ਮੋਦੀ ਸਰਕਾਰ ਦੱਸੇ 17 ਮਈ ਤੋਂ ਬਾਅਦ ਕੀ ਕਦਮ ਚੁੱਕ ਰਹੀ ਹੈ : ਸੋਨੀਆ ਗਾਂਧੀ

05/06/2020 1:40:09 PM

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਤੀਜੇ ਪੜਾਅ ਦਾ ਲਾਕਡਾਊਨ ਖਤਮ ਹੋਣ ਤੋਂ ਬਾਅਦ ਸਰਕਾਰ ਇਸ ਮਸਲੇ 'ਤੇ ਕੀ ਰਣਨੀਤੀ ਅਪਣਾ ਰਹੀ ਹੈ। ਇਸ ਦਾ ਮੋਦੀ ਸਰਕਾਰ ਨੂੰ ਖੁਲਾਸਾ ਕਰਨਾ ਚਾਹੀਦਾ ਹੈ। ਸੋਨੀਆ ਨੇ ਕਾਂਗਰਸ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਕੋਰੋਨਾ ਵਾਇਰਸ 'ਕੋਵਿਡ-19' ਅਤੇ ਲਾਕਡਾਊਨ ਤੋਂ ਬਾਅਦ ਦੀ ਸਥਿਤੀ 'ਤੇ ਸਲਾਹ-ਮਸ਼ਵਰਾ ਕਰਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ 17 ਮਈ ਤੋਂ ਬਾਅਦ ਕੀ ਸਥਿਤੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਲਾਕਡਾਊਨ ਨੂੰ ਮਾਪਣ ਲਈ ਕੀ ਮਾਪਦੰਡ ਅਪਣਾ ਰਹੀ ਹੈ ਅਤੇ ਉਹ ਇਸ ਬਾਰੇ 17 ਮਈ ਤੋਂ ਬਾਅਦ ਕੀ ਅਤੇ ਕਿਹੋ ਜਿਹੀ ਨੀਤੀ ਆਪਣਾ ਰਹੀ ਹੈ। ਲਾਕਡਾਊਨ ਕਿੰਨਾ ਲੰਬਾ ਚੱਲੇਗਾ।

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸ਼੍ਰੀਮਤੀ ਗਾਂਧੀ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਹੁਣ ਇਹ ਜਾਣਨ ਦੀ ਜ਼ਰੂਰਤ ਹੈ ਕਿ ਤੀਜੇ ਪੜਾਅ ਦਾ ਲਾਕਡਾਊਨ ਖਤਮ ਹੋਣ ਤੋਂ ਬਾਅਦ ਕੀ ਹੋਵੇਗਾ। ਕਿਸਾਨਾਂ ਨੂੰ ਲੈ ਕੇ ਸੋਨੀਆ ਨੇ ਕਿਹਾ ਕਿ ਅਸੀਂ ਆਪਣੇ ਕਿਸਾਨਾਂ ਖਾਸ ਕਰ ਕੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਤਮਾਮ ਮੁਸ਼ਕਲਾਂ ਦੇ ਬਾਵਜੂਦ ਕਣਕ ਦੀ ਸ਼ਾਨਦਾਰ ਉਪਜ ਪੈਦਾ ਕਰਦੇ ਹੋਏ ਖੁਰਾਕ ਸੁਰੱਖਿਆ ਯਕੀਨੀ ਕੀਤੀ ਹੈ। ਓਧਰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਵਪਾਰਕ ਪੈਕੇਜ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਦੇਸ਼ ਕਿਵੇਂ ਚੱਲੇਗਾ? ਸਾਨੂੰ 10 ਹਜ਼ਾਰ ਕਰੋੜ ਦੇ ਮਾਲੀਆ ਦਾ ਨੁਕਸਾਨ ਹੋਇਆ ਹੈ। ਸੂਬਿਆਂ ਨੇ ਪ੍ਰਧਾਨ ਮੰਤਰੀ ਤੋਂ ਪੈਕੇਜ ਲਈ ਲਗਾਤਾਰ ਅਪੀਲ ਕੀਤੀ ਹੈ ਪਰ ਸਾਨੂੰ ਹੁਣ ਤੱਕ ਭਾਰਤ ਸਰਕਾਰ ਤੋਂ ਕੁਝ ਨਹੀਂ ਪਤਾ ਲੱਗਾ।


Tanu

Content Editor

Related News