ਸਰਕਾਰ ਨੇ ਕਪਾਹ ਦੀ ਡਿਊਟੀ-ਫ੍ਰੀ ਦਰਾਮਦ ਦੀ ਸਮਾਂ-ਹੱਦ 31 ਦਸੰਬਰ ਤੱਕ ਵਧਾਈ

Sunday, Nov 01, 2026 - 01:14 PM (IST)

ਸਰਕਾਰ ਨੇ ਕਪਾਹ ਦੀ ਡਿਊਟੀ-ਫ੍ਰੀ ਦਰਾਮਦ ਦੀ ਸਮਾਂ-ਹੱਦ 31 ਦਸੰਬਰ ਤੱਕ ਵਧਾਈ

ਨਵੀਂ ਦਿੱਲੀ (ਏਜੰਸੀ)- ਸਰਕਾਰ ਨੇ ਘਰੇਲੂ ਕੱਪੜਾ ਖੇਤਰ ’ਚ ਕਪਾਹ ਦੀ ਉਪਲਬਧਤਾ ਵਧਾਉਣ ਲਈ ਇਸ ਦੀ ਦਰਾਮਦ ’ਤੇ ਕਸਟਮ ਡਿਊਟੀ ਛੋਟ 2 ਮਹੀਨੇ ਵਧਾ ਕੇ 31 ਦਸੰਬਰ, 2026 ਤੱਕ ਕਰ ਦਿੱਤੀ ਹੈ। ਮਈ ’ਚ ਕਪਾਹ ਦਰਾਮਦ ਨੂੰ 5 ਮਹੀਨੇ ਭਾਵ 31 ਅਕਤੂਬਰ, 2026 ਤੱਕ ਦੇ ਲਈ ਕਸਟਮ ਡਿਊਟੀ ਤੋਂ ਛੋਟ ਦਿੱਤੀ ਗਈ ਸੀ।

ਵਿੱਤ ਮੰਤਰਾਲਾ ਨੇ ਬਿਆਨ ’ਚ ਕਿਹਾ, ‘‘ਇਸ ਵਿਸਥਾਰ ਨਾਲ ਕੱਪੜਾ ਅਤੇ ਪਹਿਰਾਵਾ ਖੇਤਰ ’ਚ ਉਤਪਾਦਨ ਲਾਗਤ ਘੱਟ ਹੋਣ ਦੀ ਉਮੀਦ ਹੈ। ਇਸ ਨਾਲ ਕੱਪੜਾ ਬਣਾਉਣ ਵਾਲੀਆਂ ਕੰਪਨੀਆਂ ਅਤੇ ਖਪਤਕਾਰਾਂ ਨੂੰ ਰਾਹਤ ਮਿਲੇਗੀ। ਨਾਲ ਹੀ ਘਰੇਲੂ ਕਿਸਾਨਾਂ ਦੇ ਹਿੱਤਾਂ ਦਾ ਵੀ ਧਿਆਨ ਰੱਖਿਆ ਗਿਆ ਹੈ।’’ ਮੰਤਰਾਲਾ ਨੇ ਕਿਹਾ ਕਿ ਇਸ ਕਦਮ ਨਾਲ ਬਾਜ਼ਾਰ ’ਚ ਕਪਾਹ ਦੀ ਬਿਹਤਰ ਉਪਲਬਧਤਾ ਯਕੀਨੀ ਹੋਵੇਗੀ ਜਿਸ ਨਾਲ ਘਰੇਲੂ ਕੱਪੜਾ ਉਦਯੋਗ, ਵਿਸ਼ੇਸ਼ ਤੌਰ ’ਤੇ ਛੋਟੇ ਅਤੇ ਦਰਮਿਆਨੇ ਉੱਦਮਾਂ (ਐੱਸ. ਐੱਮ. ਈ.) ਦੇ ਪ੍ਰਦਰਸ਼ਨ ’ਤੇ ਹਾਂ-ਪੱਖੀ ਅਸਰ ਪੈਣ ਦੀ ਉਮੀਦ ਹੈ।


author

cherry

Content Editor

Related News