ਗੁਜਰਾਤ ਤੋਂ ਬਾਅਦ ਹੁਣ ਇਸ ਸੂਬੇ ਦੇ ਸਕੂਲਾਂ ’ਚ ਪੜ੍ਹਾਈ ਜਾ ਸਕਦੀ ਹੈ ਗੀਤਾ

03/18/2022 6:34:58 PM

ਨੈਸ਼ਨਲ ਡੈਸਕ– ਗੂਜਰਾਤ ਦੇ ਸਕੂਲੀ ਸਿਲੇਬਸ ’ਚ ਭਗਵਤ ਗੀਤਾ ਨੂੰ ਸ਼ਾਮਿਲ ਕੀਤੇ ਜਾਣ ਦੇ ਫੈਸਲੇ ਤੋਂ ਬਾਅਦ ਕਰਨਾਟਕ ਦੇ ਸੈਕੰਡਰੀ ਸਿੱਖਿਆ ਮੰਤਰੀ ਬੀ.ਸੀ. ਨਾਗੇਸ਼ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਜਿਹਾ ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਸੂਬਾ ਸਰਕਾਰ ਮਾਹਿਰਾਂ ਨਾਲ ਚਰਚਾ ਕਰੇਗੀ। ਨਾਗੇਸ਼ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ‘ਗੂਜਰਾਤ ’ਚ ਨੈਤਿਕ ਵਿਗਿਆਨ ਨੂੰ ਸਕੂਲੀ ਸਿਲੇਬਸ ’ਚ ਤਿੰਨ ਤੋਂ ਚਾਰ ਪੜਾਵਾਂ ’ਚ ਸ਼ਾਮਿਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪਹਿਲੇ ਪੜਾਅ ’ਚ ਭਗਵਤ ਗੀਤਾ ਨੂੰ ਸ਼ਾਮਿਲ ਕਰਾਂਗੇ। ਇਹ ਗੱਲ ਮੇਰੇ ਧਿਆਨ ’ਚ ਆਈ ਹੈ।’

ਉਨ੍ਹਾਂ ਕਿਹਾ ਕਿ ਅਸੀਂ ਨੈਤਿਕ ਵਿਗਿਆਨ ਨੂੰ ਸਿਲੇਬਸ ’ਚ ਸ਼ਾਮਿਲ ਕਰਨ ਦੇ ਸੰਦਰਭ ’ਚ ਮੁੱਖ ਮੰਤਰੀ ਬਾਸਵਰਾਜ ਬੋਮਈ ਨਾਲ ਚਰਚਾ ਕਰਨ ਤੋਂ ਬਾਅਦ ਕੋਈ ਫੈਸਲਾ ਕਰਾਂਗੇ। ਮੰਤਰੀ ਨੇ ਦਾਅਵਾ ਕੀਤਾ ਸੀ ਬੱਚਿਆਂ ’ਚ ਸੱਭਿਆਚਾਰ ਕਦਰਾਂ-ਕੀਮਤਾਂ ਘਾਣ ਹੋਇਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਬਹੁਤ ਸਾਰੇ ਲੋਕਾਂ ਨੇ ਮੰਗ ਕੀਤੀ ਹੈ ਕਿ ਨੈਤਿਕ ਵਿਗਿਆਨ ਦੀ ਪੜ੍ਹਾਈ ਸ਼ੁਰੂ ਕੀਤੀ ਜਾਵੇ। 

ਨਾਗੇਸ਼ ਮੁਤਾਬਕ, ਪਹਿਲੇ ਹਫਤੇ ’ਚ ਇਕ ਜਮਾਤ ਨੈਤਿਕ ਵਿਗਿਆਨ ਦੀ ਹੁੰਦੀ ਸੀ ਜਿਸ ਵਿਚ ਰਾਮਾਇਣ ਅਤੇ ਮਹਾਂਭਾਰਤ ਨਾਲ ਸੰਬੰਧਿਤ ਅੰਸ਼ ਪੜ੍ਹਾਏ ਜਾਂਦੇ ਸਨ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਵੀ ਆਪਣੇ ਬਚਪਨ ਦੀ ਸਿੱਖਿਆ ਦਾ ਸਿਹਰਾ ਰਾਮਾਇਣ ਅਤੇ ਮਹਾਂਭਾਰਤ ਨੂੰ ਦਿੰਦੇ ਸਨ। ਜਦੋਂ ਉਹ ਵੱਡੇ ਹੋਏ ਤਾਂ ਰਾਜਾ ਹਰੀਸ਼ਚੰਦਰ ਦਾ ਉਨ੍ਹਾਂ ਦੇ ਜੀਵਨ ’ਤੇ ਪਹੁੰਚ ਵੱਡਾ ਅਸਰ ਹੋਇਆ। ਮੰਤਰੀ ਨੇ ਕਿਹਾ ਕਿ ਉਨ੍ਹਾਂ ਚੀਜ਼ਾਂ ਨੂੰ ਸਿਲੇਬਸ ’ਚ ਸ਼ਾਮਿਲ ਕਰਨਾ ਸਾਡਾ ਕਰਤਵ ਹੈ ਜਿਨ੍ਹਾਂ ਦਾ ਸਮਾਜ ’ਤੇ ਹਾਂ-ਪੱਖੀ ਪ੍ਰਭਾਵ ਪੈਂਦਾ ਹੈ।


Rakesh

Content Editor

Related News