ਮੁੰਬਈ ਤੋਂ ਬਾਅਦ ਹੁਣ ਦਿੱਲੀ ''ਚ ਵੀ ''ਫ੍ਰੀ ਕਸ਼ਮੀਰ'' ਦਾ ਪੋਸਟਰ, ਪੁਲਸ ਕਰੇਗੀ ਜਾਂਚ
Wednesday, Jan 08, 2020 - 09:13 PM (IST)

ਨਵੀਂ ਦਿੱਲੀ — ਮੁੰਬਈ ਤੋਂ ਬਾਅਦ ਹੁਣ ਦਿੱਲੀ 'ਚ ਵੀ ਪ੍ਰਦਰਸ਼ਨ ਦੌਰਾਨ ਫ੍ਰੀ ਕਸ਼ਮੀਰ ਦਾ ਪੋਸਟਰ ਦੇਖਿਆ ਗਿਆ ਹੈ। ਇਹ ਪੋਸਟਰ ਹਿੰਸਾ ਦੇ ਵਿਰੋਧ 'ਚ ਬੁੱਧਵਾਰ ਨੂੰ ਦਿੱਲੀ ਯੂਨੀਵਰਸਿਟੀ 'ਚ ਹੋਏ ਪ੍ਰਦਰਸ਼ਨ ਦੌਰਾਨ ਦੇਖਿਆ ਗਿਆ। ਪੁਲਸ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਦਰਅਸਲ ਸਥਾਨਕ ਪੁਲਸ ਨੂੰ ਕੁਝ ਤਸਵੀਰਾਂ ਮਿਲੀਆਂ ਹਨ ਜਿਸ 'ਚ ਕਸ਼ਮੀਰ ਆਜ਼ਾਦ ਲਿਖਿਆ ਹੋਇਆ ਹੈ। ਹਾਲਾਂਕਿ ਤਸਵੀਰ 'ਚ ਪੂਰਾ ਪੋਸਟਰ ਨਹੀਂ ਦਿਖ ਰਿਹਾ ਹੈ ਅਤੇ ਨਾ ਹੀ ਜਿਸ ਨੇ ਪੋਸਟਰ ਫੜ੍ਹਿਆ ਹੈ ਉਸ ਦੀ ਸ਼ਕਲ ਨਜ਼ਰ ਆ ਰਹੀ ਹੈ। ਪੁਲਸ ਨੇ ਫੋਟੋ ਨੂੰ ਸਪੈਸ਼ਲ ਸੈਲ ਕੋਲ ਜਾਂਚ ਲਈ ਭੇਜ ਦਿੱਤਾ ਹੈ। ਹਾਲਾਂਕਿ ਪੁਲਸ ਨੂੰ ਇਸ ਮਾਮਲੇ 'ਚ ਕੋਈ ਸ਼ਿਕਾਇਤ ਨਹੀਂ ਮਿਲੀ ਅਤੇ ਨਾ ਹੀ ਇਸ 'ਚ ਕਈ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।