''ਕੋਰੋਨਾ ਯੋਧਿਆਂ'' ''ਤੇ ਮਹਾਮਾਰੀ ਦਾ ਵਾਰ, 24 ਪੁਲਸ ਮੁਲਾਜ਼ਮ ਕੋਰੋਨਾ ਪਾਜ਼ੀਟਿਵ

04/21/2020 10:50:27 AM

ਅਹਿਮਦਾਬਾਦ (ਭਾਸ਼ਾ)— ਗੁਜਰਾਤ ਵਿਚ ਅਹਿਮਦਾਬਾਦ ਪੁਲਸ ਦੇ 24 ਮੁਲਾਜ਼ਮ ਹੁਣ ਤੱਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਉੱਥੇ ਹੀ 200 ਹੋਰਨਾਂ ਨੂੰ ਸਾਵਧਾਨੀ ਦੇ ਤੌਰ 'ਤੇ ਹੋਮ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਕੰਟਰੋਲ ਰੂਮ ਵਿਚ ਪੁਲਸ ਡਿਪਟੀ ਕਮਿਸ਼ਨਰ ਵਿਜੇ ਪਟੇਲ ਨੇ ਸੋਮਵਾਰ ਨੂੰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਖਾਦੀਆ ਦਾ ਇਕ ਇੰਸਪੈਕਟਰ ਐਤਵਾਰ ਨੂੰ ਕੋਰੋਨਾ ਵਾਇਰਸ ਤੋਂ ਪੀੜਤ ਪਾਇਆ ਗਿਆ ਹੈ ਅਤੇ ਇਸ ਤੋਂ ਬਾਅਦ ਸਥਾਨਕ ਪੁਲਸ ਦੇ 15 ਮੁਲਾਜ਼ਮਾਂ ਨੂੰ ਹੋਮ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਖਾਦੀਆ ਪੁਰਾਣੇ ਸ਼ਹਿਰ ਦਾ ਹਿੱਸਾ ਹੈ, ਜਿੱਥੇ 21 ਅਪ੍ਰੈਲ ਤੱਕ ਕਰਫਿਊ ਲੱਗਾ ਹੈ।

ਇਹ ਵੀ ਪੜ੍ਹੋ : ਦੇਸ਼ 'ਚ 'ਕੋਰੋਨਾ' ਦੀ ਆਫਤ, ਮੌਤਾਂ ਦਾ ਅੰਕੜਾ 590 ਤੱਕ ਪੁੱਜਾ

ਦੱਸਣਯੋਗ ਹੈ ਕਿ ਇਲਾਕੇ ਤੋਂ ਕੋਰੋਨਾ ਵਾਇਰਸ ਦੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ ਜਮਾਲਪੁਰ-ਖਾਦੀਆ ਦੇ ਵਿਧਾਇਕ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਤੇ ਗੁਆਂਢੀ ਵੀ ਸ਼ਾਮਲ ਹਨ। ਸਹਾਇਕ ਪੁਲਸ ਕਮਿਸ਼ਨਰ ਆਕਾਸ਼ ਪਟੇਲ ਨੇ ਦੱਸਿਆ ਕਿ 24 'ਚੋਂ 9 ਟ੍ਰੈਫਿਕ ਪੁਲਸ ਮੁਲਾਜ਼ਮ ਹਨ। ਉਨ੍ਹਾਂ 'ਚੋਂ ਦੋ ਇਸ ਲਈ ਇਨਫੈਕਟਿਡ ਹੋਏ, ਕਿਉਂਕਿ ਉਨ੍ਹਾਂ ਨਾਲ ਰਹਿਣ ਵਾਲਾ ਇਕ ਸ਼ਖਸ ਪਾਜ਼ੀਟਿਵ ਹੋ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਕਰਮਚਾਰੀਆਂ ਨੂੰ ਮਾਸਕ, ਦਸਤਾਨੇ ਅਤੇ ਸੈਨੇਟਾਈਜ਼ਰ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਰੁੱਕਣ ਦਾ ਨਾਮ ਨਹੀਂ ਲੈ ਰਿਹਾ ਹੈ। ਦੇਸ਼ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 18,601 ਹੋ ਗਈ ਹੈ, ਜਦਕਿ ਹੁਣ ਤਕ 590 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ : 'ਲਾਕਡਾਊਨ' ਵਧਾ ਰਿਹੈ ਗਰਭਵਤੀ ਔਰਤਾਂ ਦੀ ਪਰੇਸ਼ਾਨੀ, ਇਹ ਐਪ ਕਰੇਗੀ ਮਦਦ


Tanu

Content Editor

Related News