ਅਹਿਮਦਾਬਾਦ ਜਹਾਜ਼ ਹਾਦਸਾ: DNA ਟੈਸਟ ਤੋਂ 31 ਮ੍ਰਿਤਕਾਂ ਦੀ ਹੋਈ ਸ਼ਨਾਖ਼ਤ
Sunday, Jun 15, 2025 - 11:03 AM (IST)

ਅਹਿਮਦਾਬਾਦ- ਅਹਿਮਦਾਬਾਦ ਵਿਚ ਜਹਾਜ਼ ਹਾਦਸੇ ਵਿਚ ਜਾਨ ਗੁਆਉਣ ਵਾਲੇ 31 ਲੋਕਾਂ ਦੀ ਸ਼ਨਾਖ਼ਤ DNA ਟੈਸਟ ਜ਼ਰੀਏ ਕਰ ਲਈ ਗਈ ਹੈ ਅਤੇ ਹੁਣ ਤੱਕ 12 ਪਰਿਵਾਰਾਂ ਨੇ ਲਾਸ਼ਾਂ ਦੇ ਸਬੰਧ ਵਿਚ ਦਾਅਵਾ ਕੀਤਾ ਹੈ। ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰੀ ਬੀ. ਜੇ. ਮੈਡੀਕਲ ਕਾਲਜ ਵਿਚ ਸਰਜਰੀ ਵਿਭਾਗ ਦੇ ਪ੍ਰੋਫ਼ੈਸਰ ਡਾਕਟਰ ਰਜਨੀਸ਼ ਪਟੇਲ ਨੇ ਦੱਸਿਆ ਕਿ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਦੇ DNA ਮਿਲਾਨ ਦੀ ਪ੍ਰਕਿਰਿਆ ਜਾਰੀ ਹੈ। ਅਧਿਕਾਰੀਆਂ ਨੇ ਪਹਿਲਾਂ ਦੱਸਿਆ ਸੀ ਪੀੜਤ ਪਰਿਵਾਰਾਂ ਨਾਲ ਕੋਆਰਡੀਨੇਸ਼ਨ ਸਥਾਪਤ ਕਰਨ ਲਈ 230 ਟੀਮਾਂ ਗਠਿਤ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ- ਸਾਹਮਣੇ ਆਈ ਪਲੇਨ ਕ੍ਰੈਸ਼ ਦੀ ਅਸਲ ਵਜ੍ਹਾ ! ਇਹ ਸੀ ਪਾਇਲਟ ਦਾ ਚਿਤਾਵਨੀ ਭਰਿਆ ਆਖ਼ਰੀ ਮੈਸੇਜ
ਦੱਸ ਦੇਈਏ ਕਿ ਅਹਿਮਦਾਬਾਦ ਤੋਂ ਲੰਡਨ ਜਾਣ ਵਾਲੇ ਜਹਾਜ਼ ਵਿਚ 242 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ, ਜਿਨ੍ਹਾਂ ਵਿਚ 241 ਲੋਕ ਮਾਰੇ ਗਏ। ਇਸ ਹਾਦਸੇ ਵਿਚ ਮਾਰੇ ਗਏ ਲੋਕਾਂ ਵਿਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਵੀ ਸ਼ਾਮਲ ਸਨ। ਇਕ ਯਾਤਰੀ ਜਿਸ ਦਾ ਨਾਂ ਰਮੇਸ਼ ਵਿਸ਼ਵਾਸ ਕੁਮਾਰ ਸੀ, ਉਹ ਚਮਤਕਾਰੀ ਢੰਗ ਨਾਲ ਬਚ ਗਿਆ।
ਇਹ ਵੀ ਪੜ੍ਹੋ- ਅਹਿਮਦਾਬਾਦ ਜਹਾਜ਼ ਹਾਦਸਾ: CM ਰੂਪਾਨੀ ਦਾ Lucky ਨੰਬਰ '1206' ਹੀ ਬਣਿਆ Unlucky
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e