AIIMS ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

02/13/2020 10:52:45 AM

ਨਵੀਂ ਦਿੱਲੀ—ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸੇਜ਼ (AIIMS) ਨਵੀਂ ਦਿੱਲੀ ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 418

ਆਖਰੀ ਤਾਰੀਕ- 12 ਮਾਰਚ, 2020

ਅਹੁਦਿਆਂ ਦਾ ਵੇਰਵਾ- ਸਾਇੰਟਿਸਟ, ਬਾਇਓ ਕੈਮਿਸਟ, ਮੈਡੀਕਲ ਫਿਜ਼ੀਸ਼ੀਅਨ, ਸਟੋਰ ਕੀਪਰ, ਤਕਨੀਸ਼ੀਅਨ, ਆਪਰੇਸ਼ਨ ਥਿਏਟਰ ਅਸਿਸਟੈਂਟ, ਫਾਰਮਾਸਿਸਟ, ਸਟੈਨੋਗ੍ਰਾਫਰ, ਅਸਿਸਟੈਂਟ ਵਾਰਡਨ, ਸੈਨੇਟਰੀ ਇੰਸਪੈਕਟਰ ਆਦਿ ਕਈ ਹੋਰ ਅਹੁਦੇ ਸ਼ਾਮਲ ਹਨ।

ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਬੀ.ਐੱਸ.ਸੀ. (B.Sc) ਮੈਡੀਕਲ ਅਤੇ ਨਾਨ ਮੈਡੀਕਲ, M.Sc (ਕਿਸੇ ਵੀ ਵਿਸ਼ੇ 'ਚ) ਡਿਗਰੀ ਪਾਸ ਕੀਤੀ ਹੋਵੇ। ਇਸ ਤੋਂ ਇਲਾਵਾ ਅਹੁਦੇ ਮੁਤਾਬਕ ਸਿੱਖਿਆ ਅਤੇ ਐਕਸਪੀਰੀਅੰਸ ਪ੍ਰਾਪਤ ਕੀਤਾ ਹੋਵੇ।

ਅਪਲਾਈ ਫੀਸ-
ਜਨਰਲ ਅਤੇ ਓ.ਬੀ.ਸੀ ਲਈ 1500 ਰੁਪਏ
ਐੱਸ.ਸੀ/ਐੱਸ.ਟੀ ਲਈ 1200 ਰੁਪਏ

ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਕੰਪਿਊਟਰ ਆਧਾਰਿਤ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.aiimsexams.org/ ਪੜ੍ਹੋ।


Iqbalkaur

Content Editor

Related News