ਰਾਤੋ-ਰਾਤ ਨਹੀਂ ਆਏ ਹਨ ਖੇਤੀ ਕਾਨੂੰਨ, 20-25 ਸਾਲਾਂ ਤੋਂ ਹੋ ਰਹੀ ਹੈ ਚਰਚਾ : PM ਮੋਦੀ

Friday, Dec 18, 2020 - 02:16 PM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਕਿਸਾਨਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਪੀ.ਐੱਮ. ਮੋਦੀ ਨੇ ਕਿਹਾ ਕਿ ਕੁਦਰਤੀ ਆਫ਼ਤਾਵਾਂ ਕਾਰਨ ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦਾ ਨੁਕਸਾਨ ਪੂਰੇ ਦੇਸ਼ ਦਾ ਨੁਕਸਾਨ ਹੈ। 35 ਲੱਖ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਭੇਜੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨਾਲ ਬਣੇ ਕਾਨੂੰਨ ਬਹੁਤ ਚਰਚਾ 'ਚ ਹਨ। ਖੇਤੀ ਕਾਨੂੰਨ ਰਾਤੋ-ਰਾਤ ਨਹੀਂ ਹਨ। ਇਸ 'ਤੇ 20-25 ਸਾਲਾਂ ਤੋਂ ਚਰਚਾ ਹੋ ਰਹੀ ਹੈ। ਇਨ੍ਹਾਂ ਕਾਨੂੰਨਾਂ 'ਤੇ ਮਾਹਰਾਂ ਨਾਲ ਗੱਲ ਹੋਈ ਹੈ। ਮੇਰੀ ਨੀਅਤ 'ਚ ਮਾਂ ਗੰਗਾ ਵਰਗੀ ਪਵਿੱਤਰਤਾ ਦੇਸ਼ ਦੇਖ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਕਿਸਾਨਾਂ ਨੂੰ ਅਨੰਦਾਤਾ ਮੰਨਦੀ ਹੈ। 

ਮੋਦੀ ਵਿਰੋਧੀ ਧਿਰ 'ਤੇ ਸਾਧਿਆ ਨਿਸ਼ਾਨਾ
ਇਸ ਦੌਰਾਨ ਉਨ੍ਹਾਂ ਨੇ ਵਿਰੋਧੀ ਧਿਰਾਂ 'ਤੇ ਵੀ ਨਿਸ਼ਾਨਾ ਸਾਧਿਆ। ਪੀ.ਐੱਮ. ਮੋਦੀ ਨੇ ਕਿਹਾ ਕਿ ਕਿਸਾਨਾਂ ਦੀ ਗੱਲ ਕਰਨ ਵਾਲੇ ਕਿੰਨੇ ਬੇਰਹਿਮ ਹਨ। ਕਿਸਾਨਾਂ ਨੂੰ ਜ਼ਮੀਨ ਜਾਣ ਦਾ ਡਰ ਦਿਖਾਇਆ। ਉਹ ਸਵਾਮੀਨਾਥਨ ਦੀ ਰਿਪੋਰਟ 8 ਸਾਲਾਂ ਤੱਕ ਦਬਾ ਕੇ ਬੈਠੇ ਰਹੇ। ਇਨ੍ਹਾਂ ਨੇ ਕਿਸਾਨਾਂ 'ਤੇ ਖ਼ਰਚ ਨਹੀਂ ਕੀਤਾ। ਪੀ.ਐੱਮ. ਮੋਦੀ ਨੇ ਕਿਹਾ ਕਿ ਕਿਸਾਨਾਂ ਦੇ ਮੋਢੇ 'ਤੇ ਰੱਖ ਕੇ ਬੰਦੂਕ ਚਲਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀ ਕਰਜ਼ ਮੁਆਫ਼ੀ ਕਾਂਗਰਸ ਦੀ ਧੋਖਾਧੜੀ ਹੈ। ਮੋਦੀ ਨੇ ਕਿਹਾ ਕਿ ਰਾਜਨੀਤੀ ਲਈ ਕਿਸਾਨਾਂ ਦਾ ਇਸਤੇਮਾਲ ਕੀਤਾ ਗਿਆ। ਕਿਸਾਨਾਂ ਲਈ ਉਨ੍ਹਾਂ ਲੋਕਾਂ ਨੇ ਕਦੇ ਅੰਦੋਲਨ ਨਹੀਂ ਕੀਤਾ। ਵੋਟ ਬੈਂਕ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਦੇਸ਼ ਪਛਾਣ ਗਿਆ ਹੈ। ਮੋਦੀ ਨੇ ਕਿਹਾ ਕਿ ਜੋ ਆਪਣੇ ਐਲਾਨ ਪੱਤਰ 'ਚ ਇਨ੍ਹਾਂਸੁਧਾਰਾਂ ਦੀ ਵਕਾਲਤ ਕਰਦੇ ਸਨ ਪਰ ਕਦੇ ਲਾਗੂ ਨਹੀਂ ਕੀਤਾ। ਜੇਕਰ ਪਾਰਟੀਆਂ ਦੇ ਪੁਰਾਣੇ ਐਲਾਨ ਪੱਤਰ, ਖੇਤੀ ਖੇਤਰ ਸੰਭਾਲਣ ਵਾਲੇ ਲੋਕਾਂ ਦੀ ਚਿੱਠੀ ਦੇਖੀ ਜਾਵੇ ਤਾਂ ਉਹੀ ਗੱਲਾਂ ਨਵੇਂ ਖੇਤੀ ਸੁਧਾਰਾਂ 'ਚ ਕੀਤੀਆਂ ਗਈਆਂ ਹਨ। ਅੱਜ ਵਿਰੋਧੀਆਂ ਨੂੰ ਇਸ ਗੱਲ ਦੀ ਤਕਲੀਫ਼ ਹੈ ਕਿ ਮੋਦੀ ਨੇ ਅਜਿਹਾ ਕਿਵੇਂ ਕਰ ਦਿੱਤਾ। ਪੀ.ਐੱਮ. ਮੋਦੀ ਨੇ ਵਿਰੋਧੀ ਧਿਰਾਂ ਕਿਹਾ ਕਿ ਮੈਨੂੰ ਕ੍ਰੈਡਿਟ ਨਾ ਦਿਓ, ਤੁਹਾਡੇ ਪੁਰਾਣੇ ਐਲਾਨ ਪੱਤਰਾਂ ਨੂੰ ਕ੍ਰੈਡਿਟ ਦਿੰਦਾ ਹਾਂ। ਮੈਂ ਕਿਸਾਨਾਂ ਦਾ ਭਲਾ ਚਾਹੁੰਦਾ ਹੈ, ਤੁਸੀਂ ਕਿਸਾਨਾਂ ਨੂੰ ਭਰਮ 'ਚ ਪਾਉਣਾ ਬੰਦ ਕਰੋ। ਇਹ ਕਾਨੂੰਨ ਲਾਗੂ ਹੋਏ 6 ਮਹੀਨਿਆਂ ਦਾ ਸਮਾਂ ਹੋ ਗਿਆ ਹੈ ਪਰ ਅਚਾਨਕ ਵਿਰੋਧੀ ਅਜਿਹੇ ਮੁੱਦੇ ਚੁੱਕ ਰਿਹਾ ਹੈ।   

ਵਿਰੋਧੀ ਧਿਰ ਨੇ ਕਿਸਾਨ ਕਰਜ਼ ਦੇ ਨਾਂ 'ਤੇ ਕਿਸਾਨਾਂ ਨਾਲ ਕੀਤੀ ਧੋਖਾਧੜੀ
ਪੀ.ਐੱਮ. ਮੋਦੀ ਨੇ ਦੱਸਿਆ ਕਿ ਜਿੰਨਾ ਇਹ ਵਾਅਦਾ ਕਰਦੇ ਹਨ, ਓਨਾ ਕਦੇ ਕਰਜ਼ ਮੁਆਫ਼ ਨਹੀਂ ਕਰਦੇ ਸਨ। ਇਸ ਦਾ ਫ਼ਾਇਦਾ ਕਾਂਗਰਸ ਦੇ ਕਰੀਬੀਆਂ ਅਤੇ ਰਿਸ਼ਤੇਦਾਰਾਂ ਨੂੰ ਮਿਲਦਾ ਸੀ। ਇਹ ਸਿਰਫ਼ ਵੱਡੇ ਕਿਸਾਨਾਂ ਦਾ ਕਰਜ਼ ਮੁਆਫ਼ ਕਰਦੇ ਸਨ ਅਤੇ ਸਮਝਦੇ ਸਨ ਆਪਣਾ ਕੰਮ ਪੂਰਾ ਹੋ ਗਿਆ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ 10 ਸਾਲਾਂ 'ਚ ਇਕ ਵਾਰ 50 ਹਜ਼ਾਰ ਕਰੋੜ ਰੁਪਏ ਦੀ ਕਰਜ਼ ਮੁਆਫ਼ੀ ਦੀ ਗੱਲ ਕਹੀ ਪਰ ਸਾਡੀ ਸਰਕਾਰ ਕਿਸਾਨ ਸਨਮਾਨ ਯੋਜਨਾ 'ਚ ਹਰ ਸਾਲ 75 ਹਜ਼ਾਰ ਕਰੋੜ ਦੇ ਰਹੀ ਹੈ। ਮੋਦੀ ਨੇ ਕਿਹਾ ਕਿ ਜੇਕਰ ਪੁਰਾਣੀਆਂ ਸਰਕਾਰਾਂ ਨੂੰ ਚਿੰਤਾ ਹੁੰਦੀ ਤਾਂ ਦੇਸ਼ 'ਚ 100 ਸਿੰਚਾਈ ਪ੍ਰਾਜੈਕਟ ਨਹੀਂ ਲਟਕਦੇ। ਸਾਡੀ ਸਰਕਾਰ ਕਰੋੜਾਂ ਰੁਪਏ ਖਰਚ ਕਰ ਕੇ ਇਨ੍ਹਾਂ ਪ੍ਰਾਜੈਕਟਾਂ ਨੂੰ ਮਿਸ਼ਨ ਮੋਡ 'ਚ ਪੂਰਾ ਕਰ ਰਹੀ ਹੈ। ਸਰਕਾਰ ਕਿਸਾਨਾਂ ਦੀ ਲਾਗਤ ਘੱਟ ਕਰਨ 'ਚ ਲੱਗੀ ਹੈ, ਸਸਤੇ 'ਚ ਸੋਲਰ ਪੰਪ ਦਿੱਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਯੂ.ਪੀ.ਏ.ਸਰਕਾਰ 'ਚ ਯੂਰੀਆ ਦੀਆਂ ਪਰੇਸ਼ਾਨੀਆਂ ਹੁੰਦੀਆਂ ਸਨ ਪਰ ਅੱਜ ਉਹ ਪਰੇਸ਼ਾਨੀ ਖ਼ਤਮ ਹੋ ਗਈ ਹੈ। ਇਨ੍ਹਾਂ ਲੋਕਾਂ ਦੇ ਸਮੇਂ ਸਬਸਿਡੀ ਕਿਸਾਨ ਦੇ ਨਾਂ 'ਤੇ ਚੜ੍ਹਦੀ ਸੀ ਪਰ ਲਾਭ ਕਿਸੇ ਹੋਰ ਨੂੰ ਮਿਲਦਾ ਸੀ। ਸਾਡੀ ਸਰਕਾਰ ਨੇ ਭ੍ਰਿਸ਼ਟਾਚਾਰ ਖ਼ਤਮ ਕਰ ਕੇ ਸਿੱਧੇ ਕਿਸਾਨਾਂ ਦੇ ਖ਼ਾਤੇ 'ਚ ਪੈਸਾ ਦਿੱਤਾ।

ਨੋਟ : ਖੇਤੀ ਕਾਨੂੰਨਾਂ 'ਤੇ ਪੀ.ਐੱਮ. ਦਾ ਸੰਬੋਧਨ, ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor

Related News