ਮਿੰਨੀ ਸਕੱਤਰੇਤ ਦੇ ਬਾਹਰ ਹੋਈ ਮੀਟਿੰਗ ਮਗਰੋਂ ਬੋਲੇ ਟਿਕੈਤ, ਕਿਹਾ-ਕਰਨਾਲ ’ਚ ਵੀ ਲਾਉਣਗੇ ਪੱਕਾ ਮੋਰਚਾ

Tuesday, Sep 07, 2021 - 08:12 PM (IST)

ਮਿੰਨੀ ਸਕੱਤਰੇਤ ਦੇ ਬਾਹਰ ਹੋਈ ਮੀਟਿੰਗ ਮਗਰੋਂ ਬੋਲੇ ਟਿਕੈਤ, ਕਿਹਾ-ਕਰਨਾਲ ’ਚ ਵੀ ਲਾਉਣਗੇ ਪੱਕਾ ਮੋਰਚਾ

ਕਰਨਾਲ : ਕਰਨਾਲ ’ਚ ਕਿਸਾਨਾਂ ਨੇ ਮਹਾਪੰਚਾਇਤ ਤੋਂ ਬਾਅਦ ਆਪਣੀਆਂ ਮੰਗਾਂ ਨੂੰ ਲੈ ਕੇ ਮਿੰਨੀ ਸਕੱਤਰੇਤ ਦੇ ਬਾਹਰ ਧਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਕਿਸਾਨ ਜਥੇਬੰਦੀਆਂ ਦੇ ਕਈ ਨੇਤਾ ਹਜ਼ਾਰਾਂ ਕਿਸਾਨਾਂ ਨਾਲ ਮੌਜੂਦ ਹਨ। ਮਿੰਨੀ ਸਕੱਤਰੇਤ ਦੇ ਗੇਟ ਦੇ ਬਾਹਰ ਧਰਨੇ 'ਤੇ ਬੈਠੇ ਕਿਸਾਨ ਆਗੂਆਂ ਨੇ ਅੱਗੇ ਦੀ ਰਣਨੀਤੀ ਬਾਰੇ ਮੀਟਿੰਗ ਕੀਤੀ ਹੈ।

ਇਹ ਵੀ ਪੜ੍ਹੋ : ਜਲ ਤੋਪਾਂ ਅੱਗੇ ਨਹੀਂ ਝੁਕੇ ਕਿਸਾਨ, ਮਿੰਨੀ ਸਕੱਤਰੇਤ ਜਾ ਲਾਇਆ ਧਰਨਾ

ਇਸ ਮੀਟਿੰਗ ’ਚ ਰਾਕੇਸ਼ ਟਿਕੈਤ, ਗੁਰਨਾਮ ਸਿੰਘ ਚਢੂਨੀ ਸਮੇਤ ਕਈ ਹੋਰ ਆਗੂ ਸ਼ਾਮਲ ਹੋਏ। ਮੀਟਿੰਗ ਤੋਂ ਬਾਅਦ ਰਾਕੇਸ਼ ਟਿਕੈਤ ਨੇ ਕਿਹਾ ਕਿ ਕਰਨਾਲ ’ਚ ਆਪਣੇ ਹੱਕਾਂ ਲਈ ਇੱਕ ਪੱਕਾ ਮੋਰਚਾ ਲਗਾਇਆ ਜਾਵੇਗਾ। ਉਨ੍ਹਾਂ ਕਿਹਾ, ‘‘ਅਸੀਂ ਆਪਣੇ ਕੱਪੜੇ ਅਤੇ ਖਾਣ ਦਾ ਸਾਮਾਨ ਮਿੰਨੀ ਸਕੱਤਰੇਤ ਕਰਨਾਲ ’ਤੇ ਹੀ ਮੰਗਵਾ ਰਹੇ ਹਾਂ, ਆਰਾਮ ਨਾਲ ਗੱਲ ਕਰਾਂਗੇ, ਜਦੋਂ ਤਕ ਨਿਆਂ ਨਹੀਂ ਮਿਲਦਾ, ਉਦੋਂ ਤਕ ਰੁਕਾਂਗੇ ਨਹੀਂ।’’  


author

Manoj

Content Editor

Related News