ਯੂਨੀਵਰਸਿਟੀ ਆਫ ਲੰਡਨ ਨਾਲ ਮਿਲ ਕੇ ਕੰਮ ਕਰਨਗੇ AIIMS ਅਤੇ IIT ਦਿੱਲੀ
Saturday, Nov 23, 2024 - 09:05 AM (IST)
ਨਵੀਂ ਦਿੱਲੀ : ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (AIIMS), ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (IIT), ਦਿੱਲੀ ਅਤੇ ਯੂਨੀਵਰਸਿਟੀ ਕਾਲਜ ਲੰਡਨ (UCL) ਨੇ ਸਾਂਝੇ ਤੌਰ 'ਤੇ ਇਕ ਨਵਾਂ ਪ੍ਰਾਜੈਕਟ ਸ਼ੁਰੂ ਕੀਤਾ ਹੈ। ਇਸ ਪ੍ਰਾਜੈਕਟ ਦਾ ਉਦੇਸ਼ ਮੈਡੀਕਲ ਤਕਨਾਲੋਜੀ ਦੇ ਖੇਤਰ ਵਿਚ ਨਵੀਨਤਾ (ਨਵੀਂ ਤਕਨੀਕ ਜਾਂ ਹੱਲ) ਲਿਆਉਣਾ ਹੈ ਤਾਂ ਜੋ ਬੀਮਾਰੀਆਂ ਦੇ ਹੱਲ ਲੱਭੇ ਜਾ ਸਕਣ।
22 ਨਵੰਬਰ, 2024 ਨੂੰ ਏਮਜ਼ ਨਵੀਂ ਦਿੱਲੀ ਆਈਆਈਟੀ ਦਿੱਲੀ ਅਤੇ ਯੂਸੀਐੱਲ ਨੇ ਇਕ ਸਮਝੌਤਾ ਪੱਤਰ (ਐੱਮਓਯੂ) 'ਤੇ ਦਸਤਖਤ ਕੀਤੇ ਹਨ, ਜਿਸ ਤਹਿਤ ਤਿੰਨੇ ਸੰਸਥਾਵਾਂ ਖੋਜ ਅਤੇ ਨਵੀਨਤਾ ਵਿਚ ਭਾਈਵਾਲੀ ਕਰਨਗੇ। ਇਸ ਭਾਈਵਾਲੀ ਰਾਹੀਂ ਇਹ ਸੰਸਥਾਵਾਂ ਆਪਣੇ ਉਦਯੋਗ ਸੰਪਰਕਾਂ ਅਤੇ ਸਰੋਤਾਂ ਦਾ ਲਾਭ ਉਠਾ ਕੇ ਬਹੁ-ਅਨੁਸ਼ਾਸਨੀ ਤਕਨਾਲੋਜੀ ਹੱਲ ਵਿਕਸਿਤ ਕਰਨ 'ਤੇ ਕੰਮ ਕਰਨਗੇ। ਇਸ ਸਾਂਝੇਦਾਰੀ ਦਾ ਮੁੱਖ ਉਦੇਸ਼ ਡਾਕਟਰੀ ਤਕਨਾਲੋਜੀ ਦੇ ਵੱਖ-ਵੱਖ ਖੇਤਰਾਂ ਵਿਚ ਨਵੀਨਤਾ ਲਿਆਉਣਾ ਹੈ, ਖਾਸ ਤੌਰ 'ਤੇ ਡਾਇਗਨੌਸਟਿਕਸ ਅਤੇ ਇਮੇਜਿੰਗ, ਮੈਡੀਕਲ ਉਪਕਰਣ ਅਤੇ ਇਮਪਲਾਂਟ, ਸਹਾਇਕ ਤਕਨਾਲੋਜੀ, ਡਿਜੀਟਲ ਸਿਹਤ, ਨਕਲੀ ਬੁੱਧੀ, ਮਸ਼ੀਨ ਸਿਖਲਾਈ, ਕੁਆਂਟਮ ਤਕਨਾਲੋਜੀ, ਸਰਜੀਕਲ ਅਤੇ ਇਲਾਜ ਦਖਲਅੰਦਾਜ਼ੀ ਦੇ ਖੇਤਰਾਂ ਵਿਚ।
ਇਹ ਵੀ ਪੜ੍ਹੋ : ਪੁਲਾੜ 'ਚ ਤਾਰਿਆਂ ਨੂੰ ਘੁਮਾ ਰਹੀ ਹੈ ਇੰਟੈਲੀਜੈਂਟ ਏਲੀਅਨ ਸੱਭਿਅਤਾ, ਸਟੱਡੀ 'ਚ ਹੋਇਆ ਦਾਅਵਾ
AIIMS ਦੇ ਸੈਂਟਰ ਫਾਰ ਮੈਡੀਕਲ ਇਨੋਵੇਸ਼ਨ ਐਂਡ ਐਂਟਰਪ੍ਰੀਨਿਓਰਸ਼ਿਪ ਦੇ ਮੁਖੀ ਪ੍ਰੋਫੈਸਰ ਆਲੋਕ ਠਾਕੁਰ ਨੇ ਕਿਹਾ, “ਇਹ ਤਿੰਨ ਧਿਰੀ ਭਾਈਵਾਲੀ ਮੈਡੀਕਲ ਵਿਗਿਆਨ, ਇੰਜੀਨੀਅਰਿੰਗ ਅਤੇ ਗਲੋਬਲ ਨੀਤੀ ਦੀ ਮੁਹਾਰਤ ਨੂੰ ਜੋੜ ਕੇ ਸਿਹਤ ਅਤੇ ਸਮਾਜਿਕ ਚੁਣੌਤੀਆਂ ਨਾਲ ਨਜਿੱਠਣ ਲਈ ਇਕ ਵੱਡਾ ਕਦਮ ਸਾਬਤ ਹੋਵੇਗੀ, ਅਸੀਂ MedTech ਇਨੋਵੇਸ਼ਨ ਲਈ ਇਕ ਮੰਚ ਤਿਆਰ ਕਰ ਰਹੇ ਹਾਂ। ਆਈਆਈਟੀ ਦਿੱਲੀ ਦੇ ਡਾਇਰੈਕਟਰ ਪ੍ਰੋਫੈਸਰ ਰੰਗਨ ਬੈਨਰਜੀ ਨੇ ਇਸ ਸਾਂਝੇਦਾਰੀ ਬਾਰੇ ਕਿਹਾ, "ਸਾਨੂੰ ਭਰੋਸਾ ਹੈ ਕਿ ਵਿਗਿਆਨਕ, ਇੰਜਨੀਅਰਿੰਗ ਅਤੇ ਮੈਡੀਕਲ ਖੋਜ ਵਿਚ ਸਾਡੀਆਂ ਕਾਢਾਂ ਲੋਕਾਂ ਦੇ ਜੀਵਨ ਵਿਚ ਸਕਾਰਾਤਮਕ ਬਦਲਾਅ ਲਿਆ ਸਕਦੀਆਂ ਹਨ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8