ਕਿਸਾਨਾਂ ਦੀ ਹਾਲਤ ਵੇਖ ਰਾਹੁਲ ਗਾਂਧੀ ਨੇ ਮੁੜ ਕੇਂਦਰ 'ਤੇ ਵਿੰਨ੍ਹਿਆ ਨਿਸ਼ਾਨਾ, ਸਰਕਾਰ ਨੂੰ ਕਿਹਾ 'ਬੇਰਹਿਮ'
Monday, Jan 04, 2021 - 12:56 PM (IST)
ਨਵੀਂ ਦਿੱਲੀ- ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ 40ਵੇਂ ਦਿਨ ਵੀ ਜਾਰੀ ਹੈ। ਇਸ ਸਮੇਂ ਦਿੱਲੀ 'ਚ ਮੀਂਹ ਪੈ ਰਿਹਾ ਹੈ ਅਤੇ ਠੰਡ ਵੀ ਬਹੁਤ ਜ਼ਿਆਦਾ ਹੈ ਪਰ ਖੁੱਲ੍ਹੇ ਆਸਮਾਨ ਹੇਠਾਂ ਤੰਬੂ ਲਾਏ ਕਿਸਾਨ ਸਰਹੱਦਾਂ ਤੋਂ ਹਟਣ ਨੂੰ ਤਿਆਰ ਨਹੀਂ ਹਨ, ਉਹ ਵਾਰ-ਵਾਰ ਇਹੀ ਕਹਿ ਰਹੇ ਹਨ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨਦੀ ਹੈ, ਉਦੋਂ ਤੱਕ ਉਹ ਇੱਥੋਂ ਨਹੀਂ ਹੱਟਣਗੇ। ਕਿਸਾਨ ਅੰਦੋਲਨ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਲਗਾਤਾਰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧ ਰਹੇ ਹਨ, ਉਨ੍ਹਾਂ ਨੇ ਇਕ ਵਾਰ ਫਿਰ ਟਵੀਟ ਕਰ ਕੇ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ,''ਸਰਦੀ ਦੇ ਭਿਆਨਕ ਮੀਂਹ 'ਚ, ਟੈਂਟ ਦੀ ਟਪਕਦੀ ਛੱਤ ਹੇਠਾਂ, ਜੋ ਬੈਠੇ ਹਨ ਸਿਕੁੜ-ਠਿਠੁਰ ਕੇ, ਉਹ ਨਿਡਰ ਕਿਸਾਨ ਆਪਣੇ ਹੀ ਹਨ, ਗੈਰ ਨਹੀਂ, ਸਰਕਾਰ ਦੀ ਬੇਰਹਿਮੀ ਦੇ ਦ੍ਰਿਸ਼ਾਂ 'ਚ, ਹੁਣ ਕੁਝ ਹੋਰ ਦੇਖਣ ਨੂੰ ਬਾਕੀ ਨਹੀਂ #KisanNahiToDeshNahi।
ਇਹ ਵੀ ਪੜ੍ਹੋ : ਕੀ ਅੱਜ ਬਣੇਗੀ ਗੱਲ? ਕਿਸਾਨ ਆਗੂਆਂ ਤੇ ਸਰਕਾਰ ਵਿਚਾਲੇ ਹੋਵੇਗੀ ‘ਗੱਲਬਾਤ’
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਨੇ ਟਵਿੱਟਰ 'ਤੇ ਲਿਖਿਆ ਸੀ ਕਿ ਕਿਸਾਨਾਂ ਨੂੰ ਐੱਮ.ਐੱਸ.ਪੀ. ਦੀ ਕਾਨੂੰਨੀ ਗਾਰੰਟੀ ਨਾ ਦੇਣ ਪਾਉਣ ਵਾਲੀ ਮੋਦੀ ਸਰਕਾਰ ਆਪਣੇ ਉਦਯੋਗਪਤੀ ਸਾਥੀਆਂ ਨੂੰ ਅਨਾਜ ਦੇ ਗੋਦਾਮ ਚਲਾਉਣ ਲਈ ਯਕੀਨੀ ਮੁੱਲ ਦੇ ਰਹੀ ਹੈ। ਸਰਕਾਰੀ ਮੰਡੀਆਂ ਜਾਂ ਤਾਂ ਬੰਦ ਹੋ ਰਹੀਆਂ ਹਨ ਜਾਂ ਅਨਾਜ ਖਰੀਦਿਆ ਨਹੀਂ ਜਾ ਸਕਦਾ। ਕਿਸਾਨਾਂ ਦੇ ਪ੍ਰਤੀ ਬੇਪਰਵਾਹੀ ਅਤੇ ਸੂਟ-ਬੂਟ ਦੇ ਸਾਥੀਆਂ ਦੇ ਪ੍ਰਤੀ ਹਮਦਰਦੀ ਕਿਉਂ?
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ