'ਅਗਨੀਵੀਰ' ਭੈਣ-ਭਰਾ ਦੀ ਜੋੜੀ ਸੁਮਿਤ ਅਤੇ ਅਨੁਜਾ, ਪੜ੍ਹੋ ਸਫ਼ਲਤਾ ਦੀ ਕਹਾਣੀ

Wednesday, Mar 01, 2023 - 12:42 PM (IST)

'ਅਗਨੀਵੀਰ' ਭੈਣ-ਭਰਾ ਦੀ ਜੋੜੀ ਸੁਮਿਤ ਅਤੇ ਅਨੁਜਾ, ਪੜ੍ਹੋ ਸਫ਼ਲਤਾ ਦੀ ਕਹਾਣੀ

ਅੰਬਾਲਾ- ਭਾਰਤ ਸਰਕਾਰ ਵਲੋਂ ਅਗਨੀਪਥ ਯੋਜਨਾ ਲਿਆਂਦੀ ਗਈ ਹੈ, ਜਿਸ ਤਹਿਤ ਨੌਜਵਾਨਾਂ ਨੂੰ ਫ਼ੌਜ 'ਚ ਭਰਤੀ ਹੋਣ ਦਾ ਮੌਕਾ ਮਿਲ ਰਿਹਾ ਹੈ। ਕਹਿੰਦੇ ਹਨ ਜਦੋਂ ਕੋਈ ਕੁਝ ਕਰਨ ਦੀ ਠਾਨ ਲਵੇ ਤਾਂ ਉਸ ਨੂੰ ਕਰ ਕੇ ਹੀ ਸਾਹ ਲੈਂਦਾ ਹੈ। ਅਜਿਹੀ ਹੀ ਉਦਾਹਰਣ ਬਣੇ ਝੱਜਰ ਦੇ ਮਾਤਾਨਹੇਲ ਵਾਸੀ ਅਨੁਜਾ ਅਤੇ ਸੁਮਿਤ। ਦੋਹਾਂ ਨੇ ਸਖ਼ਤ ਮਿਹਨਤ ਸਦਕਾ ਚੋਣ ਅਗਨੀਵੀਰ ਦੇ ਤੌਰ 'ਤੇ ਹੋਈ ਹੈ। ਖ਼ਾਸ ਗੱਲ ਇਹ ਹੈ ਕਿ ਅਨੁਜਾ ਅਤੇ ਸੁਮਿਤ ਭਰਾ-ਭੈਣ ਹਨ। ਇਹ ਪਹਿਲੀ ਵਾਰ ਹੈ, ਜਦੋਂ ਇਕ ਪਰਿਵਾਰ ਦੇ ਦੋ ਮੈਂਬਰ ਅਗਨੀਵੀਰ ਬਣਨਗੇ। ਦੋਵੇਂ ਭੈਣ-ਭਰਾ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਬਣ ਗਏ ਹਨ।

ਇਹ ਵੀ ਪੜ੍ਹੋ- ਗਲਵਾਨ 'ਚ ਸ਼ਹੀਦ ਹੋਏ ਪੁੱਤ ਦੀ ਪਿਤਾ ਨੇ ਬਣਾਈ ਯਾਦਗਾਰ, ਪਹਿਲਾਂ ਪੁਲਸ ਨੇ ਕੀਤੀ ਕੁੱਟਮਾਰ ਫਿਰ...

ਇਕੱਠਿਆਂ ਪੜ੍ਹੇ ਤੇ ਹੁਣ ਇਕੱਠੇ ਹੀ ਕਰਨਗੇ ਦੇਸ਼ ਦੀ ਸੇਵਾ

ਦੋਵੇਂ ਭੈਣ-ਭਰਾ 22 ਸਾਲਾ ਸੁਮਿਤ ਅਤੇ 23 ਸਾਲਾ ਅਨੁਜਾ ਦੀ ਅਗਨੀਵੀਰ ਲਈ ਚੋਣ ਹੋਣ 'ਤੇ ਪਰਿਵਾਰ 'ਚ ਖੁਸ਼ੀ ਦੀ ਲਹਿਰ ਹੈ। ਪਰਿਵਾਰ ਮੁਤਾਬਕ ਅਨੁਜਾ ਅਤੇ ਸੁਮਿਤ ਨੇ 12ਵੀਂ ਜਮਾਤ ਦੀ ਸਿੱਖਿਆ ਪਿੰਡ ਮਾਤਨਹੇਲ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ ਹੈ। ਹੁਣ ਦੋਵੇਂ ਇਕੱਠੇ ਹੀ ਦੇਸ਼ ਦੀ ਸੇਵਾ ਵੀ ਕਰਨਗੇ।

ਇਹ ਵੀ ਪੜ੍ਹੋ- ਜਦੋਂ 12ਵੀਂ ਜਮਾਤ ਦਾ ਇਮਤਿਹਾਨ ਦੇਣ ਪਹੁੰਚੇ 51 ਸਾਲ ਦੇ ਨੇਤਾਜੀ, ਹੈਰਾਨ ਰਹਿ ਗਏ ਵਿਦਿਆਰਥੀ

ਇੰਝ ਕਰਦੇ ਨੇ ਦੋਵੇਂ ਤਿਆਰੀ

ਅਨੁਜਾ ਅਤੇ ਸੁਮਿਤ ਪਿੰਡ ਵਿਚ ਹੀ ਫ਼ੌਜ ਵਿਚ ਭਰਤੀ ਹੋਣ ਦੀ ਤਿਆਰੀ ਕਰਦੇ ਹਨ। ਸਵੇਰੇ 5 ਵਜੇ ਉਠਦੇ ਹਨ। ਦਿਨ ਦੀ ਸ਼ੁਰੂਆਤ ਦੌੜ ਅਤੇ ਕਿਸੇ ਦਿਨ ਕਸਰਤ ਕਰਨ ਨਾਲ ਸ਼ੁਰੂ ਹੁੰਦੀ ਹੈ। ਫ਼ੌਜ ਭਰਤੀ ਦਫ਼ਤਰ ਰੋਹਤਕ ਤਹਿਤ ਅਗਨੀਵੀਰਾਂ ਦੀ ਭਰਤੀ ਦਾ ਸ਼ੈਡਿਊਲ ਆਇਆ। ਹਿਸਾਰ ਜਾ ਕੇ ਟੈਸਟ ਦਿੱਤਾ ਅਤੇ ਚੋਣ ਹੋ ਗਈ। 

ਖੇਤੀਬਾੜੀ ਕਰਦਾ ਹੈ ਪਰਿਵਾਰ

ਪਰਿਵਾਰ ਖੇਤੀਬਾੜੀ ਤੋਂ ਇਲਾਵਾ ਪਸ਼ੂ ਪਾਲਣ ਕਰਦਾ ਹੈ। ਫ਼ੌਜ 'ਚ ਭਰਤੀ ਹੋਣ ਵਾਲੇ ਅਨੁਜਾ ਅਤੇ ਸੁਮਿਤ ਨੂੰ ਦਾਦਾ-ਦਾਦੀ ਅੱਗੇ ਵਧਣ ਦੀ ਪ੍ਰੇਰਣਾ ਦਿੰਦੇ ਰਹਿੰਦੇ ਹਨ। ਦੋਵੇਂ ਭੈਣ-ਭਰਾ ਚੋਣ ਹੋਣ ਉਪਰੰਤ 20 ਫਰਵਰੀ ਨੂੰ ਟ੍ਰੇਨਿੰਗ ਲਈ ਬੇਂਗਲੁਰੂ ਰਵਾਨਾ ਹੋਏ ਅਤੇ ਰਿਪੋਰਟ ਵੀ ਕਰ ਚੁੱਕੇ ਹਨ। 

ਇਹ ਵੀ ਪੜ੍ਹੋ- ਸੁਪਰੀਮ ਕੋਰਟ ਦਾ ਆਦੇਸ਼- ਪੰਜਾਬ ਤੋਂ ਬਾਹਰ ਹੋਵੇਗੀ ਬਰਗਾੜੀ ਬੇਅਦਬੀ ਕੇਸ ਦੀ ਸੁਣਵਾਈ

ਭੈਣ-ਭਰਾ ਨੂੰ ਹੋ ਰਿਹਾ ਮਾਣ ਮਹਿਸੂਸ

ਦੋਵੇਂ ਭੈਣ-ਭਰਾ ਨੂੰ ਅਗਨੀਵੀਰ ਬਣਨ ਵਿਚ ਕਾਫੀ ਮਾਣ ਮਹਿਸੂਸ ਹੋ ਰਿਹਾ ਹੈ। ਸੁਮਿਤ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸਾਲ 2020 ਵਿਚ ਹਵਾਈ ਫ਼ੌਜ ਵਿਚ ਐਕਸ-ਗਰੁੱਪ ਲਈ ਚੋਣ ਹੋਈ ਸੀ ਪਰ ਅੱਗੇ ਇਹ ਭਰਤੀ ਰੱਦ ਹੋ ਗਈ। ਇਸ ਦੇ ਕੁਝ ਹੀ ਸਮੇਂ ਬਾਅਦ ਭਾਰਤ ਸਰਕਾਰ ਨੇ ਅਗਨੀਪਥ ਯੋਜਨਾ ਦਾ ਐਲਾਨ ਕਰ ਦਿੱਤਾ। ਦੋਹਾਂ ਭੈਣ-ਭਰਾ ਨੂੰ ਮਾਣ ਮਹਿਸੂਸ ਹੋ ਰਿਹਾ ਹੈ।

ਇਹ ਵੀ ਪੜ੍ਹੋ- ਸ਼ਖ਼ਸ ਨੇ ਜਿਊਂਦੇ ਜੀਅ ਆਪਣੇ ਤੇ ਪਤਨੀ ਲਈ ਬਣਵਾਈਆਂ ਸੰਗਮਰਮਰ ਦੀਆਂ ਕਬਰਾਂ, ਵਜ੍ਹਾ ਜਾਣ ਹੋਵੋਗੇ ਹੈਰਾਨ

 


author

Tanu

Content Editor

Related News