ਬਾਰਿਸ਼ ਤੋਂ ਬਾਅਦ ਦਿੱਲੀ ਦੀ ਆਬੋ-ਹਵਾ ਹੋਈ ਸਾਫ, ਖ਼ਤਰਨਾਕ ਤੋਂ ਮੱਧਮ ਸ਼੍ਰੇਣੀ ''ਚ ਪਹੁੰਚਿਆ AQI ਲੈਵਲ

Friday, Feb 02, 2024 - 03:04 AM (IST)

ਬਾਰਿਸ਼ ਤੋਂ ਬਾਅਦ ਦਿੱਲੀ ਦੀ ਆਬੋ-ਹਵਾ ਹੋਈ ਸਾਫ, ਖ਼ਤਰਨਾਕ ਤੋਂ ਮੱਧਮ ਸ਼੍ਰੇਣੀ ''ਚ ਪਹੁੰਚਿਆ AQI ਲੈਵਲ

ਨਵੀਂ ਦਿੱਲੀ - ਦਿੱਲੀ ਵਿੱਚ ਬੀਤੇ ਦਿਨੀਂ ਹੋਈ ਬਾਰਿਸ਼ ਅਤੇ ਤੇਜ਼ ਹਵਾਵਾਂ ਕਾਰਨ ਆਬੋ-ਹਵਾ ਵਿੱਚ ਸੁਧਾਰ ਦੇਖਣ ਨੂੰ ਮਿਲਿਆ ਹੈ। ਇਸ ਦੇ ਨਾਲ ਹੀ ਦਿੱਲੀ ਦਾ AQI ਲੈਵਲ ਖ਼ਤਰਨਾਕ ਸ਼੍ਰੇਣੀ ਤੋਂ ਹੁਣ ਮੱਧਮ ਸ਼੍ਰੇਣੀ ਵਿੱਚ ਆ ਗਿਆ ਹੈ। ਹਵਾ ਗੁਣਵੱਤਾ ਸੂਚਕ ਅੰਕ 177 ਸੀ। ਜਦਕਿ ਇਕ ਦਿਨ ਪਹਿਲਾਂ ਬੁੱਧਵਾਰ ਨੂੰ ਹਵਾ ਗੁਣਵੱਤਾ ਸੂਚਕ ਅੰਕ 386 ਸੀ, ਜਿਸ ਨੂੰ ਬਹੁਤ 'ਬਹੁਤ ਖਰਾਬ' ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ - ਬਜਟ 'ਚ ਪੁਲਾੜ ਵਿਭਾਗ ਲਈ ਅਲਾਟ ਕੀਤੇ ਗਏ 13,042.75 ਕਰੋੜ ਰੁਪਏ

ਅੱਜ ਕਿਹੋ ਜਿਹਾ ਰਹੇਗਾ ਮੌਸਮ?
ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਬੱਦਲ ਅਤੇ ਸੰਘਣੀ ਧੁੰਦ ਦੀ ਭਵਿੱਖਬਾਣੀ ਕੀਤੀ ਹੈ। ਅੱਜ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਕ੍ਰਮਵਾਰ 20 ਡਿਗਰੀ ਅਤੇ 9 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ। ਤੁਹਾਨੂੰ ਦੱਸ ਦੇਈਏ ਕਿ ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਕੁਝ ਹਿੱਸਿਆਂ ਵਿੱਚ ਹੋਈ ਬਾਰਿਸ਼ ਕਾਰਨ ਸ਼ਹਿਰ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਇਕ ਹੋਰ ਪੱਛਮੀ ਵਿਛੋਭ ਵਿਚਾਲੇ ਹਲਕੀ ਬਾਰਿਸ਼ ਅਤੇ ਗਰਜ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।

ਇਹ ਵੀ ਪੜ੍ਹੋ - ਚੰਪਈ ਸੋਰੇਨ ਅੱਜ ਚੁੱਕਣਗੇ ਝਾਰਖੰਡ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ, 10 ਦਿਨਾਂ 'ਚ ਸਾਬਿਤ ਕਰਨਾ ਹੋਵੇਗਾ ਬਹੁਮਤ

ਪੰਜਾਬ ਤੇ ਹਰਿਆਣਾ ਵਿੱਚ ਵੀ ਮੀਂਹ ਕਾਰਨ ਤਾਪਮਾਨ ਵਿੱਚ ਗਿਰਾਵਟ
ਪੰਜਾਬ ਅਤੇ ਹਰਿਆਣਾ ਵਿੱਚ ਵੀਰਵਾਰ ਨੂੰ ਮੀਂਹ ਅਤੇ ਗੜੇਮਾਰੀ ਕਾਰਨ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਹੇਠਾਂ ਚਲਾ ਗਿਆ। ਚੰਡੀਗੜ੍ਹ, ਮੁਹਾਲੀ, ਮੋਗਾ, ਲੁਧਿਆਣਾ, ਕਪੂਰਥਲਾ ਸਮੇਤ ਕਈ ਇਲਾਕਿਆਂ ਵਿੱਚ ਮੀਂਹ ਤੇ ਗੜੇਮਾਰੀ ਹੋਈ। ਪੰਜਾਬ ਦੇ ਅੰਮ੍ਰਿਤਸਰ, ਪਟਿਆਲਾ, ਗੁਰਦਾਸਪੁਰ, ਪਠਾਨਕੋਟ, ਫਰੀਦਕੋਟ ਅਤੇ ਮੋਹਾਲੀ ਅਤੇ ਹਰਿਆਣਾ ਦੇ ਅੰਬਾਲਾ, ਹਿਸਾਰ, ਕਰਨਾਲ, ਰੋਹਤਕ ਅਤੇ ਭਿਵਾਨੀ ਵਿੱਚ ਵੀ ਮੀਂਹ ਪਿਆ, ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਹੋਈ।

ਇਹ ਵੀ ਪੜ੍ਹੋ - RBI ਦੀ ਵੱਡੀ ਅਪਡੇਟ: ਲੋਕਾਂ ਨੇ ਅਜੇ ਵੀ ਜਮ੍ਹਾ ਨਹੀਂ ਕਰਵਾਏ 8,897 ਕਰੋੜ ਰੁਪਏ ਦੇ 2,000 ਦੇ ਨੋਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Inder Prajapati

Content Editor

Related News