13 ਸਾਲਾ ਕੁੜੀ ਨੂੰ ਅਗਵਾ ਕਰ ਬਣਾਇਆ ਬੰਧਕ, 2 ਦਿਨਾਂ ਤੱਕ 16 ਲੋਕਾਂ ਨੇ ਕੀਤਾ ਜਬਰ ਜ਼ਿਨਾਹ
Monday, Feb 14, 2022 - 04:05 PM (IST)

ਭਰਤਪੁਰ (ਵਾਰਤਾ)- ਰਾਜਸਥਾਨ 'ਚ ਭਰਤਪੁਰ ਦੇ ਖੋਹ ਥਾਣਾ ਖੇਤਰ 'ਚ ਇਕ ਨਾਬਾਲਗ ਕੁੜੀ ਨੂੰ ਅਗਵਾ ਕਰਨ ਤੋਂ ਬਾਅਦ 2 ਦਿਨ ਬੰਧਕ ਬਣਾ ਕੇ ਉਸ ਨਾਲ ਸਮੂਹਕ ਜਬਰ ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 13 ਸਾਲਾ ਪੀੜਤਾ ਦੇ ਪਿਤਾ ਵਲੋਂ ਇਸ ਮਾਮਲੇ 'ਚ 16 ਦੋਸ਼ੀਆਂ ਵਿਰੁੱਧ ਪੁਲਸ 'ਚ ਮਾਮਲਾ ਦਰਜ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 12 ਫਰਵਰੀ ਨੂੰ ਸਵੇਰੇ ਕਰੀਬ 11 ਵਜੇ ਜੰਗਲ 'ਚ ਪਹਾੜ 'ਤੇ ਬਕਰੀਆਂ ਚਰਾਉਣ ਅਤੇ ਸੁੱਕੀਆਂ ਲਕੜੀਆਂ ਇਕੱਠੀਆਂ ਕਰਨ ਗਈ ਨਾਬਾਲਗਾ ਨੂੰ ਬਾਈਕਾਂ 'ਤੇ ਆਏ 5 ਨੌਜਵਾਨ ਜ਼ਬਰੀ ਅਗਵਾ ਕਰ ਕੇ ਲੈ ਗਏ।
ਇਹ ਵੀ ਪੜ੍ਹੋ : ਰਾਜਸਥਾਨ ’ਚ ਦਿਲ ਕੰਬਾਊ ਵਾਰਦਾਤ; ਮਾਂ ਅਤੇ ਦੋ ਬੱਚਿਆਂ ਦੀਆਂ ਲਟਕਦੀਆਂ ਲਾਸ਼ਾਂ ਮਿਲੀਆਂ
ਘਟਨਾ ਦੇ ਸਮੇਂ ਉੱਥੇ ਬਕਰੀਆਂ ਚਰਾ ਰਹੇ ਪਿੰਡ ਦੇ ਕੁਝ ਬੱਚਿਆਂ ਨੇ ਕੁੜੀ ਦੇ ਅਗਵਾ ਹੋਣ ਦੀ ਸੂਚਨਾ ਪਿਤਾ ਨੂੰ ਦਿੱਤੀ। ਇਸ ਵਿਚ ਕੁੜੀ ਦੀ ਕਾਫ਼ੀ ਭਾਲ ਕੀਤੀ ਗਈ ਪਰ ਉਸ ਦਾ ਕੋਈ ਪਤਾ ਨਹੀਂ ਲੱਗਾ। ਦੱਸਿਆ ਗਿਆ ਹੈ ਕਿ ਐਤਵਾਰ ਨੂੰ ਬੱਚੀ ਜਦੋਂ ਘਰ ਪੁੱਜੀ ਤਾਂ ਉਸ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਉਸ ਨਾਲ 16 ਲੋਕਾਂ ਨੇ ਜਬਰ ਜ਼ਿਨਾਹ ਕੀਤਾ। ਮਾਮਲੇ ਨੂੰ ਲੈ ਕੇ ਥਾਣਾ ਪੁਲਸ ਦਾ ਕਹਿਣਾ ਹੈ ਕਿ ਕੁੜੀ ਦਾ ਮੈਡੀਕਲ ਕਰਵਾ ਲਿਆ ਗਿਆ ਹੈ। ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਅਧਿਕਾਰਤ ਰੂਪ ਨਾਲ ਗੈਂਗਰੇਪ ਦੀ ਪੁਸ਼ਟੀ ਹੋ ਸਕੇਗੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ