3 ਕਰੋੜ ਰੁਪਏ ਤੋਂ ਵੱਧ ਕੀਮਤ ਦੀਆਂ ਯਾਬਾ ਗੋਲੀਆਂ ਜ਼ਬਤ, 3 ਗ੍ਰਿਫ਼ਤਾਰ

Friday, Jul 10, 2026 - 01:58 PM (IST)

3 ਕਰੋੜ ਰੁਪਏ ਤੋਂ ਵੱਧ ਕੀਮਤ ਦੀਆਂ ਯਾਬਾ ਗੋਲੀਆਂ ਜ਼ਬਤ, 3 ਗ੍ਰਿਫ਼ਤਾਰ

ਗੁਹਾਟੀ- ਆਸਾਮ ਦੇ ਸ਼੍ਰੀਭੂਮੀ ਜ਼ਿਲ੍ਹੇ 'ਚ 3 ਲੋਕਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ 3 ਕਰੋੜ ਰੁਪਏ ਦੀਆਂ ਯਾਬਾ ਗੋਲੀਆਂ ਜ਼ਬਤ ਕੀਤੀਆਂ ਗਈਆਂ ਹਨ। ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਜ ਦੀ ਪੁਲਸ ਨੇ ਮੁਹਿੰਮ ਦੌਰਾਨ ਕਰੀਬ 30,000 ਯਾਬਾ ਗੋਲੀਆਂ ਜ਼ਬਤ ਕੀਤੀਆਂ। 

PunjabKesari

ਮੁੱਖ ਮੰਤਰੀ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ 'ਚ ਕਿਹਾ,''ਹਰ ਖੇਪ (ਸਾਮਾਨ) ਦੀ ਇਕ ਮੰਜ਼ਿਲ ਹੁੰਦੀ ਹੈ, ਇਸ ਖੇਪ ਦੀ ਮੰਜ਼ਿਲ ਪੁਲਸ ਥਾਣਾ ਸੀ। ਲਗਭਗ 3 ਕਰੋੜ ਰੁਪਏ ਦੀ ਕੀਮਤ ਦੀਆਂ 30,000 ਯਾਬਾ ਗੋਲੀਆਂ ਜ਼ਬਤ ਕਰਨ ਅਤੇ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਸ਼੍ਰੀਭੂਮੀ ਪੁਲਸ ਨੂੰ ਵਧਾਈ।'' ਉਨ੍ਹਾਂ ਕਿਹਾ,''ਯਾਬਾ ਗੋਲੀਆਂ ਨੂੰ ਜ਼ਬਤ ਕਰਨ ਦਾ ਸਿਹਰਾ ਆਸਾਮ ਪੁਲਸ ਨੂੰ ਜਾਂਦਾ ਹੈ।'' ਯਾਬਾ ਦੇਸ਼ 'ਚ ਪਾਬੰਦੀਸ਼ੁਦਾ ਹੈ, ਕਿਉਂਕਿ ਇਸ 'ਚ ਮੇਥਾਮਫੇਟਾਮੀਨ ਹੁੰਦਾ ਹੈ, ਜੋ ਕੰਟਰੋਲ ਪਦਾਰਥ ਐਕਟ ਦੇ ਅਧੀਨ ਅਨੁਸੂਚੀ-2 ਦਾ ਪਦਾਰਥ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News