...ਤਾਂ ਨਹੀਂ ਘਟੇਗੀ ਸਹਿਮਤੀ ਨਾਲ ਸੈਕਸ ਦੀ ਘੱਟੋ-ਘੱਟ ਉਮਰ, ਜਾਣੋ ਕਦੋਂ-ਕਦੋਂ ਬਦਲੀ Age of Consent

Saturday, Sep 30, 2023 - 02:07 AM (IST)

...ਤਾਂ ਨਹੀਂ ਘਟੇਗੀ ਸਹਿਮਤੀ ਨਾਲ ਸੈਕਸ ਦੀ ਘੱਟੋ-ਘੱਟ ਉਮਰ, ਜਾਣੋ ਕਦੋਂ-ਕਦੋਂ ਬਦਲੀ Age of Consent

ਨਵੀਂ ਦਿੱਲੀ : ਲਾਅ ਕਮਿਸ਼ਨ ਨੇ ਯੌਨ ਸਬੰਧਾਂ ਲਈ ਸਹਿਮਤੀ ਦੀ ਉਮਰ 18 ਸਾਲ 'ਚ ਨਾ ਬਦਲਣ ਦੀ ਸਿਫਾਰਸ਼ ਕੀਤੀ ਹੈ। ਭਾਰਤ ਵਿੱਚ ਔਰਤਾਂ ਲਈ ਇਹ ਉਮਰ 1860 ਵਿੱਚ 10 ਸਾਲ ਸੀ, ਜਿਸ ਨੂੰ ਹੌਲੀ-ਹੌਲੀ 2012 ਤੱਕ ਵਧਾ ਕੇ 16 ਸਾਲ ਕਰ ਦਿੱਤਾ ਗਿਆ। ਸਹਿਮਤੀ ਦੀ ਉਮਰ ਉਹ ਉਮਰ ਹੈ, ਜਿਸ ਵਿੱਚ ਕਿਸੇ ਵਿਅਕਤੀ ਨੂੰ ਵਿਆਹ ਜਾਂ ਜਿਣਸੀ ਸਬੰਧਾਂ ਲਈ ਸਹਿਮਤੀ ਦੇਣ ਲਈ ਕਾਨੂੰਨੀ ਤੌਰ 'ਤੇ ਸਮਰੱਥ ਮੰਨਿਆ ਜਾਂਦਾ ਹੈ। ਸਹਿਮਤੀ ਦੀ ਉਮਰ ਕਾਨੂੰਨ ਦੁਆਰਾ ਪਰਿਭਾਸ਼ਿਤ ਕੀਤੀ ਗਈ ਹੈ ਅਤੇ ਵਰਤਮਾਨ ਵਿੱਚ 'ਯੌਨ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ' ਦੇ ਆਧਾਰ 'ਤੇ ਜਿਣਸੀ ਸਬੰਧਾਂ ਲਈ ਸਹਿਮਤੀ ਦੀ ਉਮਰ 18 ਸਾਲ ਹੈ।

ਇਹ ਵੀ ਪੜ੍ਹੋ : 70 ਦੀ ਉਮਰ 'ਚ ਇਸ ਔਰਤ ਨੇ ਹਫ਼ਤੇ 'ਚ 3 ਦਿਨ ਭੁੱਖੇ ਰਹਿਣ ਦਾ ਬਣਾਇਆ ਨਿਯਮ, ਦੱਸੇ ਜ਼ਬਰਦਸਤ ਫਾਇਦੇ

ਹਾਲਾਂਕਿ, 2012 ਵਿੱਚ POCSO ਕਾਨੂੰਨ ਤੋਂ ਪਹਿਲਾਂ ਮਰਦਾਂ ਲਈ ਸਹਿਮਤੀ ਦੀ ਕੋਈ ਵੱਖਰੀ ਉਮਰ ਪਰਿਭਾਸ਼ਿਤ ਨਹੀਂ ਸੀ ਅਤੇ ਇਹ ਭਾਰਤੀ ਦੰਡ ਵਿਧਾਨ (IPC) ਦੀ ਧਾਰਾ 375 ਦੇ ਆਧਾਰ 'ਤੇ ਫ਼ੈਸਲਾ ਕੀਤਾ ਗਿਆ ਸੀ, ਜੋ 'ਬਲਾਤਕਾਰ' ਨੂੰ ਪਰਿਭਾਸ਼ਿਤ ਕਰਦਾ ਹੈ। ਔਰਤਾਂ ਲਈ ਸਹਿਮਤੀ ਦੀ ਉਮਰ 2012 ਤੱਕ 16 ਸਾਲ ਸੀ। ਬਲਾਤਕਾਰ ਨੂੰ ਇਕ ਅਜਿਹੇ ਅਪਰਾਧ ਵਜੋਂ ਪਰਿਭਾਸ਼ਿਤ ਕੀਤਾ ਗਿਆ ਸੀ, ਜੋ ਸਿਰਫ਼ ਇਕ ਔਰਤ ਦੇ ਵਿਰੁੱਧ ਕੀਤਾ ਜਾ ਸਕਦਾ ਹੈ ਅਤੇ ਯੌਨ ਸਬੰਧਾਂ ਲਈ ਸਹਿਮਤੀ ਦੀ ਉਮਰ ਵੀ ਸਿਰਫ਼ ਔਰਤਾਂ ਲਈ ਹੀ ਪਰਿਭਾਸ਼ਿਤ ਕੀਤੀ ਗਈ ਸੀ।

PunjabKesari

ਇਹ ਵੀ ਪੜ੍ਹੋ : ਹੈਰਾਨੀਜਨਕ ਢੰਗ ਨਾਲ ਵਧ ਰਹੀ ਹੈ ਬਜ਼ੁਰਗਾਂ ਦੀ ਆਬਾਦੀ, ਤੇਜ਼ੀ ਨਾਲ 'ਬੁੱਢੇ ਸਮਾਜ' ’ਚ ਬਦਲ ਜਾਵੇਗਾ 'ਨੌਜਵਾਨ ਭਾਰਤ'

ਦੂਜੇ ਪਾਸੇ ਮਰਦਾਂ ਲਈ ਸਹਿਮਤੀ ਦੀ ਕੋਈ ਉਮਰ ਨਹੀਂ ਸੀ। ਵਾਸਤਵ 'ਚ 'ਬੱਚਾ' ਸ਼ਬਦ ਦੀ ਪਰਿਭਾਸ਼ਾ ਆਈਪੀਸੀ ਜਾਂ ਜਨਰਲ ਕਲਾਜ਼ ਐਕਟ 1897 ਦੇ ਤਹਿਤ ਨਹੀਂ ਕੀਤੀ ਗਈ ਸੀ। ਇਸ ਤੋਂ ਇਲਾਵਾ ਇਕ ਔਰਤ ਲਈ ਸਹਿਮਤੀ ਦੀ ਉਮਰ ਨੂੰ ਆਈਪੀਸੀ ਦੀ ਧਾਰਾ 375 ਦੇ ਆਧਾਰ 'ਤੇ ਪਰਿਭਾਸ਼ਿਤ ਕੀਤਾ ਗਿਆ ਹੈ, ਜੋ 'ਬਲਾਤਕਾਰ' ਨੂੰ ਪਰਿਭਾਸ਼ਿਤ ਕਰਦਾ ਹੈ, ਜਿਸ ਦਾ ਇਕ ਇਤਿਹਾਸ ਰਿਹਾ ਹੈ ਅਤੇ 1860 ਵਿੱਚ ਇਹ ਉਮਰ 10 ਸਾਲ ਸੀ, ਜੋ ਵਰਤਮਾਨ 'ਚ 18 ਸਾਲ ਹੈ। ਕਾਨੂੰਨ ਮੰਤਰਾਲੇ ਨੂੰ ਸੌਂਪੀ ਰਿਪੋਰਟ ਵਿੱਚ ਲਾਅ ਕਮਿਸ਼ਨ ਨੇ ਦੇਸ਼ ਵਿੱਚ ਸਾਲਾਂ ਦੌਰਾਨ ਸਹਿਮਤੀ ਦੀ ਉਮਰ ਦਾ ਸੰਖੇਪ ਇਤਿਹਾਸ ਦਿੱਤਾ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ: ਸਚਿਨ ਬਿਸ਼ਨੋਈ ਅਦਾਲਤ ’ਚ ਪੇਸ਼, ਜਾਣੋ ਕਿੰਨੇ ਦਿਨਾਂ ਦਾ ਮਿਲਿਆ ਪੁਲਸ ਰਿਮਾਂਡ

18 ਸਾਲ ਕਿਵੇਂ ਬਣੀ ਸਹਿਮਤੀ ਦੀ ਉਮਰ?

ਇਹ 1889 ਦੀ ਗੱਲ ਹੈ। ਫੂਲਮਨੀ ਦਾਸ ਦੀ ਉਮਰ 10 ਸਾਲ ਅਤੇ ਉਸ ਦੇ ਪਤੀ ਦੀ ਉਮਰ 35 ਸਾਲ ਸੀ। ਪਤੀ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਫੂਲਮਨੀ ਦੀ ਮੌਤ ਹੋ ਗਈ ਸੀ। 2 ਸਾਲ ਬਾਅਦ 1891 ਵਿੱਚ 11 ਸਾਲ ਦੀ ਰੁਕਮਾਬਾਈ ਦੀ ਵੀ ਇਸੇ ਕਾਰਨ ਮੌਤ ਹੋ ਗਈ ਸੀ।

ਉਸ ਸਮੇਂ ਸੈਕਸ ਲਈ ਸਹਿਮਤੀ ਦੀ ਉਮਰ 10 ਸਾਲ ਸੀ ਪਰ ਇਨ੍ਹਾਂ ਦੋਹਾਂ ਘਟਨਾਵਾਂ ਨੇ ਬ੍ਰਿਟਿਸ਼ ਭਾਰਤ ਨੂੰ ਸਖ਼ਤ ਕਾਨੂੰਨ ਬਣਾਉਣ ਲਈ ਮਜਬੂਰ ਕਰ ਦਿੱਤਾ। 1892 ਵਿੱਚ ਇਹ ਉਮਰ 10 ਤੋਂ ਵਧਾ ਕੇ 12 ਸਾਲ ਕਰ ਦਿੱਤੀ ਗਈ। ਇਹ ਕਾਨੂੰਨ ਸਾਰੀਆਂ ਔਰਤਾਂ 'ਤੇ ਲਾਗੂ ਸੀ।

PunjabKesari

ਇਹ ਵੀ ਪੜ੍ਹੋ : ਵੱਡੀ ਖ਼ਬਰ : ਭਾਰਤ 'ਚ ਬੰਦ ਹੋਈ ਅਫਗਾਨ ਅੰਬੈਸੀ, ਜਾਣੋ ਕਿਉਂ ਆਈ ਇਹ ਨੌਬਤ

ਆਜ਼ਾਦੀ ਤੋਂ ਬਾਅਦ ਔਰਤਾਂ ਵੱਲੋਂ ਛੋਟੀ ਉਮਰ ਵਿੱਚ ਗਰਭ ਅਵਸਥਾ ਦੇ ਮਾੜੇ ਪ੍ਰਭਾਵਾਂ ਦਾ ਮੁੱਦਾ ਉਠਾਇਆ ਗਿਆ ਸੀ। ਇਸ ਲਈ 1949 ਵਿੱਚ ਇਹ ਉਮਰ ਵਧਾ ਕੇ 15 ਸਾਲ ਕਰ ਦਿੱਤੀ ਗਈ। ਫਿਰ 1983 ਵਿੱਚ ਫੌਜਦਾਰੀ ਕਾਨੂੰਨ ਵਿੱਚ ਸੋਧ ਕੀਤੀ ਗਈ ਅਤੇ ਸਹਿਮਤੀ ਦੀ ਉਮਰ ਵਧਾ ਕੇ 16 ਸਾਲ ਕਰ ਦਿੱਤੀ ਗਈ।

2012 ਵਿੱਚ ਪੋਕਸੋ ਐਕਟ ਆਇਆ ਤੇ ਇਸ ਦੇ ਤਹਿਤ ਸੈਕਸ ਲਈ ਸਹਿਮਤੀ ਦੀ ਉਮਰ ਵਧਾ ਕੇ 18 ਸਾਲ ਕਰ ਦਿੱਤੀ ਗਈ। ਇਹ ਕਾਨੂੰਨ ਬੱਚਿਆਂ ਨੂੰ ਜਿਣਸੀ ਸ਼ੋਸ਼ਣ ਤੋਂ ਬਚਾਉਂਦਾ ਹੈ। ਇਹ ਲੜਕਿਆਂ ਅਤੇ ਲੜਕੀਆਂ ਦੋਵਾਂ 'ਤੇ ਲਾਗੂ ਹੁੰਦਾ ਹੈ। ਯਾਨੀ ਕਿ 18 ਸਾਲ ਤੋਂ ਘੱਟ ਉਮਰ ਦੇ ਲੜਕੇ ਜਾਂ ਲੜਕੀ ਨਾਲ ਕਿਸੇ ਵੀ ਤਰ੍ਹਾਂ ਦਾ ਜਿਣਸੀ ਕੰਮ ਕਰਨਾ ਅਪਰਾਧ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News