ਖੇਤੀ ਕਾਨੂੰਨਾਂ ਵਿਰੁੱਧ 64ਵੇਂ ਦਿਨ ਵੀ ਜਾਰੀ ਹੈ ਕਿਸਾਨਾਂ ਦਾ ਅੰਦੋਲਨ

Saturday, Jan 30, 2021 - 09:30 AM (IST)

ਖੇਤੀ ਕਾਨੂੰਨਾਂ ਵਿਰੁੱਧ 64ਵੇਂ ਦਿਨ ਵੀ ਜਾਰੀ ਹੈ ਕਿਸਾਨਾਂ ਦਾ ਅੰਦੋਲਨ

ਨਵੀਂ ਦਿੱਲੀ- ਨਵੇਂ ਖੇਤੀ ਕਾਨੂੰਨਾਂ ਦਾ ਵਿਰੁੱਧ ਕਿਸਾਨਾਂ ਦਾ ਅੰਦੋਲਨ 64ਵੇਂ ਦਿਨ ਵੀ ਜਾਰੀ ਹੈ। ਗਾਜ਼ੀਪੁਰ ਬਾਰਡਰ 'ਤੇ ਕਰੀਬ 2 ਮਹੀਨਿਆਂ ਤੋਂ ਕਿਸਾਨ ਡਟੇ ਹੋਏ ਹਨ। ਉੱਥੇ ਹੀ ਅੱਜ 30 ਜਨਵਰੀ ਯਾਨੀ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੀ 73ਵੀਂ ਬਰਸੀ ਮੌਕੇ ਕਿਸਾਨ 'ਸਦਭਾਵਨਾ ਦਿਹਾੜਾ' ਮਨਾਉਣਗੇ। ਖੇਤੀ ਕਾਨੂੰਨਾਂ ਦੇ ਵਿਰੋਧ 'ਚ ਅੱਜ ਕਿਸਾਨ ਭੁੱਖ-ਹੜਤਾਲ ਕਰਨਗੇ। 

PunjabKesariਉੱਤਰ ਪ੍ਰਦੇਸ਼ ਸਰਕਾਰ ਨੇ ਵੀ ਕਿਸਾਨਾਂ ਨੂੰ ਖਦੇੜਣ ਦੀ ਬਣਾਈ ਯੋਜਨਾ
ਦੱਸਣਯੋਗ ਹੈ ਕਿ 26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲ੍ਹੇ ’ਤੇ ਹੋਈ ਹਿੰਸਕ ਘਟਨਾਵਾਂ ਦੇ ਬਾਅਦ ਕਿਸਾਨਾਂ ਦਾ ਮਨੋਬਲ ਟੁੱਟ ਗਿਆ ਸੀ ਕਈ ਕਿਸਾਨ ਪੁਲਸ ਦੀ ਐਫ.ਆਈ.ਆਰ. ਦੇ ਬਾਅਦ ਗ੍ਰਿਫ਼ਤਾਰੀ ਦੇ ਡਰੋਂ ਆਪਣੇ-ਆਪਣੇ ਸਥਾਨਾਂ ’ਤੇ ਵਾਪਸ ਪਰਤਣ ਲੱਗੇ ਸਨ। ਇਸ ਗੱਲ ਦਾ ਫ਼ਾਇਦਾ ਚੁੱਕ ਕੇ ਉੱਤਰ ਪ੍ਰਦੇਸ਼ ਸਰਕਾਰ ਨੇ ਵੀ ਕਿਸਾਨਾਂ ਨੂੰ ਖਦੇੜਣ ਦੀ ਯੋਜਨਾ ’ਤੇ ਕੰਮ ਸ਼ੁਰੂ ਕਰ ਦਿੱਤਾ। ਵੀਰਵਾਰ ਸਵੇਰ ਤੋਂ ਹੀ ਗਾਜੀਪੁਰ ਸਰਹੱਦ ’ਤੇ ਪੁਲਸ ਫੋਰਸ ਅਚਾਨਕ ਵੱਧ ਗਈ। ਇਸ ਦੌਰਾਨ ਪੁਲਸ ਨੇ ਕਈ ਵਾਰ ਫਲੈਗ ਮਾਰਚ ਵੀ ਕੱਢਿਆ ਅਤੇ ਕਿਸਾਨਾਂ ਨੂੰ ਹਲਕੇ ਬਲ ਨਾਲ ਖਦੇੜਣ ਦੀ ਕੋਸ਼ਿਸ਼ ਵੀ ਕੀਤੀ। ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਸਰਹੱਦੀ ਖੇਤਰ ਖਾਲ੍ਹੀ ਕਰਣ ਲਈ ਨੋਟਿਸ ਵੀ ਦੇ ਦਿੱਤੇ ਸੀ, ਇਸ ਦੇ ਬਾਅਦ ਕੁੱਝ ਪੁਲਸ ਕਰਮੀ ਰਾਕੇਸ਼ ਟਿਕੈਤ ਨੂੰ ਰੰਗ ਮੰਚ ਤੋਂ ਹਟਾਉਣ ਲਈ ਪਹੁੰਚ ਗਏ। 

PunjabKesariਰਾਕੇਸ਼ ਟਿਕੈਤ ਦੇ ਹੰਝੂ ਨੇ ਸਾਰੀ ਬਾਜੀ ਪਲਟ ਦਿੱਤੀ
ਹਾਲਾਂਕਿ ਇਸ ਤੋਂ ਪਹਿਲਾਂ ਕਿਸਾਨ ਯੂਨੀਅਨ ਦੇ ਪ੍ਰਧਾਨ ਨਰੇਸ਼ ਟਿਕੈਤ ਅੰਦੋਲਨ ਨੂੰ ਖ਼ਤਮ ਕੀਤੇ ਜਾਣ ਦੀ ਸਹਿਮਤੀ ਜ਼ਾਹਰ ਕਰ ਚੁੱਕੇ ਸਨ ਪਰ ਰੰਗ ਮੰਚ ’ਤੇ ਪਹੁੰਚੀ ਪੁਲਸ ਅਤੇ ਬਲਪੂਰਵਕ ਹਟਾਉਣ ਦੀ ਕੋਸ਼ਿਸ਼ ਦੇ ਬਾਅਦ ਰਾਕੇਸ਼ ਟਿਕੈਤ ਦੇ ਹੰਝੂ ਨੇ ਸਾਰੀ ਬਾਜੀ ਪਲਟ ਦਿੱਤੀ। ਟਿਕੈਤ ਦੇ ਹੰਝੂਆਂ ਦੇ ਬਾਅਦ ਕਿਸਾਨ ਯੂਨੀਅਨ ਨੇ ਅੰਦੋਲਨ ਸਮਾਪਤੀ ਦੀ ਸਹਿਮਤੀ ਨੂੰ ਵਾਪਸ ਲੈ ਕੇ ਇਸ ਨੂੰ ਜਾਰੀ ਰੱਖਣ ਦੀ ਘੋਸ਼ਣਾ ਕਰ ਦਿੱਤੀ ਅਤੇ ਰਾਤੋ-ਰਾਤ ਉਤਰ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਕੂਚ ਸ਼ੁਰੂ ਕਰ ਦਿੱਤਾ ਅਤੇ ਨੇੜੇ ਰਹਿੰਦੇ ਕਿਸਾਨ ਉਸੇ ਸਮੇਂ ਗਾਜੀਪੁਰ ਸਰਹੱਦ ’ਤੇ ਪਹੁੰਚ ਗਏ। ਸਵੇਰ ਹੁੰਦੇ ਹੁੰਦੇ ਹਜ਼ਾਰਾਂ ਦੀ ਗਿਣਤੀ ਵਿਚ ਟਰੈਕਟਰਾਂ ਦੀ ਗਾਜੀਪੁਰ ਸਰਹੱਦ ’ਤੇ ਲਾਈਨ ਲੱਗ ਗਈ। ਅੰਦੋਲਨ ਥਾਂ ’ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨੇਤਾ ਦੇ ਹੰਝੂ ਜਾਇਆ ਨਹੀਂ ਜਾਣਗੇ। 

PunjabKesariਟਰੈਕਟਰ ਪਰੇਡ ਹੋ ਗਈ ਸੀ ਹਿੰਸਕ
ਦੱਸਣਯੋਗ ਹੈ ਕਿ ਤਿੰਨਾਂ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਮੰਗਲਵਾਰ ਨੂੰ ਕਿਸਾਨਾਂ ਵੱਲੋਂ ਕੱਢੀ ਗਈ ਟਰੈਕਟਰ ਪਰੇਡ ਹਿੰਸਕ ਹੋ ਗਈ ਸੀ ਅਤੇ ਪ੍ਰਦਰਸ਼ਨਕਾਰੀਆਂ ਨੇ ਪੁਲਸਕਰਮੀਆਂ ’ਤੇ ਹਮਲਾ ਕੀਤਾ ਸੀ, ਗੱਡੀਆਂ ਪਲਟਾ ਦਿੱਤੀਆਂ ਸਨ ਅਤੇ ਇਤਿਹਾਸਿਕ ਲਾਲ ਕਿਲੇ੍ਹ ਦੇ ਅੰਦਰ ਇਕ ਧਾਰਮਿਕ ਝੰਡਾ ਲਗਾ ਦਿੱਤਾ ਸੀ। ਪੁਲਸ ਨੇ ਵੀਰਵਾਰ ਨੂੰ ਕਿਸਾਨ ਨੇਤਾਵਾਂ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕੀਤਾ ਅਤੇ ਗਣਤੰਤਰ ਦਿਵਸ ਦੇ ਦਿਨ ਹੋਈ ਹਿੰਸਾ ਦੇ ਪਿੱਛੇ ਦੀ ‘ਸਾਜਿਸ਼’ ਦੀ ਜਾਂਚ ਦੀ ਘੋਸ਼ਣਾ ਕੀਤੀ ਸੀ। ਇਸ ਹਿੰਸਾ ਦੇ ਸਿਲਸਿਲੇ ਵਿਚ ਪੁਲਸ ਨੇ ਹੁਣ ਤੱਕ 33 ਐਫ.ਆਈ.ਆਰ. ਦਰਜ ਕੀਤੀਆਂ ਹਨ ਅਤੇ ਕਿਸਾਨ ਨੇਤਾਵਾਂ ਸਮੇਤ 44 ਲੋਕਾਂ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕੀਤੇ ਹਨ।

ਨੋਟ : 64ਵੇਂ ਦਿਨ ਵੀ ਜਾਰੀ ਕਿਸਾਨਾਂ ਦੇ ਅੰਦੋਲਨ ਬਾਰੇ ਕੀ ਹੈ ਤੁਹਾਡੀ ਰਾਏ?


author

DIsha

Content Editor

Related News