ਅਗਨੀਵੀਰਾਂ ਲਈ ਵੱਡੀ ਰਾਹਤ, BSF-CISF 'ਚ ਮਿਲੇਗਾ 10 ਫੀਸਦੀ ਰਾਖਵਾਂਕਰਨ, ਉਮਰ 'ਚ ਵੀ ਛੋਟ

Wednesday, Jul 24, 2024 - 07:01 PM (IST)

ਅਗਨੀਵੀਰਾਂ ਲਈ ਵੱਡੀ ਰਾਹਤ, BSF-CISF 'ਚ ਮਿਲੇਗਾ 10 ਫੀਸਦੀ ਰਾਖਵਾਂਕਰਨ, ਉਮਰ 'ਚ ਵੀ ਛੋਟ

ਨਵੀਂ ਦਿੱਲੀ- ਅਗਨੀਵੀਰਾਂ ਨੂੰ ਅਰਧਸੈਨਿਕ ਬਲਾਂ BSF-CISF 'ਚ ਹੋਣ ਵਾਲੀਆਂ ਭਰਤੀਆਂ 'ਚ 10 ਫੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ। ਕੇਂਦਰੀ ਗ੍ਰਹਿ ਮੰਤਰਾਲਾ ਨੇ ਇਸ ਦਾ ਅਧਿਕਾਰਤ ਐਲਾਨ ਕਰ ਦਿੱਤਾ ਹੈ। ਪੀ.ਐੱਮ. ਮੋਦੀ ਦੀ ਅਗਵਾਈ ਅਤੇ ਅਮਿਤ ਸ਼ਾਹ ਦੇ ਮਾਰਗਦਰਸ਼ਨ 'ਚ ਲਏ ਗਏ ਇਸ ਫੈਸਲੇ ਨਾਲ ਫੋਰਸ ਹੋਰ ਮਜ਼ਬੂਤ ਹੋਵੇਗੀ। ਬੀ.ਐੱਸ.ਐੱਫ. ਦੇ ਡਾਇਰੈਕਟਰ ਜਨਰਲ ਮੁਤਾਬਕ, ਅਗਨੀਵੀਰਆਂ ਨੂੰ ਉਮਰ ਵਿਚ ਵੀ ਛੋਟ ਦਿੱਤੀ ਜਾਵੇਗੀ। 

PunjabKesari

ਬੀ.ਐੱਸ.ਐੱਫ. ਦੇ ਡਾਇਰੈਕਟਰ ਜਨਰਲ ਨਿਤਿਨ ਅਗਰਵਾਲ ਨੇ ਕਿਹਾ ਕਿ ਬੀ.ਐੱਸ.ਐੱਫ. ਭਰਤੀ ਵਿਚ 10 ਫੀਸਦੀ ਅਸਾਮੀਆਂ ਸਾਬਕਾ ਅਗਨੀਵੀਰਾਂ ਲਈ ਰਾਖਵੀਆਂ ਕੀਤੀਆਂ ਗਈਆਂ ਹਨ। ਇਸ ਨਾਲ ਸਾਨੂੰ ਤਿਆਰ ਸਿਪਾਹੀ ਮਿਲ ਜਾਣਗੇ ਅਤੇ ਸਿਖਲਾਈ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਤਾਇਨਾਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਾਬਕਾ ਅਗਨੀਵੀਰਾਂ ਨੂੰ ਉਮਰ ਵਿਚ ਵੀ ਛੋਟ ਦਿੱਤੀ ਜਾਵੇਗੀ। ਬੀ.ਐੱਸ.ਐੱਫ. ਸਾਬਕਾ ਅਗਨੀਵੀਰਾਂ ਨੂੰ ਸ਼ਾਮਲ ਕਰਨ ਲਈ ਤਿਆਰ ਹੈ।

ਉਥੇ ਹੀ ਸੀ.ਆਈ.ਐੱਸ.ਐੱਫ. ਵੀ ਸਾਬਕਾ ਅਗਨੀਵੀਰਾਂ ਨੂੰ ਵੀ ਫੋਰਸ ਵਿਚ ਸ਼ਾਮਲ ਕਰਨ ਲਈ ਤਿਆਰ ਹੈ। ਸੀ.ਆਈ.ਐੱਸ.ਐੱਫ. ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਸਾਬਕਾ ਅਗਨੀਵੀਰਾਂ ਨੂੰ ਕਾਂਸਟੇਬਲ ਪੋਸਟਾਂ ਵਿਚ 10 ਫੀਸਦੀ ਰਾਖਵਾਂਕਰਨ ਅਤੇ ਉਮਰ ਤੇ ਸਰੀਰਕ ਕੁਸ਼ਲਤਾ ਟੈਸਟ ਵਿਚ ਛੋਟ ਮਿਲੇਗੀ। ਪਹਿਲੇ ਬੈਚ ਦੇ ਸਾਬਕਾ ਅਗਨੀਵੀਰਾਂ ਨੂੰ ਉਮਰ ਵਿਚ ਪੰਜ ਸਾਲ ਦੀ ਛੋਟ ਦਿੱਤੀ ਜਾਵੇਗੀ ਅਤੇ ਦੂਜੇ ਬੈਚ ਨੂੰ ਤਿੰਨ ਸਾਲ ਦੀ ਛੋਟ ਦਿੱਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਹਰ ਸਾਲ ਅਗਨੀਪਥ ਯੋਜਨਾ ਦੇ ਤਹਿਤ ਭਾਰਤੀ ਸੇਵਾ ਅਤੇ ਹਵਾਈ ਫੌਜ ਦੁਆਰਾ ਨੌਜਵਾਨਾਂ ਨੂੰ ਚਾਰ ਸਾਲਾਂ ਲਈ ਅਗਨੀਵੀਰ ਵਜੋਂ ਭਰਤੀ ਕੀਤਾ ਜਾਂਦਾ ਹੈ।

 

RPF ਅਤੇ SSB 'ਚ ਵੀ ਦਿੱਤੀ ਜਾਵੇਗੀ ਛੋਟ

ਬੀ.ਐੱਸ.ਐੱਫ.-ਸੀ.ਆਈ.ਐੱਸ.ਐੱਫ. ਤੋਂ ਇਲਾਵਾ ਸਾਬਕਾ ਅਗਨੀਵੀਰਾਂ ਨੂੰ ਵੀ ਆਰ.ਪੀ.ਐੱਫ. ਅਤੇ ਐੱਸ.ਐੱਸ.ਬੀ. ਵਿਚ ਰਿਆਇਤ ਦਿੱਤੀ ਜਾਵੇਗੀ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਆਰ.ਪੀ.ਐੱਫ. ਸਾਬਕਾ ਅਗਨੀਵੀਰਾਂ ਨੂੰ ਉਮਰ 'ਚ ਛੋਟ ਅਤੇ ਪੀ.ਈ.ਟੀ. ਤੋਂ ਛੋਟ ਦੇ ਨਾਲ ਫੋਰਸ ਵਿਚ ਸ਼ਾਮਲ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਡਾਇਰੈਕਟਰ ਜਨਰਲ ਨੇ ਕਿਹਾ ਕਿ ਇਹ ਫੈਸਲਾ ਸੁਰੱਖਿਆ ਬਲਾਂ ਨੂੰ ਮਜ਼ਬੂਤ ​​ਕਰਨ ਵਿਚ ਕਾਫੀ ਸਹਾਈ ਸਿੱਧ ਹੋਵੇਗਾ।

 

ਐੱਸ.ਐੱਸ.ਬੀ. ਨੇ ਭਰਤੀ ਨਿਯਮਾਂ ਵਿਚ ਬਦਲਾਅ ਕਰਕੇ ਸਾਬਕਾ ਅਗਨੀਵੀਰਾਂ ਨੂੰ ਫੋਰਸ ਵਿਚ ਨਿਯੁਕਤੀ ਲਈ ਉਮਰ ਅਤੇ ਸਰੀਰਕ ਕੁਸ਼ਲਤਾ ਟੈਸਟ ਵਿਚ ਛੋਟ ਦੇਣ ਦਾ ਫੈਸਲਾ ਕੀਤਾ ਹੈ। ਐੱਸ.ਐੱਸ.ਬੀ. ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਇਸ ਫੈਸਲੇ ਨਾਲ ਲੱਖਾਂ ਸਾਬਕਾ ਅਗਨੀਵੀਰਾਂ ਨੂੰ ਰੋਜ਼ੀ-ਰੋਟੀ ਮਿਲੇਗੀ ਅਤੇ ਬਲਾਂ ਨੂੰ ਸਿਖਲਾਈ ਪ੍ਰਾਪਤ ਮਨੁੱਖੀ ਸ਼ਕਤੀ ਮਿਲੇਗੀ।


author

Rakesh

Content Editor

Related News