ਦਹੀ ਹਾਂਡੀ ਉਤਸਵ: ਉਮਰ ਸੀਮਾ 14 ਸਾਲ ਤੈਅ, ਉੱਚਾਈ ''ਤੇ ਕੋਈ ਪਾਬੰਦੀ ਨਹੀਂ

Monday, Aug 07, 2017 - 04:30 PM (IST)

ਦਹੀ ਹਾਂਡੀ ਉਤਸਵ: ਉਮਰ ਸੀਮਾ 14 ਸਾਲ ਤੈਅ, ਉੱਚਾਈ ''ਤੇ ਕੋਈ ਪਾਬੰਦੀ ਨਹੀਂ

ਮੁੰਬਈ— ਬੰਬਈ ਹਾਈ ਕੋਰਟ ਨੇ ਸੋਮਵਾਰ ਨੂੰ ਮਹਾਰਾਸ਼ਟਰ ਸਰਕਾਰ ਦੇ ਇਸ ਬਿਆਨ ਨੂੰ ਸਵੀਕਾਰ ਕਰ ਲਿਆ ਹੈ ਕਿ ਦਹੀ ਹਾਂਡੀ ਉਤਸਵ 'ਚ 14 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਦੇ ਹਿੱਸਾ ਲੈਣ ਦੀ ਮਨਜ਼ੂਰੀ ਨਹੀਂ ਹੋਵੇਗੀ। ਜਸਟਿਸ ਬੀ.ਆਰ. ਗਵਈ ਅਤੇ ਜਸਟਿਸ ਐੱਮ.ਐੱਸ. ਕਾਰਨਿਕ ਦੀ ਬੈਂਚ ਨੇ ਹਾਲਾਂਕਿ ਉਤਸਵ ਦੌਰਾਨ ਬਣਨ ਵਾਲੀ ਮਨੁੱਖੀ ਪਿਰਾਮਿਡ ਦੀ ਜ਼ਿਆਦਾ ਉੱਚਾਈ 'ਤੇ ਕੋਈ ਪਾਬੰਦੀ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਗਵਈ ਨੇ ਕਿਹਾ,''ਹਾਈ ਕੋਰਟ ਭਾਗੀਦਾਰਾਂ ਦੀ ਉਮਰ ਜਾਂ ਪਿਰਾਮਿਡ ਦੀ ਉੱਚਾਈ 'ਤੇ ਕੋਈ ਪਾਬੰਦੀ ਨਹੀਂ ਲਾ ਸਕਦਾ ਹੈ, ਕਿਉਂਕਿ ਇਹ ਰਾਜ ਵਿਧਾਇਕਾ ਦਾ ਵਿਸ਼ੇਸ਼ ਅਧਿਕਾਰ ਹੈ।'' 
ਜਸਟਿਸ ਨੇ ਕਿਹਾ,''ਅਸੀਂ ਰਾਜ ਸਰਕਾਰ ਵੱਲੋਂ ਦਿੱਤੇ ਗਏ ਬਿਆਨ ਨੂੰ ਸਵੀਕਾਰ ਕਰਦੇ ਹਨ ਕਿ ਉਹ ਯਕੀਨੀ ਕਰੇਗੀ ਕਿ ਦਹੀ ਹਾਂਡੀ ਉਤਸਵ 'ਚ 14 ਸਾਲਾਂ ਤੋਂ ਘੱਟ ਉਮਰ ਦਾ ਕੋਈ ਬੱਚਾ ਹਿੱਸਾ ਨਹੀਂ ਲਵੇਗਾ।'' ਰਾਜ ਸਰਕਾਰ ਵੱਲੋਂ ਪੇਸ਼ ਹੋਏ ਅਵਰ ਸਾਲੀਸਿਟਰ ਜਨਰਲ ਤੁਸ਼ਾਰ ਮੇਹਤਾ ਨੇ ਅਦਾਲਤ ਨੂੰ ਕਿਹਾ ਕਿ ਬਾਲ ਮਜ਼ਦੂਰੀ ਰੋਕੂ ਕਾਨੂੰਨ ਦੇ ਅਧੀਨ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਚ ਹਿੱਸਾ ਲੈਣ ਦੀ ਮਨਜ਼ੂਰੀ ਨਹੀਂ ਹੋਵੇਗੀ, ਕਿਉਂਕਿ ਸਰਕਾਰ ਨੇ ਪਿਛਲੇ ਸਾਲ ਅਗਸਤ 'ਚ ਦਹੀ ਹਾਂਡੀ ਨੂੰ ਐਡਵੇਂਚਰ ਸਪੋਰਟਸ ਐਲਾਨ ਕਰ ਦਿੱਤਾ ਹੈ। ਅਦਾਲਤ ਸ਼ਹਿਰ ਦੇ 2 ਨਾਗਰਿਕਾਂ ਵੱਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ।


Related News