ਭਾਰੀ ਬਾਰਿਸ਼ ਪਿੱਛੋਂ ਅਜਗਰ ਬਿਜਲੀ ਦੇ ਖੰਭੇ 'ਤੇ ਚੜ੍ਹਿਆ, ਕਰੰਟ ਲੱਗਣ ਨਾਲ ਹੋਈ ਮੌਤ
Wednesday, Jul 17, 2024 - 12:59 AM (IST)

ਮੰਗਲੁਰੂ : ਕਰਨਾਟਕ 'ਚ ਮੰਗਲੁਰੂ ਦੇ ਉਲਾਲ ਇਲਾਕੇ ਵਿਚ ਇਕ ਵਿਸ਼ਾਲ ਅਜਗਰ ਭਾਰੀ ਬਾਰਿਸ਼ ਕਾਰਨ ਜੰਗਲ ਤੋਂ ਨਿਕਲ ਕੇ ਬਿਜਲੀ ਦੇ ਖੰਭੇ 'ਤੇ ਚੜ੍ਹ ਗਿਆ ਪਰ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ।
ਮੰਗਲੁਰੂ ਡਵੀਜ਼ਨ ਦੇ ਚੀਫ ਕੰਜ਼ਰਵੇਟਰ ਆਫ ਫਾਰੈਸਟ ਡਾ. ਵੀ. ਕਰੀਕਲਨ ਨੇ ਦੱਸਿਆ ਕਿ ਇਹ ਘਟਨਾ ਉਲਾਲ ਦੇ ਮੁਕੇਚੇਰੀ ਵਿਚ ਵਾਪਰੀ, ਜਿੱਥੇ ਭਾਰੀ ਬਾਰਿਸ਼ ਕਾਰਨ ਅਜਗਰ ਬਿਜਲੀ ਦੇ ਖੰਭੇ 'ਤੇ ਚੜ੍ਹ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ : ਪੂਜਾ ਖੇਡਕਰ ਨੇ ਪੁਣੇ ਦੇ ਡੀਐੱਮ ਖ਼ਿਲਾਫ਼ ਦਰਜ ਕਰਵਾਇਆ ਛੇੜਛਾੜ ਦਾ ਮੁਕੱਦਮਾ, ਤਬਾਦਲੇ ਦਾ ਦਿੱਤਾ ਸੀ ਹੁਕਮ
ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਬਿਜਲੀ ਵੰਡ ਕੰਪਨੀ ਮੇਸਕਾਮ ਦੇ ਮੁਲਾਜ਼ਮਾਂ ਨੇ ਮਰੇ ਹੋਏ ਅਜਗਰ ਨੂੰ ਖੰਭੇ ਤੋਂ ਹੇਠਾਂ ਉਤਾਰਿਆ, ਜਿਸ ਕਾਰਨ ਬਿਜਲੀ ਦਾ ਕੰਮ ਆਮ ਵਾਂਗ ਹੋ ਸਕਿਆ। ਡਾ. ਕਰੀਕਲਨ ਨੇ ਦੱਸਿਆ ਕਿ ਮ੍ਰਿਤਕ ਅਜਗਰ ਨੂੰ ਪੋਸਟਮਾਰਟਮ ਤੋਂ ਬਾਅਦ ਦਫ਼ਨਾਇਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8