ਅਹਿਮਦਾਬਾਦ ’ਚ ਨਿਰਮਾਣ ਅਧੀਨ ਇਮਾਰਤ ਦੀ ਲਿਫਟ ਡਿੱਗੀ, 8 ਮਜ਼ਦੂਰਾਂ ਦੀ ਮੌਤ
Wednesday, Sep 14, 2022 - 01:43 PM (IST)

ਅਹਿਮਦਾਬਾਦ- ਗੁਜਰਾਤ ਦੇ ਅਹਿਮਦਾਬਾਦ ’ਚ ਬੁੱਧਵਾਰ ਨੂੰ ਇਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਇਕ ਨਿਰਮਾਣ ਅਧੀਨ ਇਮਾਰਤ ਦੀ ਲਿਫਟ ਡਿੱਗਣ ਕਾਰਨ 8 ਮਜ਼ਦੂਰਾਂ ਦੀ ਮੌਤ ਹੋ ਗਈ। ਪੁਲਸ ਮੁਤਾਬਕ ਇਮਾਰਤ ਦੀ ਇਹ ਲਿਫਟ ਕਿਵੇਂ ਡਿੱਗੀ, ਇਸ ਬਾਬਤ ਫ਼ਿਲਹਾਲ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਪੁਲਸ ਮੁਤਾਬਕ ਇਮਾਰਤ ਦਾ ਨਿਰਮਾਣ ਗੁਜਰਾਤ ਯੂਨੀਵਰਸਿਟੀ ਕੰਪਲੈਕਸ ਨੇੜੇ ਕੀਤਾ ਜਾ ਰਿਹਾ ਸੀ। ਓਧਰ ਅਹਿਮਦਾਬਾਦ ਜ਼ੋਨ-1 ਦੀ ਪੁਲਸ ਡਿਪਟੀ ਕਮਿਸ਼ਨਰ ਲਵੀਨਾ ਸਿਹਨਾ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਲਿਫਟ 7ਵੀਂ ਮੰਜ਼ਿਲ ਤੋਂ ਜ਼ਮੀਨ ’ਤੇ ਡਿੱਗ ਗਈ, ਜਿਸ ਕਾਰਨ 8 ਲੋਕਾਂ ਦੀ ਮੌਤ ਹੋ ਗਈ।