ਮਹਾਰਾਸ਼ਟਰ : ਕੈਬਨਿਟ ਬੈਠਕ ਤੋਂ ਬਾਅਦ ਬੋਲੇ ਉਧਵ-ਆਮ ਜਨਤਾ ਲਈ ਕੰਮ ਕਰੇਗੀ ਸਰਕਾਰ
Thursday, Nov 28, 2019 - 10:47 PM (IST)

ਮੁੰਬਈ — ਮਹਾਰਾਸ਼ਟਰ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਉਧਵ ਠਾਕਰੇ ਨੇ ਪਹਿਲੀ ਕੈਬਨਿਟ ਬੈਠਕ ਕੀਤੀ। ਬੈਠਕ ਤੋਂ ਬਾਅਦ ਉਧਵ ਨੇ ਕਿਹਾ ਕਿ ਸਾਡੀ ਸਰਕਾਰ ਕਿਸਾਨਾਂ ਅਤੇ ਆਮ ਜਨਤਾ ਲਈ ਕੰਮ ਕਰੇਗੀ। ਮੈਂ ਚਾਹੁੰਦਾ ਹੈ ਕਿ ਕਿਸਾਨਾਂ ਤਕ ਪੂਰਾ ਪੈਸਾ ਪਹੁੰਚੇ। ਉਨ੍ਹਾਂ ਨੇ ਮੁੱਖ ਸਕੱਤਰ ਤੋਂ ਬਾਰਿਸ਼ 'ਚ ਹੋਏ ਨੁਕਸਾਨ ਵਾਲੇ ਕਿਸਾਨਾਂ ਦੀ ਸੂਚਾ ਮੰਗੀ ਹੈ। ਇਸ ਤੋਂ ਇਲਾਵਾ ਰਾਏਗੜ੍ਹ ਕਿਲੇ ਦਾ ਮੁੜ ਸੁਰਜੀਤੀ ਕਰਨ ਲਈ ਧਨ ਨੂੰ ਮਨਜ਼ੂਰੀ ਦਿੱਤੀ ਗਈ। ਉਥੇ ਹੀ ਸ਼ਿਵਾਜੀ ਕਿਲੇ ਦਾ ਵੀ ਸੰਵਰਥਨ ਹੋਵੇਗਾ। ਇਸ ਦੇ ਲਈ ਧਨ ਵੰਡ ਦਿੱਤਾ ਗਿਆ ਹੈ।
ਇਸ ਬੈਠਕ 'ਚ ਸ਼ਿਵ ਸੇਨਾ ਦੇ ਮੰਤਰੀ ਏਕਨਾਥ ਸ਼ਿੰਦੇ ਅਤੇ ਸੁਭਾਸ਼ ਦੇਸਾਈ, ਕਾਂਗਰਸ ਦੇ ਮੰਤਰੀ ਬਾਲਾ ਸਹਿਬ ਥੋਰਾਟ ਅਤੇ ਨਿਤੀਨ ਰਾਉਤ ਅਤੇ ਰਾਕਾਂਪਾ ਦੇ ਮੰਤਰੀ ਛਗਨ ਭੁਜਬਲ ਤੇ ਜਯੰਤ ਪਾਟਿਲ ਦੱਖਣੀ ਮੁੰਬਈ ਦੇ ਆਯੋਜਨ ਸਥਾਨ 'ਤੇ ਆਉਂਦੇ ਹੋਏ ਨਜ਼ਰ ਆਏ। ਇਸ ਤੋਂ ਇਲਾਵਾ ਮੁੱਖ ਸਕੱਤਰ ਅਤੇ ਡੀ.ਜੀ.ਪੀ. ਵੀ ਬੈਠਕ 'ਚ ਸ਼ਾਮਲ ਰਹੇ। ਉਧਵ ਠਾਕਰੇ ਤਿੰਨਾਂ ਦੱਲਾਂ ਦੇ ਮਹਾਰਾਸ਼ਟਰ ਵਿਕਾਸ ਆਘਾੜੀ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਹਨ।