬੇ ਹੋਏ ਸੁਰ ’ਚ ਪਾਕਿਸਤਾਨ ਦਾ ਸਮਰਥਨ ਕੀਤਾ ਸੀ। ਉੱਥੇ ਹੀ ਅਮਰੀਕਾ ਨੇ ਸਾਫ਼ ਆਖ ਦਿੱਤਾ ਸੀ ਕਿ ਇਹ ਮਹਿਜ ਇਕ ਹਾਦਸਾ ਹੈ, ਸਾਜਿਸ਼ ਨਹੀਂ।


author

Tanu

Content Editor

Related News