ਏਮਜ਼ ’ਚ ਸਟਾਫ਼ ਨਰਸ ਸਮੇਤ ਕਈ ਅਹੁਦਿਆਂ ’ਤੇ ਨਿਕਲੀਆਂ ਭਰਤੀਆਂ, ਇਛੁੱਕ ਉਮੀਦਵਾਰ ਕਰਨ ਅਪਲਾਈ
Sunday, Jun 06, 2021 - 11:17 AM (IST)
ਨਵੀਂ ਦਿੱਲੀ— ਅਖਿਲ ਭਾਰਤੀ ਆਯੁਵਿਗਿਆਨ ਸੰਸਥਾ (ਏਮਜ਼), ਨਵੀਂ ਦਿੱਲੀ ਨੇ ਕਮਿਊਨਿਟੀ ਮੈਡੀਕਲ, ਏਮਜ਼ ਲਈ ਸਟਾਫ਼ ਨਰਸ, ਫੀਲਡ ਵਰਕਰ ਅਤੇ ਫੀਲਡ ਅਟੈਂਡੇਂਟ ਲਈ ਵੱਖ-ਵੱਖ ਅਸਾਮੀਆਂ ਲਈ ਉਮੀਦਵਾਰਾਂ ਦੀ ਨਿਯੁਕਤੀ ਕਰ ਰਹੀ ਹੈ। ਚਾਹਵਾਨ ਉਮੀਦਵਾਰ ਆਪਣੀਆਂ ਅਰਜ਼ੀਆਂ ਆਨਲਾਈਨ ਜਮਾਂ ਕਰਵਾ ਸਕਦੇ ਹਨ। ਅਰਜ਼ੀਆਂ ਜਮਾਂ ਕਰਵਾਉਣ ਦੀ ਆਖ਼ਰੀ ਤਾਰੀਖ਼ 14 ਜੂਨ 2021 ਹੈ।
ਮਹੱਤਵਪੂਰਨ ਤਾਰੀਖ਼
ਉਮੀਦਵਾਰ 14 ਜੂਨ ਸ਼ਾਮ 5 ਵਜੇ ਤੱਕ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ।
ਏਮਜ਼ ਦਿੱਲੀ ਭਰਤੀ 2021
ਕੁੱਲ ਅਹੁਦੇ-14
ਅਹੁਦਿਆਂ ਦਾ ਵੇਰਵਾ
ਸਟਾਫ਼ ਨਰਸ- 5 ਅਹੁਦੇ
ਫੀਲ਼ਡ ਵਰਕਰ- 4 ਅਹੁਦੇ
ਫੀਲਡ ਅਟੈਂਡੇਂਟ- 5 ਅਹੁਦੇ
ਸਿੱਖਿਅਕ ਯੋਗਤਾ
ਸਟਾਫ਼ ਨਰਸ- ਡਿਪਲੋਮਾ ਇਨ ਨਰਸਿੰਗ ਜਾਂ ਮਿਡਵਾਈਫਰੀ (ਡੀ. ਐੱਨ. ਐੱਮ.) ਜਾਂ ਬਰਾਬਰ ਅਤੇ ਸੂਬਾ ਨਰਸਿੰਗ ਕੌਂਸਲ ਨਾਲ ਰਜਿਸਟਰਡ ਨਰਸ ਜਾਂ ਏ. ਐੱਨ. ਐੱਮ.।
ਫੀਲਡ ਅਟੈਂਡੇਂਟ- ਵਿਗਿਆਨ ਵਿਸ਼ਿਆਂ ਵਿਚ ਜਮਾਤ 12ਵੀਂ ਪਾਸ ਅਤੇ 2 ਸਾਲ ਦੇ ਖੇਤਰੀ ਤਜ਼ਰਬਾ। ਵਧੇਰੇ ਜਾਣਕਾਰੀ ਲਈ ਸਾਰੇ ਉਮੀਦਵਾਰ ਏਮਜ਼ ਦਿੱਲੀ ਭਰਤੀ 2021 ਨੋਟੀਫ਼ਿਕੇਸ਼ਨ ਦੀ ਜਾਂਚ ਕਰ ਸਕਦੇ ਹਨ।
https://www.aiims.edu/aiims/events/recruitment/VACANCY%20ARI%20.pdf
ਉਮਰ ਹੱਦ-
ਸਟਾਫ਼ ਨਰਸ- 30 ਸਾਲ
ਫੀਲਡ ਵਰਕਰ- 25 ਸਾਲ
ਫੀਲਡ ਅਟੈਂਡੇਂਟ- 30 ਸਾਲ
ਕਿਵੇਂ ਕਰੀਏ ਅਪਲਾਈ
ਉਮੀਦਵਾਰ 14 ਜੂਨ 2021 ਨੂੰ ਸ਼ਾਮ 5 ਵਜੇ ਤੱਕ ਇਨ੍ਹਾਂ ਅਹੁਦਿਆਂ ਦੇ ਨਾਂ ਦਾ ਜ਼ਿਕਰ ਕਰਦੇ ਹੋਏ http://arikablb@gmail.com ’ਤੇ ਆਪਣਾ ਫਾਰਮ ਜਮਾਂ ਕਰ ਸਕਦੇ ਹਨ। ਜੇਕਰ ਤੁਸੀਂ ਅਹੁਦੇ ਦੇ ਨਾਂ ਦਾ ਜ਼ਿਕਰ ਨਹੀਂ ਕਰਦੇ ਹੋ ਤਾਂ ਤੁਹਾਨੂੰ ਇੰਟਰਵਿਊ ਲਈ ਨਹੀਂ ਬੁਲਾਇਆ ਜਾਵੇਗਾ। ਜਾਣਕਾਰੀ ਲਈ ਦੱਸ ਦੇਈਏ ਕਿ ਸਾਰੇ ਉਮੀਦਵਾਰਾਂ ਨੂੰ ਇੰਟਰਵਿਊ ਦੌਰਾਨ ਆਪਣੇ ਨਾਲ ਸਾਰੇ ਦਸਤਾਵੇਜ਼ ਜਾਂ ਸਰਟੀਫ਼ਿਕੇਟ ਲਿਆਉਣੇ ਹੋਣਗੇ।
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਇੰਟਰਵਿਊ ਦੇ ਆਧਾਰ ’ਤੇ ਕੀਤੀ ਜਾਵੇਗੀ।