PM ਮੋਦੀ ਦੇ ਦੌਰੇ ਤੋਂ ਬਾਅਦ ਮਾਈਨਸ 6 ਡਿਗਰੀ 'ਚ ਵੀ ਆਦਿ ਕੈਲਾਸ਼ ਪਹੁੰਚ ਰਹੇ ਸੈਲਾਨੀ
Sunday, Nov 26, 2023 - 04:04 PM (IST)
ਪਿਥੌਰਾਗੜ੍ਹ- ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਦੀ ਦਾਰਮਾ ਵਿਆਸ ਘਾਟੀ ਜਾਨਲੇਵਾ ਮੌਸਮ ਕਾਰਨ ਅਕਤੂਬਰ ਅੰਤ 'ਚ ਸੈਲਾਨੀਆਂ ਲਈ ਬੰਦ ਹੋ ਜਾਂਦੀ ਹੈ। ਇੱਥੇ ਆਉਣ ਲਈ ਐੱਸ.ਡੀ.ਐੱਮ. ਧਾਰਚੂਲਾ ਦਫ਼ਤਰ ਤੋਂ ਮਿਲਣ ਵਾਲੇ ਇਨਰ ਲਾਈਨ ਪਰਮਿਟ ਵੀ ਬੰਦ ਕਰ ਦਿੱਤੇ ਜਾਂਦੇ ਹਨ ਪਰ ਪਹਿਲੀ ਵਾਰ ਨਵੰਬਰ 'ਚ ਵੀ ਇਹ ਘਾਟੀ ਸੈਲਾਨੀਆਂ ਨਾਲ ਗੁਲਜ਼ਾਰ ਹੈ। ਲੋਕ ਮਾਈਨਸ 6 ਡਿਗਰੀ 'ਚ ਆਦਿ ਕੈਲਾਸ਼ ਦੇ ਦਰਸ਼ਨ ਲਈ ਪਹੁੰਚ ਰਹੇ ਹਨ। ਇਸ ਵਾਰ ਪਰਮਿਟ ਅਜੇ ਵੀ ਬਣ ਰਹੇ ਹਨ। ਨਵੰਬਰ 'ਚ 90 ਪਰਮਿਟ ਜਾਰੀ ਹੋਏ ਹਨ।
ਇਹ ਵੀ ਪੜ੍ਹੋ : ਥਾਈਲੈਂਡ ਦੇ ਯਾਤਰੀਆਂ ਲਈ ਏਅਰ ਇੰਡੀਆ ਦਾ ਵੱਡਾ ਐਲਾਨ, 15 ਦਸੰਬਰ ਤੋਂ ਮਿਲੇਗੀ ਇਹ ਖ਼ਾਸ ਸਹੂਲਤ
ਦਰਅਸਲ 16 ਹਜ਼ਾਰ ਫੁੱਟ ਉੱਪਰ ਲਿਪੁਲੇਖ ਦੀਆਂ ਪਹਾੜੀਆਂ ਤੱਕ ਸੜਕ ਬਣ ਚੁੱਕੀ ਹੈ। ਇਸ ਲਈ ਲੋਕ ਇੰਨੀ ਠੰਡ 'ਚ ਵੀ ਓਮ ਪਰਬਤ ਅਤੇ ਆਦਿ ਕੈਲਾਸ਼ ਦੇ ਦਰਸ਼ਨਾਂ ਲਈ ਪਹੁੰਚ ਰਹੇ ਹਨ। ਇਸੇ ਕਾਰਨ ਸ਼ਇਆਲੇਖ, ਗੁੰਜੀ, ਕੁਟਿ, ਨੈਫਲਚਊ ਪਿੰਡਾਂ ਦੇ ਹੋਮ ਸਟੇਅ ਖੁੱਲ੍ਹੇ ਹੋਏ ਹਨ। ਗੁੰਜੀ ਦੀ ਇਕ ਹੋਮ ਸਟੇਅ ਦੀ ਮਾਲਕ ਅਰਚਨਾ ਗੁੰਜਿਆਲ ਦਾ ਕਹਿਣਾ ਹੈ ਕਿ 12 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੱਥੇ ਆਉਣ ਦੇ ਬਾਅਦ ਤੋਂ ਸੈਰ-ਸਪਾਟਾ ਵਧਿਆ ਹੈ। ਇਸ ਲਈ ਵੀ ਅਸੀਂ ਠੰਡ 'ਚ ਡਟੇ ਹੋਏ ਹਾਂ। ਐੱਸ.ਡੀ.ਐੱਮ. ਧਾਰਚੂਲਾ ਦਿਵੇਸ਼ ਸ਼ਾਸਨੀ ਦਾ ਕਹਿਣਾ ਹੈ ਕਿ ਅਜੇ ਕੁਝ ਦਿਨ ਪਰਮਿਟ ਜਾਰੀ ਕਰਦੇ ਰਹਿਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8