ਧੁੰਦ ''ਚ ਲੁੱਕ ਗਿਆ ਤਾਜ ਮਹਿਲ, ਸੈਲਾਨੀ ਹੋਏ ਨਾਖੁਸ਼

11/05/2019 12:13:40 PM

ਆਗਰਾ—  ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲੇ 'ਚ ਜ਼ਹਿਰੀਲੀ ਧੁੰਦ ਛਾਈ ਹੋਈ ਹੈ। ਸੰਗਮਰਮਰੀ ਤਾਜ ਮਹਿਲ 'ਤੇ ਵੀ ਇਸ ਦਾ ਪੂਰਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸੋਮਵਾਰ ਨੂੰ ਮਾਸਕ ਲਗਾ ਕੇ ਕਈ ਵਿਦੇਸ਼ੀ ਸੈਲਾਨੀ ਤਾਜ ਮਹਿਲ ਦੇਖਣ ਪੁੱਜੇ ਪਰ ਸੰਗਮਰਮਰੀ ਸਮਾਰਕ ਧੁੰਦ 'ਚ ਲੁਕਿਆ ਹੋਇਆ ਸੀ। ਇਸ ਕਾਰਨ ਸੈਲਾਨੀ ਤਾਜ ਦੇ ਮਨਮੋਹਕ ਦ੍ਰਿਸ਼ ਨੂੰ ਨਹੀਂ ਦੇਖ ਸਕੇ।

ਦਿਨ ਭਰ ਛਾਈ ਧੁੰਦ ਕਾਰਨ ਸੈਲਾਨੀਆਂ ਦੀ ਫੋਟੋਗ੍ਰਾਫੀ ਵੀ ਪ੍ਰਭਾਵਿਤ ਹੋਈ। ਸੈਂਟਰਲ ਟੈਂਕ ਅਤੇ ਰੈੱਡ ਸੇਂਟ ਸਟੋਨ ਪਲੇਟਫਾਰਮ 'ਤੇ ਫੋਟੋ ਖਿਚਵਾਉਣ ਵਾਲੇ ਸੈਲਾਨੀਆਂ ਦੇ ਪਿੱਛੇ ਤਾਜ ਮਹਿਲ ਨਜ਼ਰ ਹੀ ਨਹੀਂ ਆਇਆ। ਜਿਸ ਕਾਰਨ ਦੁਖੀ ਸੈਲਾਨੀਆਂ ਨੂੰ ਵਾਪਸ ਜਾਣਾ ਪਿਆ। ਦੱਸਿਆ ਗਿਆ ਕਿ ਸੋਮਵਾਰ ਸਵੇਰੇ ਤੋਂ ਹੀ ਧੁੰਦ ਜਿਹੀ ਛਾਈ ਹੋਈ ਸੀ। ਦਿਨ ਭਰ ਸੂਰਜ ਵੀ ਨਹੀਂ ਨਿਕਲਿਆ।

ਤਾਜ ਮਹਿਲ ਦੀ ਟਿਕਟ ਖਿੜਕੀ ਸੋਮਵਾਰ ਸਵੇਰੇ 5.32 ਵਜੇ ਖੁੱਲ੍ਹ ਗਈ ਸੀ। ਅੱਧੇ ਘੰਟੇ ਬਾਅਦ ਯਾਨੀ ਸਵੇਰੇ 6.02 ਵਜੇ ਸੈਲਾਨੀਆਂ ਦੇ ਪ੍ਰਵੇਸ਼ ਲਈ ਸਮਾਰਕ ਦੇ ਗੇਟ ਖੁੱਲ੍ਹੇ। ਸੈਲਾਨੀ ਜਿਵੇਂ ਹੀ ਮੁੱਖ ਗੁੰਬਦ ਦੇ ਸਾਹਮਣੇ ਪੁੱਜੇ ਤਾਂ ਧੁੰਦ ਕਾਰਨ ਮੁੱਖ ਗੁੰਬਦ ਦਿਖਾਈ ਹੀ ਨਹੀਂ ਦਿੱਤਾ। ਸੈਂਟਰਲ ਟੈਂਕ ਪਾਰ ਕਰਨ ਤੋਂ ਬਾਅਦ ਸੈਲਾਨੀਆਂ ਨੂੰ ਸੰਗਮਰਮਰੀ ਸਮਾਰਕ ਨਜ਼ਰ ਆਇਆ। ਸ਼ਾਮ ਨੂੰ ਵੀ ਲਗਭਗ ਅਜਿਹੇ ਹੀ ਹਾਲਾਤ ਸਨ। ਸ਼ਾਮ 5.01 ਵਜੇ ਸਮਾਰਕ ਬੰਦ ਹੋਇਆ। ਇਸ ਦੌਰਾਨ ਵੀ ਧੁੰਦ ਛਾਈ ਹੋਈ ਸੀ। ਜਿਸ ਕਾਰਨ ਸੈਲਾਨੀ ਨਾਖੁਸ਼ ਨਜ਼ਰ ਆਏ।


DIsha

Content Editor

Related News