ਅਹਿਮਦਾਬਾਦ ਏਅਰਪੋਰਟ ''ਤੇ ਬੈਂਕਾਕ ਤੋਂ ਆਏ ਯਾਤਰੀ ਕੋਲੋਂ 10 ਕਰੋੜ ਰੁਪਏ ਦਾ ਗਾਂਜਾ ਜ਼ਬਤ
Monday, Jun 29, 2026 - 09:55 AM (IST)
ਅਹਿਮਦਾਬਾਦ (ਏਜੰਸੀ)- ਅਹਿਮਦਾਬਾਦ ਹਵਾਈ ਅੱਡੇ ’ਤੇ ਐਤਵਾਰ ਨੂੰ 20 ਸਾਲਾ ਨੌਜਵਾਨ ਨੂੰ 10.91 ਕਿਲੋ ਹਾਈਡ੍ਰੋਪੋਨਿਕ ਗਾਂਜੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ, ਜਿਸ ਦੀ ਕੀਮਤ ਲਗਭਗ 10 ਕਰੋੜ ਰੁਪਏ ਤੋਂ ਵੱਧ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਬੈਂਕਾਕ ਤੋਂ ਆਇਆ ਸੀ ਅਤੇ ਉਸ ਨੇ ਨਸ਼ੀਲਾ ਪਦਾਰਥ ਆਪਣੇ ਸਾਮਾਨ ’ਚ ਲੁਕੋ ਕੇ ਰੱਖਿਆ ਹੋਇਆ ਸੀ।
ਇਕ ਅਧਿਕਾਰਤ ਬਿਆਨ ’ਚ ਕਿਹਾ ਗਿਆ,‘‘ਯਾਤਰੀ ਦੇ ਸਾਮਾਨ ਦੀ ਜਾਂਚ ਦੌਰਾਨ ਇਕ ਖੋਜੀ ਕੁੱਤੇ ਨੇ ਨਸ਼ੀਲੇ ਪਦਾਰਥਾਂ ਦੀ ਮੌਜੂਦਗੀ ਦਾ ਸੰਕੇਤ ਦਿੱਤਾ। ਸਾਮਾਨ ਦੇ ਟੈਗ ਦੇ ਆਧਾਰ ’ਤੇ ਅਹਿਮਦਾਬਾਦ ਕਸਟਮ ਵਿਭਾਗ ਦੀ ਹਵਾਈ ਖੁਫ਼ੀਆ ਯੂਨਿਟ (ਏ. ਆਈ. ਯੂ.) ਦੇ ਅਧਿਕਾਰੀਆਂ ਨੇ ਬੈਂਕਾਕ ਤੋਂ ਆਏ ਯਾਤਰੀ ਦੀ ਪਛਾਣ ਕੀਤੀ ਅਤੇ ਉਸ ਨੂੰ ਰੋਕਿਆ।’’ ਅਹਿਮਦਾਬਾਦ ਕਸਟਮ ਦੇ ਐਡੀਸ਼ਨਲ ਕਮਿਸ਼ਨਰ ਐੱਸ. ਆਰ. ਬਿਸ਼ਨੋਈ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਯਾਤਰੀ ਦੀ ਪਛਾਣ ਗੁਜਰਾਤ ਦੇ ਜੂਨਾਗੜ੍ਹ ਜ਼ਿਲੇ ਦੇ ਰਹਿਣ ਵਾਲੇ ਇਬਰਾਹਿਮ ਸੈਫੁੱਲਾ (20) ਵਜੋਂ ਹੋਈ ਹੈ। ਬਿਆਨ ਅਨੁਸਾਰ, ਯਾਤਰੀ ਦੇ ਟ੍ਰਾਲੀ ਬੈਗ ਦੀ ਬਾਰੀਕੀ ਨਾਲ ਜਾਂਚ ਕਰਨ ’ਤੇ ਚਾਂਦੀ ਦੇ ਰੰਗ ਦੇ ਪੰਜ ਪਾਲੀਥੀਨ ਪੈਕੇਟ ਮਿਲੇ, ਜਿਨ੍ਹਾਂ ’ਚ ਹਰੇ ਰੰਗ ਦਾ ਨਸ਼ੀਲਾ ਪਦਾਰਥ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
