5 ਪਤਨੀਆਂ ਦੇ ਮਹਿੰਗੇ ਸ਼ੌਂਕ ਪੂਰੇ ਕਰਨ ਲਈ ਸ਼ਖਸ ਨੇ ਕੀਤਾ ਇਹ ਕੰਮ
Thursday, Oct 17, 2019 - 11:09 AM (IST)

ਜਬਲਪੁਰ—ਮੱਧ ਪ੍ਰਦੇਸ਼ ਦੀ ਪੁਲਸ ਦੀ ਸਪੈਸ਼ਲ ਟਾਸਕ ਫੋਰਸ ਨੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਏਮਜ਼) 'ਚ ਨਰਸ ਦੇ ਅਹੁਦੇ 'ਤੇ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਠੱਗੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਐੱਸ. ਟੀ. ਐੱਫ ਨੇ ਜਾਂਚ ਅਤੇ ਛਾਣਬੀਣ ਤੋਂ ਬਾਅਦ ਇਸ ਗਿਰੋਹ ਦੇ ਮੁਖੀ ਜਬਲਪੁਰ (ਮੱਧ ਪ੍ਰਦੇਸ਼) ਦੇ ਰਹਿਣ ਵਾਲੇ ਦਿਲਸ਼ਾਦ ਨੂੰ ਗ੍ਰਿਫਤਾਰ ਕਰ ਲਿਆ ਹੈ। ਦਿਲਸ਼ਾਦ ਹੁਣ ਤੱਕ 50 ਕੁੜੀਆਂ ਨੂੰ ਠੱਗ ਚੁੱਕਾ ਹੈ।
ਏ. ਡੀ. ਜੀ ਸਪੈਸ਼ਲ ਟਾਸਕ ਫੋਰਸ ਅਸ਼ੋਕ ਅਵਸਥੀ ਨੇ ਦੱਸਿਆ ਹੈ ਕਿ ਜਾਂਚ 'ਚ ਖੁਲਾਸਾ ਹੋਇਆ ਹੈ ਕਿ ਗਿਰੋਹ ਦਾ ਮੁਖੀ ਸਰਗਨਾ ਦਿਲਸ਼ਾਦ ਖਾਨ ਦੀਆਂ 5 ਪਤਨੀਆਂ ਹਨ, ਜਿਨ੍ਹਾਂ ਦੇ ਰਹਿਣ-ਸਹਿਣ ਅਤੇ ਭਾਰੀ ਖਰਚਿਆਂ ਨੂੰ ਪੂਰਾ ਕਰਨ ਲਈ ਦਿਲਸ਼ਾਦ ਨੇ ਇਹ ਕੰਮ ਅਪਣਾ ਲਿਆ ਸੀ।
ਦੱਸਣਯੋਗ ਹੈ ਕਿ ਦਿਲਸ਼ਾਦ ਨੇ ਇੱਕ-ਦੋ ਨਹੀਂ ਬਲਕਿ 5 ਕੁੜੀਆਂ ਨਾਲ ਵਿਆਹ ਕਰਵਾਇਆ ਹੋਇਆ ਹੈ। ਬੱਚਿਆਂ ਸਮੇਤ 5 ਪਤਨੀਆਂ ਵਾਲਾ ਪਰਿਵਾਰ ਵੱਧਣ ਲੱਗਾ ਤਾਂ ਜਿਸ ਕਾਰਨ ਦਿਲਸ਼ਾਦ ਨੇ ਪਰਿਵਾਰ ਨੂੰ ਚਲਾਉਣ ਲਈ ਠੱਗੀ ਕਰਨ ਲੱਗਾ। ਇਹ ਵੀ ਦੱਸਿਆ ਜਾਂਦਾ ਹੈ ਕਿ ਦਿਲਸ਼ਾਦ ਦੀ ਇੱਕ ਪਤਨੀ ਜਬਲਪੁਰ 'ਚ ਨਿੱਜੀ ਕਲੀਨਿਕ ਚਲਾਉਂਦੀ ਹੈ ਜਦਕਿ ਬਾਕੀ 4 ਘਰ 'ਚ ਹੀ ਰਹਿੰਦੀਆਂ ਹਨ। ਦਿਲਸ਼ਾਦ ਦੇ ਸਾਥੀ ਦੀ ਪਤਨੀ ਏਮਜ਼ 'ਚ ਸੁਪਰਡੈਂਟ ਦੇ ਅਹੁਦੇ 'ਤੇ ਹੈ।