ਖੇਤਾਂ ''ਚ ਉਤਰਿਆ ਹਵਾਈ ਫ਼ੌਜ ਦਾ ਜਹਾਜ਼
Wednesday, Nov 06, 2024 - 05:31 PM (IST)

ਜੈਪੁਰ- ਭਾਰਤੀ ਹਵਾਈ ਫੌਜ ਦੇ ਇਕ ਹੈਲੀਕਾਪਟਰ ਦੀ ਬੁੱਧਵਾਰ ਨੂੰ ਮੇੜਤਾ ਨੇੜੇ ਇਕ ਖੇਤ ਵਿਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਵਿਚ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਮੇੜਤਾ ਦੇ ਉਪ ਪੁਲਸ ਕਪਤਾਨ ਰਾਮਕਰਨ ਸਿੰਘ ਨੇ ਦੱਸਿਆ ਕਿ ਹਵਾਈ ਸੈਨਾ ਦੇ ਰੁਦਰ ਹੈਲੀਕਾਪਟਰ ਨੇ ਬੁੱਧਵਾਰ ਦੁਪਹਿਰ ਨੂੰ ਜਸਨਗਰ ਪੁਲਸ ਚੌਕੀ ਖੇਤਰ ਦੇ ਇਕ ਖੇਤ ਵਿਚ ਉਤਰਨਾ ਸੀ। ਉਨ੍ਹਾਂ ਦੱਸਿਆ ਕਿ ਹਵਾਈ ਸੈਨਾ ਦੇ ਦੋ ਹੈਲੀਕਾਪਟਰ ਜੋਧਪੁਰ ਤੋਂ ਜੈਪੁਰ ਜਾ ਰਹੇ ਸਨ, ਇਸ ਦੌਰਾਨ ਇਕ ਹੈਲੀਕਾਪਟਰ ਵਿਚ ਤਕਨੀਕੀ ਨੁਕਸ ਪੈਣ ਕਾਰਨ ਇਸ ਦੀ ‘ਐਮਰਜੈਂਸੀ ਲੈਂਡਿੰਗ’ ਖਾਲੀ ਖੇਤ ਵਿਚ ਕੀਤੀ ਗਈ। ਸਿੰਘ ਨੇ ਦੱਸਿਆ ਕਿ ਹਵਾਈ ਫੌਜ ਦੇ ਅਮਲੇ ਨੇ ਤਕਨੀਕੀ ਖਰਾਬੀ ਨੂੰ ਠੀਕ ਕੀਤਾ ਅਤੇ ਇਸ ਤੋਂ ਬਾਅਦ ਹੈਲੀਕਾਪਟਰ ਇੱਥੋਂ ਰਵਾਨਾ ਹੋ ਗਿਆ।