ਪੁੰਛ ’ਚ ਬਾਰੂਦੀ ਸੁਰੰਗ ਧਮਾਕੇ ’ਚ ਅਗਨੀਵੀਰ ਜਵਾਨ ਸ਼ਹੀਦ, 2 ਜ਼ਖ਼ਮੀ

Saturday, Jul 26, 2025 - 12:04 AM (IST)

ਪੁੰਛ ’ਚ ਬਾਰੂਦੀ ਸੁਰੰਗ ਧਮਾਕੇ ’ਚ ਅਗਨੀਵੀਰ ਜਵਾਨ ਸ਼ਹੀਦ, 2 ਜ਼ਖ਼ਮੀ

ਪੁੰਛ/ਜੰਮੂ -ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ’ਚ ਸ਼ੁੱਕਰਵਾਰ ਨੂੰ ਕੰਟਰੋਲ ਰੇਖਾ (ਐੱਲ. ਓ. ਸੀ.) ਦੇ ਨੇੜੇ ਬਾਰੂਦੀ ਸੁਰੰਗ ਧਮਾਕੇ ’ਚ ਇਕ ਜਵਾਨ ਸ਼ਹੀਦ ਹੋ ਗਿਆ ਅਤੇ 2 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਕ੍ਰਿਸ਼ਨਾ ਘਾਟੀ ਦੇ ਖੇਤਰ ’ਚ ਗਸ਼ਤ ਦੌਰਾਨ ਇਕ ਬਾਰੂਦੀ ਸੁਰੰਗ ’ਚ ਧਮਾਕਾ ਹੋ ਗਿਆ, ਜਿਸ ’ਚ ਇਕ ਅਗਨੀਵੀਰ ਜਵਾਨ ਸ਼ਹੀਦ ਹੋ ਗਿਆ ਅਤੇ 2 ਹੋਰ ਜ਼ਖ਼ਮੀ ਹੋ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀਆਂ ’ਚ ਇਕ ਜੇ. ਸੀ. ਓ. ਹੈ, ਜਿਸ ਨੂੰ ਆਰਮੀ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ ਅਤੇ ਉਸ ਦੀ ਹਾਲਤ ਸਥਿਰ ਹੈ। ਵ੍ਹਾਈਟ ਨਾਈਟ ਕੋਰ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਜੀ. ਓ. ਸੀ. ਵ੍ਹਾਈਟ ਨਾਈਟ ਕੋਰ ਅਤੇ ਸਾਰੀ ਰੈਂਕ ਨੇ 7 ਜਾਟ ਰੈਜੀਮੈਂਟ ਦੇ ਅਗਨੀਵੀਰ ਲਲਿਤ ਕੁਮਾਰ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੇ ਕ੍ਰਿਸ਼ਨਾ ਘਾਟੀ ਬ੍ਰਿਗੇਡ ਦੇ ਖੇਤਰ ’ਚ ਗਸ਼ਤ ਦੌਰਾਨ ਇਕ ਬਾਰੂਦੀ ਸੁਰੰਗ ਧਮਾਕੇ ’ਚ ਸਰਵਉੱਚ ਕੁਰਬਾਨੀ ਦਿੱਤੀ।”

ਇਸ ’ਚ ਕਿਹਾ ਗਿਆ ਹੈ, ‘‘ਅਸੀਂ ਦੁੱਖ ਦੀ ਇਸ ਘੜੀ ’ਚ ਪੀੜਤ ਪਰਿਵਾਰ ਦੇ ਨਾਲ ਖੜ੍ਹੇ ਹਾਂ।”


author

Hardeep Kumar

Content Editor

Related News