ਗਲਵਾਨ ਘਾਟੀ ਤੋਂ ਬਾਅਦ ਚੀਨ ਨੇ DBO ਇਲਾਕੇ ''ਚ ਪਾਇਆ ਅੜਿੱਕਾ, ਭਾਰਤੀ ਪੈਟਰੋਲਿੰਗ ਰੋਕੀ
Wednesday, Jun 24, 2020 - 08:22 PM (IST)
ਨਵੀਂ ਦਿੱਲੀ - ਭਾਰਤ ਦੀ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਸਰਹੱਦ 'ਤੇ ਚੀਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਉਹ ਸਰਹੱਦ 'ਤੇ ਲਗਾਤਾਰ ਭਾਰਤ ਨਾਲ ਲੜ ਰਿਹਾ ਹੈ। ਚੀਨ ਨੇ ਪੈਂਗੋਂਗ ਤਸੋ ਅਤੇ ਗਲਵਾਨ ਘਾਟੀ ਤੋਂ ਬਾਅਦ ਹੁਣ ਦੌਲਤ ਬੇਗ ਓਲਡੀ ਇਲਾਕੇ 'ਚ ਭਾਰਤੀ ਫ਼ੌਜ ਦੀ ਪੈਟਰੋਲਿੰਗ ਨੂੰ ਬਲਾਕ ਕਰ ਦਿੱਤਾ ਹੈ। ਉਹ ਦੌਲਤ ਬੇਗ ਓਲਡੀ ਇਲਾਕੇ ਦੇ ਪੈਟਰੋਲਿੰਗ ਪੁਆਇੰਟ 10 ਤੋਂ 13 ਵਿਚਾਲੇ ਅੜਿੱਕਾ ਪਾਉਣ ਲੱਗਾ ਹੈ।
ਚੀਨ ਨੇ ਦੌਲਤ ਬੇਗ ਓਲਡੀ ਇਲਾਕੇ ਅਤੇ ਡੇਸਪਾਂਗ ਸੈਕਟਰ ਕੋਲ ਕੈਂਪ ਬਣਾ ਲਏ ਹਨ। ਦੌਲਤ ਬੇਗ ਓਲਡੀ ਅਤੇ ਡੇਸਪਾਂਗ ਸੈਕਟਰ ਕੋਲ ਚੀਨ ਬੇਸ 'ਚ ਹਲਚਲ ਤੇਜ਼ ਹੋ ਗਈ ਹੈ। ਸੂਤਰਾਂ ਮੁਤਾਬਕ ਚੀਨ ਬੇਸ ਕੋਲ ਕੈਂਪ ਹੋਰ ਸੜਕ ਬਣਾਈ ਗਈ ਹੈ। ਇਸ ਦਾ ਖੁਲਾਸਾ ਜੂਨ ਦੀ ਸੈਟੇਲਾਇਟ ਤਸਵੀਰਾਂ ਨਾਲ ਹੋਇਆ ਹੈ। ਉਥੇ ਹੀ, ਭਾਰਤੀ ਫ਼ੌਜ ਨੇ ਵੀ ਡੇਸਪਾਂਗ ਇਲਾਕੇ 'ਚ ਜਵਾਨਾਂ ਦੀ ਤਾਇਨਾਤੀ ਵਧਾ ਦਿੱਤੀ ਹੈ।