ਏਮਜ਼ ਦੇ ਫਿਜ਼ੀਓਥੇਰੈਪੀ ਵਿਭਾਗ ਨੂੰ ਮਿਲੇਗਾ ਰੋਬੋਟ
Sunday, Dec 23, 2018 - 05:53 PM (IST)
ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ਦਿੱਲੀ ਦੇ ਅਖਿਲ ਭਾਰਤੀ ਆਯੂਵਿਗਿਆਨ ਸੰਸਥਾ ਦੇ ਭੌਤਿਕ ਥੈਰੇਪਿਸਟ (ਫਿਜ਼ੀਓਥੈਰੇਪਿਸਟ) ਹੁਣ ਜਲਦ ਹੀ ਮਰੀਜ਼ਾਂ ਨੂੰ ਰੋਬੋਟ ਦੀ ਮਦਦ ਨਾਲ ਥੈਰੇਪੀ ਦੇ ਸਕਣਗੇ। ਸੰਸਥਾ ਦਾ ਭੌਤਿਕ ਥੈਰੇਪਿਸਟ ਵਿਭਾਗ ਮਰੀਜ਼ਾਂ ਦੇ ਜਲਦ ਸਵਸਥ ਹੋਣ ਲਈ ਇਹ ਨਵੀਂ ਤਕਨਾਲੋਜੀ ਹਾਸਲ ਕਰਨ ਜਾ ਰਿਹਾ ਹੈ। 7ਵੇਂ ਕੌਮਾਂਤਰੀ ਭੌਤਿਕ ਥੈਰੇਪਿਸਟ ਸੰਮੇਲਨ ਏਮਜ਼-2018 ਦੇ ਸਮਾਪਨ ਮੌਕੇ ਐਤਵਾਰ ਨੂੰ ਇਹ ਐਲਾਨ ਕੀਤਾ ਗਿਆ। ਦੇਸ਼-ਵਿਦੇਸ਼ ਦੇ 600 ਤੋਂ ਵਧ ਪ੍ਰਤੀਨਿਧੀਆਂ ਨੇ ਇਸ ਸੰਮੇਲਨ 'ਚ ਹਿੱਸਾ ਲਿਆ। 2 ਦਿਨਾ ਇਸ ਸੰਮੇਲਨ ਦਾ ਉਦਘਾਟਨ ਸ਼ਨੀਵਾਰ ਨੂੰ ਸਿਹਤ ਰਾਜ ਮੰਤਰੀ ਅਸ਼ਵਨੀ ਕੁਮਾਰ ਚੌਬੇ ਨੇ ਕੀਤਾ ਸੀ। ਸਹਿਭਾਗੀਆਂ ਨੇ ਕਿਹਾ ਕਿ ਭੌਤਿਕ ਥੈਰੇਪਿਸਟ ਦੀ ਭੂਮਿਕਾ ਆਯੂਸ਼ਮਾਨ ਭਾਰਤ ਦੇ ਅਧੀਨ ਪਰਿਭਾਸ਼ਤ ਹੋਵੇਗੀ ਅਤੇ ਇਹ ਸਰਕਾਰ ਦੇ ਕਲਿਆਣ ਪ੍ਰੋਗਰਾਮ ਦਾ ਅਭਿੰਨ ਹਿੱਸਾ ਹੈ।
