‘ਖੇਤੀ ਕਾਨੂੰਨ ਵਾਪਸ’, PM ਮੋਦੀ ਨੇ ਦੱਸਿਆ ਆਖ਼ਿਰ ਕਿਉਂ ਲਿਆ ਗਿਆ ਇੰਨਾ ਵੱਡਾ ਫ਼ੈਸਲਾ

Friday, Nov 19, 2021 - 10:42 AM (IST)

‘ਖੇਤੀ ਕਾਨੂੰਨ ਵਾਪਸ’, PM ਮੋਦੀ ਨੇ ਦੱਸਿਆ ਆਖ਼ਿਰ ਕਿਉਂ ਲਿਆ ਗਿਆ ਇੰਨਾ ਵੱਡਾ ਫ਼ੈਸਲਾ

ਨੈਸ਼ਨਲ ਡੈਸਕ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਕਰੀਬ ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਵਿਵਾਦਾਂ ’ਚ ਘਿਰੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲਏ ਜਾਣ ਦਾ ਐਲਾਨ ਕੀਤਾ ਅਤੇ ਇਸ ਲਈ ਸੰਸਦ ਦੇ ਆਗਾਮੀ ਸੈਸ਼ਨ ’ਚ ਬਿੱਲ ਲਿਆਇਆ ਜਾਵੇਗਾ। ਤਿੰਨਾਂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨ ਅੰਦੋਲਨ ਕਰ ਰਹੇ ਸਨ। ਪ੍ਰਧਾਨ ਮੰਤਰੀ ਨੇ ਸ਼ੁੱਕਰਵਾਰ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਰਾਸ਼ਟਰ ਦੇ ਨਾਂ ਸੰਬੋਧਨ ’ਚ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜ ਦਹਾਕਿਆਂ ਦੇ ਆਪਣੇ ਨਿੱਜੀ ਜੀਵਨ ’ਚ ਮੈਂ ਕਿਸਾਨਾਂ ਦੀਆਂ ਮੁਸ਼ਕਿਲਾਂ, ਚੁਣੌਤੀਆਂ ਨੂੰ ਬਹੁਤ ਨੇੜਿਓਂ ਅਨੁਭਵ ਕੀਤਾ ਹੈ। 

PunjabKesari

ਪੀ.ਐੱਮ. ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਨੇਕ ਨੀਅਤ ਨਾਲ ਕਿਸਨਾਂ ਦੀ ਭਲਾਈ ਲਈ ਇਹ ਤਿੰਨੋਂ ਖੇਤੀ ਕਾਨੂੰਨ ਲਿਆਈ ਸੀ। ਉਨ੍ਹਾਂ ਕਿਹਾ ਕਿ ਕੁਝ ਕਿਸਾਨ, ਭਲੇ ਹੀ ਉਨ੍ਹਾਂ ਦੀ ਗਿਣਤੀ ਘੱਟ ਹੋਵੇ, ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ। ਸ਼ਾਇਦ ਇਹ ਸਾਡੀ ਤਪੱਸਿਆ ਦੀ ਕਮੀ ਸੀ ਕਿ ਅਸੀਂ ਉਨ੍ਹਾਂ ਨੂੰ ਇਨ੍ਹਾਂ ਤਿੰਨਾਂ ਕਾਨੂੰਨਾਂ ਬਾਰੇ ਸਮਝਾ ਨਹੀਂ ਸਕੇ। ਪੀ.ਐੱਮ. ਮੋਦੀ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਪ੍ਰਕਿਰਿਆ ਸੰਸਦ ਦੇ ਇਸੇ ਸੈਸ਼ਨ ’ਚ ਕੀਤੀ ਜਾਵੇਗੀ। 

PunjabKesari

ਸੰਸਦ ਦਾ ਸੈਸ਼ਨ 29 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਅੰਦੋਲਨ ਛੱਡ ਕੇ ਆਪਣੇ-ਆਪਣੇ ਘਰ ਵਾਪਸ ਜਾਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਐੱਮ.ਐੱਸ.ਪੀ. ’ਤੇ ਚੋਣਾਂ ਲਈ ਕਮੇਟੀ ’ਚ ਕੇਂਦਰ ਸਰਕਾਰ ਦੇ ਵਫਦ ਤੋਂ ਇਲਾਵਾ ਸੂਬਾ ਸਰਕਾਰਾਂ, ਕਿਸਾਨ ਸੰਗਠਨਾਂ, ਖੇਤੀ ਮਾਹਿਰਾਂ ਅਤੇ ਖੇਤੀ ਅਰਥਸ਼ਾਸਤਰੀਆਂ ਨੂੰ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੈਂ ਕਿਸਾਨਾਂ ਅਤੇ ਪੇਂਡੂ ਲੋਕਾਂ ਲਈ ਪਹਿਲਾਂ ਨਾਲੋਂ ਜ਼ਿਆਦਾ ਮਿਹਨਤ ਨਾਲ ਕੰਮ ਕਰਦਾ ਰਹਾਂਗਾ। 

PunjabKesari

ਪੀ.ਐੱਮ. ਮੋਦੀ ਦੇ ਸੰਬੋਧਨ ਦੀਆਂ ਮੁੱਖ ਗੱਲਾਂ

- ਅੱਜ ਮੈਂ ਤੁਹਾਨੂੰ, ਪੂਰੇ ਦੇਸ਼ ਨੂੰ, ਇਹ ਦੱਸਣ ਆਇਆ ਹਾਂ ਕਿ ਅਸੀਂ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ। 
- ਦੇਸ਼ ਹਿੱਤ ਨੂੰ ਧਿਆਨ ’ਚ ਰੱਖਦੇ ਹੋਏ ਤਿੰਨੋਂ ਖੇਤੀ ਕਾਨੂੰਨ ਵਾਪਸ ਲੈ ਰਹੇ ਹਾਂ।
- ਸਾਡੀ ਸਰਕਾਰ, ਕਿਸਾਨਾਂ ਦੇ ਕਲਿਆਣ ਲਈ, ਖਾਸ ਕਰਕੇ ਛੋਟੇ ਕਿਸਾਨਾਂ ਦੇ ਕਲਿਆਣ ਲਈ ਕੰਮ ਕਰਦੀ ਹੈ।
- ਅੰਦੋਲਨ ਕਰ ਰਹੇ ਕਿਸਾਨਾਂ ਨੂੰ ਅਪੀਲ- ਘਰਾਂ ਨੂੰ ਪਰਤੋਂ ਅਤੇ ਖੇਤੀ ’ਚ ਰੁੱਝ ਜਾਓ।
-  ਸਾਡੀ ਸਰਕਾਰ, ਕਿਸਾਨਾਂ ਦੇ ਕਲਿਆਣ ਲਈ, ਖਾਸ ਕਰਕੇ ਛੋਟੇ ਕਿਸਾਨਾਂ ਦੇ ਕਲਿਆਣ ਲਈ, ਦੇਸ਼ ਦੇ ਖੇਤੀ ਜਗਤ ਦੇ ਹਿੱਤ ’ਚ, ਦੇਸ਼ ਦੇ ਹਿੱਤ ’ਚ, ਪਿੰਡ ਤੇ ਗਰੀਬ ਦੇ ਬਿਹਤਰ ਭਵਿੱਖ ਲਈ, ਸੱਚੀ ਵਫਾਦਾਰੀ ਨਾਲ, ਕਿਸਾਨਾਂ ਪ੍ਰਤੀ ਸਮਰਪਣ ਭਾਵ ਨਾਲ, ਨੇਕ ਨੀਅਤ ਨਾਲ ਇਹ ਕਾਨੂੰਨ ਲੈ ਕੇ ਆਈ ਸੀ। 


author

Rakesh

Content Editor

Related News