ਮੂਸੇਵਾਲਾ ਦੇ ਗੀਤ ਤੋਂ ਬਾਅਦ ਕਿਸਾਨਾਂ 'ਤੇ ਐਕਸ਼ਨ, ਹੁਣ ਬੈਨ ਕੀਤੇ ਇਹ ਦੋ ਟਵਿੱਟਰ ਅਕਾਊਂਟ

Monday, Jun 27, 2022 - 02:31 PM (IST)

ਮੂਸੇਵਾਲਾ ਦੇ ਗੀਤ ਤੋਂ ਬਾਅਦ ਕਿਸਾਨਾਂ 'ਤੇ ਐਕਸ਼ਨ, ਹੁਣ ਬੈਨ ਕੀਤੇ ਇਹ ਦੋ ਟਵਿੱਟਰ ਅਕਾਊਂਟ

ਨਵੀਂ ਦਿੱਲੀ- ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਐੱਸ.ਵਾਈ.ਐੱਲ. ਗੀਤ ਤੋਂ ਬਾਅਦ ਕਿਸਾਨ ਅੰਦੋਲਨ ਦੇ ਸਮੇਂ ਬਣੇ ਟਵਿੱਟਰ ਅਕਾਊਂਟ 'ਤੇ ਐਕਸ਼ਨ ਹੋਇਆ ਹੈ। ਭਾਰਤੀ ਕਾਨੂੰਨਾਂ ਦੇ ਅਧੀਨ ਕਿਸਾਨ ਏਕਤਾ ਮੋਰਚਾ ਅਤੇ ਟਰੈਕਟਰ ਟੂ ਟਵਿੱਟਰ ਅਕਾਊਂਟ ਬੈਨ ਕਰ ਦਿੱਤਾ ਗਿਆ ਹੈ। ਇਹ ਦੋਵੇਂ ਅਕਾਊਂਟ ਕੇਂਦਰ ਸਰਕਾਰ ਦੇ ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ 'ਚ ਬਣੇ ਸਨ। ਜਿਸ ਰਾਹੀਂ ਅੰਦੋਲਨ ਦੀ ਅਗਵਾਈ ਕਰਨ ਵਾਲੇ ਸੰਯੁਕਤ ਕਿਸਾਨ ਮੋਰਚੇ ਦੀ ਗੱਲ ਡਿਜੀਟਲ ਪਲੇਟਫਾਰਮ 'ਤੇ ਰੱਖੀ ਜਾਂਦੀ ਸੀ। 

PunjabKesari

ਕਿਸਾਨ ਏਕਤਾ ਮੋਰਚਾ ਦੇ ਟਵਿੱਟਰ ਅਕਾਊਂਟ 'ਤੇ ਕਰੀਬ 5 ਲੱਖ ਫੋਲੋਅਰਜ਼ ਸਨ। ਉੱਥੇ ਹੀ ਟਰੈਕਟਰ ਟੂ ਟਵਿੱਟਰ ਦੇ 55 ਹਜ਼ਾਰ ਫੋਲੋਅਰਜ਼ ਸਨ। ਇਨ੍ਹਾਂ ਦੋਵੇਂ ਅਕਾਊਂਟ ਰਾਹੀਂ ਕਿਸਾਨ ਅੰਦੋਲਨ ਦੇ ਸਮੇਂ ਕਿਸਾਨਾਂ ਨੂੰ ਬਦਨਾਮ ਕਰਨ ਵਾਲਿਆਂ ਨੂੰ ਖੂਬ ਜਵਾਬ ਦਿੱਤਾ ਗਿਆ। ਇਸ ਤੋਂ ਇਲਾਵਾ ਕਿਸਾਨਾਂ ਨੂੰ ਜਾਗਰੂਕ ਵੀ ਕੀਤਾ ਜਾਂਦਾ ਰਿਹਾ। ਟਰੈਕਟਰ ਟੂ ਟਵਿੱਟਰ ਰਾਹੀਂ ਅੰਦੋਲਨ ਦੇ ਸਮੇਂ ਹਰ ਰੋਜ਼ ਹੈਸ਼ਟੈਗ ਦਿੱਤੇ ਜਾਂਦੇ ਸਨ। ਜਿਸ ਰਾਹੀਂ ਡਿਜੀਟਲ ਵੀ ਖੇਤੀ ਕਾਨੂੰਨਾਂ ਦੇ ਵਿਰੋਧ ਨੂੰ ਟਰੈਂਡ ਕਰਵਾਇਆ ਜਾਂਦਾ ਸੀ। ਹਾਲਾਂਕਿ ਇਹ ਅਕਾਊਂਟ ਵਿਦੇਸ਼ਾਂ 'ਚ ਚਲਦੇ ਰਹਿਣਗੇ।

PunjabKesari


author

DIsha

Content Editor

Related News