ਪਤਨੀ ਨੂੰ ਮਾਰ ਕੇ 9 ਘੰਟਿਆਂ ਤੱਕ ਕਮਰਾ ਬੰਦ ਕਰ ਕੇ ਪਤੀ ਪੀਂਦਾ ਰਿਹਾ ਸ਼ਰਾਬ

04/24/2022 11:07:14 AM

ਨਵੀਂ ਦਿੱਲੀ– ਦਿੱਲੀ ਦੇ ਅਲੀਪੁਰ ਇਲਾਕੇ ਵਿਚ ਇਕ ਨਸ਼ੇੜੀ ਪਤੀ ਨੇ ਆਪਣੀ ਪਤਨੀ ਦਾ ਲੱਤਾਂ-ਘਸੁੰਨਾਂ ਨਾਲ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਦੋਸ਼ੀ ਲਗਭਗ 9 ਘੰਟਿਆਂ ਤੱਕ ਕਮਰੇ ’ਚ ਹੀ ਬੰਦ ਰਿਹਾ ਅਤੇ ਸ਼ਰਾਬ ਪੀਂਦਾ ਰਿਹਾ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ। ਪੁਲਸ ਨੇ ਦੋਸ਼ੀ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਦੀ ਪਛਾਣ ਜੈ ਸਿੰਘ ਵਜੋਂ ਹੋਈ।ਜ਼ਿਲ੍ਹਾ ਪੁਲਸ ਡਿਪਟੀ ਕਮਿਸ਼ਨਰ ਬ੍ਰਿਜੇਂਦਰ ਕੁਮਾਰ ਯਾਦਵ ਨੇ ਦੱਸਿਆ ਕਿ ਬੀਤੇ ਵੀਰਵਾਰ ਅਤੇ ਸ਼ੁੱਕਰਵਾਰ ਰਾਤ ਨੂੰ ਅਲੀਪੁਰ ਦੇ ਬੁੱਧਪੁਰ ’ਚ ਇਕ ਔਰਤ ਦਾ ਕਤਲ ਹੋਣ ਦੀ ਪੁਲਸ ਨੂੰ ਪੀ. ਸੀ. ਆਰ. ਕਾਲ ਮਿਲੀ ਸੀ। ਪੁਲਸ ਮੌਕੇ ’ਤੇ ਪੁੱਜੀ।

ਕਮਰੇ ਵਿਚ ਕਾਫੀ ਜ਼ਿਆਦਾ ਖੂਨ, ਕੱਚ ਦੀਆਂ ਚੂੜੀਆਂ ਦੇ ਟੁੱਕੜੇ, ਟੁੱਟਿਆ ਹੋਇਆ ਫੋਨ, ਦੇਸੀ ਸ਼ਰਾਬ ਦੀ ਬੋਤਲ ਆਦਿ ਸਾਮਾਨ ਪਿਆ ਸੀ। ਪਤਾ ਲੱਗਾ ਹੈ ਕਿ ਔਰਤ ਨੂੰ ਉਸ ਦੀ ਜੇਠਾਣੀ ਅਤੇ ਪਰਿਵਾਰ ਵਾਲੇ ਬਾਬੂ ਜਗਜੀਵਨ ਰਾਮ ਹਸਪਤਾਲ ਲੈ ਗਏ ਹਨ, ਜਿੱਥੇ ਪੁਲਸ ਨੂੰ ਡਾਕਟਰਾਂ ਤੋਂ ਪਤਾ ਲੱਗਾ ਕਿ ਔਰਤ ਦੀ ਮੌਤ ਹੋ ਗਈ ਹੈ। ਉਸ ਦੇ ਸਰੀਰ ’ਤੇ ਸੱਟਾਂ ਦੇ ਕਾਫੀ ਨਿਸ਼ਾਨ ਸਨ। ਔਰਤ ਦੀ ਪਛਾਣ ਝਾਰਖੰਡ ਦੀ ਗੁੜੀਆ ਦੇ ਰੂਪ ’ਚ ਹੋਈ ਹੈ। ਗੁੜੀਆ ਦੇ ਜੇਠਾਣੀ ਰਾਧਿਕਾ ਨੇ ਪੁਲਸ ਨੂੰ ਦੱਸਿਆ ਕਿ ਉਹ ਅਲੀਪੁਰ ਇਲਾਕੇ ’ਚ ਰਹਿੰਦੀ ਹੈ। ਜੇਠ ਜੈ ਸਿੰਘ ਅੰਬਾਲਾ ’ਚ ਰਹਿੰਦਾ ਹੈ।

ਰਾਧਿਕਾ ਨੇ ਦੱਸਿਆ ਕਿ ਉਸ ਦੇ ਪਤੀ ਅਤੇ ਜੇਠ ਨੇ ਬੈਠ ਕੇ ਸ਼ਰਾਬ ਪੀਤੀ, ਬਾਅਦ ’ਚ ਜੇਠ ਮੀਟ ਲੈ ਕੇ ਆਇਆ ਅਤੇ ਫਿਰ ਸ਼ਰਾਬ ਪੀਤੀ। ਗੁੜੀਆ ਨੇ ਥਕਾਣ ਜ਼ਿਆਦਾ ਹੋਣ ਦੀ ਗੱਲ ਕਹਿ ਕੇ ਅਗਲੇ ਦਿਨ ਚੱਲਣ ਦੀ ਗੱਲ ਆਖੀ। ਇਸ ਗੱਲ ਨੂੰ ਲੈ ਕੇ ਜੇਠ ਜੈ ਸਿੰਘ ਗੁੱਸਾ ਹੋ ਗਿਆ ਅਤੇ ਉਸ ਨੇ ਆਪਣੀ ਪਤਨੀ ਦੀ ਲੱਤਾਂ-ਘਸੁੰਨਾਂ ਨਾਲ ਕੁੱਟਮਾਰ ਕੀਤੀ। 


Tanu

Content Editor

Related News