ਦੇਸ਼ ਲਈ ਖ਼ਤਰੇ ਦੀ ਘੰਟੀ ; ਦਿੱਲੀ ਏਅਰਪੋਰਟ ਤੋਂ ਹਰ 5ਵੇਂ ਦਿਨ ਫੜਿਆ ਜਾ ਰਿਹਾ ''ਫਰਜ਼ੀ ਭਾਰਤੀ''
Sunday, Jul 12, 2026 - 01:09 PM (IST)
ਨਵੀਂ ਦਿੱਲੀ- ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ (IGI) ਏਅਰਪੋਰਟ 'ਤੇ ਵਿਦੇਸ਼ੀ ਨਾਗਰਿਕਾਂ ਵਲੋਂ ਫਰਜ਼ੀ ਭਾਰਤੀ ਦਸਤਾਵੇਜ਼ਾਂ ਦੇ ਸਹਾਰੇ ਵਿਦੇਸ਼ ਭੱਜਣ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਸਾਲ 2026 'ਚ ਸ਼ੁਰੂਆਤੀ 6 ਮਹੀਨਿਆਂ 'ਚ ਅਜਿਹੇ ਤਿੰਨ ਦਰਜਨ ਤੋਂ ਵੱਧ ਵਿਦੇਸ਼ੀ ਨਾਗਰਿਕ ਫੜ੍ਹੇ ਜਾ ਚੁੱਕੇ ਹਨ। ਅੰਕੜਿਆਂ ਅਨੁਸਾਰ, ਔਸਤਨ ਹਰ 5ਵੇਂ ਦਿਨ ਇਕ ਵਿਦੇਸ਼ੀ ਨਾਗਰਿਕ ਫਰਜ਼ੀ ਰਿਹਾ ਹੈ। ਇਨ੍ਹਾਂ ਸ਼ੱਕੀਆਂ ਕੋਲੋਂ ਭਾਰਤੀ ਪਛਾਣ ਦੇ ਨਾਲ ਫੜੇ ਜਾ ਰਹੇ ਪਾਸਪੋਰਟ ਤੋਂ ਇਲਾਵਾ ਵੋਟਰ ਆਈਡੀ, ਰਾਸ਼ਨ ਕਾਰਡ, ਪੈਨ ਕਾਰਡ ਅਤੇ ਹੋਰ ਦਸਤਾਵੇਜ਼ ਬਰਾਮਦ ਹੋਏ ਹਨ।
ਸੁਰੱਖਿਆ ਏਜੰਸੀਆਂ ਦੀ ਜਾਂਚ 'ਚ ਇਕ ਬਹੁਤ ਹੀ ਹੈਰਾਨ ਕਰਨ ਵਾਲਾ ਸੰਗਠਿਤ ਨੈੱਟਵਰਕ ਸਾਹਮਣੇ ਆਇਆ ਹੈ। ਇਹ ਦਲਾਲ ਵਿਦੇਸ਼ੀ ਨਾਗਰਿਕਾਂ ਲਈ ਪਹਿਲਾਂ ਭਾਰਤੀ ਪਤੇ ਦਾ ਇੰਤਜ਼ਾਮ ਕਰਦੇ ਹਨ ਅਤੇ ਫਿਰ ਫਰਜ਼ੀ ਜਨਮ ਸਰਟੀਫਿਕੇਟ ਤੇ ਨਿਵਾਸ ਪ੍ਰਮਾਣ ਪੱਤਰ ਤਿਆਰ ਕਰਵਾਉਂਦੇ ਹਨ। ਜਾਂਚ 'ਚ ਇਹ ਵੀ ਪਤਾ ਲੱਗਾ ਹੈ ਕਿ ਕੁਝ ਮਾਮਲਿਆਂ 'ਚ ਵੋਟਰ ਆਈਡੀ ਬਣਵਾਉਣ ਲਈ ਦਿੱਲੀ ਦੇ ਇਕ ਵਿਧਾਇਕ ਦੇ ਲੈਟਰਹੈੱਡ ਤੱਕ ਦੀ ਵਰਤੋਂ ਕੀਤੀ ਗਈ ਸੀ।
ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਨੇਪਾਲ, ਬੰਗਲਾਦੇਸ਼, ਸ਼੍ਰੀਲੰਕਾ, ਅਫਗਾਨਿਸਤਾਨ ਅਤੇ ਅਫਰੀਕੀ ਦੇਸ਼ਾਂ ਦੇ ਇਹ ਨਾਗਰਿਕ ਪਹਿਲੀ ਵਾਰ ਭਾਰਤ ਆਉਣ ਲਈ ਆਪਣੇ ਅਸਲੀ ਪਾਸਪੋਰਟ ਦੀ ਵਰਤੋਂ ਕਰਦੇ ਹਨ ਪਰ ਇੱਥੇ ਰਹਿਣ ਦੌਰਾਨ ਉਹ ਦਲਾਲਾਂ ਦੀ ਮਦਦ ਨਾਲ ਭਾਰਤੀ ਪਾਸਪੋਰਟ, ਵੋਟਰ ਆਈਡੀ, ਰਾਸ਼ਨ ਕਾਰਡ, ਪੈਨ ਕਾਰਡ ਅਤੇ ਹੋਰ ਦਸਤਾਵੇਜ਼ ਫਰਜ਼ੀ ਤਰੀਕੇ ਨਾਲ ਬਣਵਾ ਲੈਂਦੇ ਹਨ।
1 ਜੁਲਾਈ 2026 ਨੂੰ ਇਕ ਅਫਗਾਨ ਨਾਗਰਿਕ ਨੂੰ ਭਾਰਤੀ ਪਾਸਪੋਰਟ ਨਾਲ ਅਮਰੀਕਾ ਜਾਣ ਦੀ ਕੋਸ਼ਿਸ਼ ਕਰਦੇ ਹੋਏ ਫੜਿਆ ਗਿਆ। 6 ਜੁਲਾਈ 2026 ਨੂੰ ਇਕ ਬੰਗਲਾਦੇਸ਼ੀ ਨਾਗਰਿਕ ਭਾਰਤੀ ਪਾਸਪੋਰਟ ਨਾਲ ਢਾਕਾ ਜਾ ਰਿਹਾ ਸੀ, ਜਿਸ ਨੇ ਭਾਰਤ 'ਚ ਰਹਿ ਕੇ ਫਰਜ਼ੀ ਦਸਤਾਵੇਜ਼ ਬਣਵਾਏ ਸਨ। 19 ਜੂਨ 2026 ਨੂੰ ਰੀਨਾ ਫਾਤਮਾ ਨਾਮ ਦੀ ਬੰਗਲਾਦੇਸ਼ੀ ਔਰਤ ਨੂੰ ਫਰਜ਼ੀ ਭਾਰਤੀ ਪਾਸਪੋਰਟ ਸਮੇਤ ਕਾਬੂ ਕੀਤਾ ਗਿਆ। 7 ਜੂਨ 2026 ਨੂੰ ਜਰਮਨੀ ਤੋਂ ਡਿਪੋਰਟ ਹੋ ਕੇ ਆਏ ਇਕ ਅਫਗਾਨੀ ਪਰਿਵਾਰ ਕੋਲੋਂ ਵੀ ਭਾਰਤੀ ਪਾਸਪੋਰਟ ਬਰਾਮਦ ਹੋਏ। ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਇਮੀਗ੍ਰੇਸ਼ਨ ਵਿਭਾਗ ਨੇ ਜਾਂਚ ਬਹੁਤ ਸਖ਼ਤ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
