ਹਵਾਈ ਫੌਜ ਮੁਖੀ ਦਾ ਵੱਡਾ ਬਿਆਨ, ''ਇਕ ਵੀ ਰੱਖਿਆ ਪ੍ਰਾਜੈਕਟ ਸਮੇਂ ’ਤੇ ਨਹੀਂ ਹੁੰਦਾ ਪੂਰਾ''
Friday, May 30, 2025 - 11:01 AM (IST)

ਨਵੀਂ ਦਿੱਲੀ (ਭਾਸ਼ਾ) - ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ ਨੇ ਵੀਰਵਾਰ ਰੱਖਿਆ ਫੋਰਸਾਂ ਲਈ ਉਪਕਰਣਾਂ ਅਤੇ ਪ੍ਰਣਾਲੀਆਂ ਦੀ ਖਰੀਦ ਅਤੇ ਨਿਰਮਾਣ ’ਚ ਦੇਰੀ ’ਤੇ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਇਕ ਵੀ ਰੱਖਿਆ ਪ੍ਰਾਜੈਕਟ ਸਮੇਂ ਸਿਰ ਪੂਰਾ ਨਹੀਂ ਹੁੰਦਾ ਤੇ ਇਹ ਫੌਜਾਂ ਦੀ ਸਮਰੱਥਾ ਨੂੰ ਪ੍ਰਭਾਵਤ ਕਰਦਾ ਹੈ। ਏਅਰ ਚੀਫ ਮਾਰਸ਼ਲ ਨੇ ਨਿੱਜੀ ਖੇਤਰ ਨੂੰ ‘ਸਵੈ-ਨਿਰਭਰ ਭਾਰਤ’ ਨੂੰ ਰੱਖਿਆ ਉਤਪਾਦਨ ’ਚ ਹਿੱਸਾ ਲੈਣ ਅਤੇ ਫੌਜ ਲਈ ਕੁਝ ਵਿਸ਼ਵ ਪੱਧਰੀ ਪ੍ਰਣਾਲੀਆਂ ਪੇਸ਼ ਕਰਨ ਦੇ ਮੌਕੇ ਲਈ ਤਿਆਰ ਰਹਿਣ ਦੀ ਅਪੀਲ ਵੀ ਕੀਤੀ।
ਇਹ ਵੀ ਪੜ੍ਹੋ : ਸ਼ਰਾਬ ਦੇ ਸ਼ੌਕੀਨਾਂ ਲਈ Good News! ਹੁਣ ਸਸਤੀ ਮਿਲੇਗੀ Beer ਅਤੇ Scotch
ਇੱਥੇ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ.ਆਈ.ਆਈ.) ਦੇ ਸਾਲਾਨਾ ਵਪਾਰਕ ਸੰਮੇਲਨ ਦੇ ਇਕ ਸੈਸ਼ਨ ਨੂੰ ਸੰਬੋਧਨ ਕਰਦਿਆਂ ਹਵਾਈ ਫੌਜ ਦੇ ਮੁਖੀ ਨੇ ਪ੍ਰਾਜੈਕਟਾਂ ’ਚ ਦੇਰੀ ’ਤੇ ਚਿੰਤਾ ਪ੍ਰਗਟ ਕੀਤੀ ਤੇ ਕਿਹਾ ਕਿ ਇਸ ਲਈ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ। 'ਆਪ੍ਰੇਸ਼ਨ ਸਿੰਦੂਰ' ਰਾਸ਼ਟਰੀ ਜਿੱਤ, ਅਜਿਹਾ ਲਗਦਾ ਹੈ ਕਿ ਪਰਮਾਤਮਾ ਵੀ ਸਾਡੇ ਨਾਲ ਸੀ। ਏਅਰ ਚੀਫ ਮਾਰਸ਼ਲ ਏ.ਪੀ. ਸਿੰਘ ਨੇ ‘ਆਪ੍ਰੇਸ਼ਨ ਸਿੰਧੂਰ’ ਨੂੰ ਇਕ ਰਾਸ਼ਟਰੀ ਜਿੱਤ ਦੱਸਿਆ ਤੇ ਕਿਹਾ ਕਿ ਸਾਰੀਆਂ ਭਾਰਤੀ ਫੌਜਾਂ ਨੇ ਮਿਲ ਕੇ ਇਸ ਨੂੰ ਬਹੁਤ ਹੀ ਪੇਸ਼ੇਵਰ ਢੰਗ ਨਾਲ ਅੰਜਾਮ ਦਿੱਤਾ। ਉਨ੍ਹਾਂ ਵਪਾਰ ਸੰਮੇਲਨ ’ਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅਸੀਂ ਸੱਚਾਈ ਦੇ ਰਾਹ ’ਤੇ ਚੱਲ ਰਹੇ ਸੀ। ਮੈਨੂੰ ਲੱਗਦਾ ਹੈ ਕਿ ਇਸ ਦੌਰਾਨ ਪਰਮਾਤਮਾ ਵੀ ਸਾਡੇ ਨਾਲ ਸੀ।
ਇਹ ਵੀ ਪੜ੍ਹੋ : ਬਾਈਕ ਸਾਫ਼ ਕਰ ਰਹੇ ਮਕੈਨਿਕ ਨੂੰ ਦਿਖਾਈ ਦਿੱਤੀ ਅਜਿਹੀ ਚੀਜ਼, ਉੱਡ ਗਏ ਹੋਸ਼, ਤੇ ਫਿਰ...(ਵੀਡੀਓ)
Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।