GroupM, Dentsu ਅਤੇ IPG ਦੇ ਬਾਅਦ ਹੁਣ ਇਸ ਗਰੁੱਪ ''ਤੇ ਡਿੱਗੀ ਗਾਜ, CCI ਨੇ ਮਾਰਿਆ ਛਾਪਾ

Wednesday, Mar 19, 2025 - 12:53 PM (IST)

GroupM, Dentsu ਅਤੇ IPG ਦੇ ਬਾਅਦ ਹੁਣ ਇਸ ਗਰੁੱਪ ''ਤੇ ਡਿੱਗੀ ਗਾਜ, CCI ਨੇ ਮਾਰਿਆ ਛਾਪਾ

ਬਿਜ਼ਨੈੱਸ ਡੈਸਕ : ਮੁੰਬਈ, ਨਵੀਂ ਦਿੱਲੀ ਅਤੇ ਗੁਰੂਗ੍ਰਾਮ 'ਚ ਗਰੁੱਪਐਮ, ਡੈਂਟਸੂ ਅਤੇ ਇੰਟਰਪਬਲਿਕ ਗਰੁੱਪ (ਆਈਪੀਜੀ) ਦੇ ਦਫ਼ਤਰਾਂ 'ਤੇ ਛਾਪੇਮਾਰੀ ਕਰਨ ਤੋਂ ਬਾਅਦ ਹੁਣ ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀਸੀਆਈ) ਦੇ ਅਧਿਕਾਰੀਆਂ ਨੇ ਪਬਲੀਸਿਸ ਗਰੁੱਪ ਦੇ ਦਫ਼ਤਰਾਂ 'ਤੇ ਵੀ ਛਾਪੇਮਾਰੀ ਕੀਤੀ ਹੈ। ਇਨ੍ਹਾਂ ਏਜੰਸੀਆਂ ਤੋਂ ਇਸ਼ਤਿਹਾਰਬਾਜ਼ੀ ਦੀਆਂ ਦਰਾਂ ਅਤੇ ਛੋਟਾਂ ਤੈਅ ਕਰਨ ਦਾ ਦੋਸ਼ ਲਗਾਇਆ  ਹੈ। ਸੂਤਰਾਂ ਅਨੁਸਾਰ ਹੋਰ ਪ੍ਰਮੁੱਖ ਮੀਡੀਆ ਏਜੰਸੀਆਂ ਵੀ ਜਾਂਚ ਦੇ ਘੇਰੇ ਵਿਚ ਆ ਸਕਦੀਆਂ ਹਨ।

ਇਹ ਵੀ ਪੜ੍ਹੋ :     Goa 'ਚ ਵੀਕੈਂਡ ਬਿਤਾਉਣ ਨਾਲੋਂ ਸਸਤਾ ਹੈ Dubai ਘੁੰਮਣਾ ! Indian Tourism ਨੂੰ ਲੈ ਕੇ ਹੈਰਾਨ ਕਰਨ ਵਾਲਾ ਦਾਅਵਾ...

ਜਾਣਕਾਰੀ ਮੁਤਾਬਕ, "ਇਸੇ ਮਾਮਲੇ 'ਚ ਪਬਲੀਸਿਸ ਦੇ ਦਫਤਰਾਂ 'ਤੇ ਵੀ ਛਾਪੇਮਾਰੀ ਕੀਤੀ ਗਈ ਸੀ। ਸੀ.ਸੀ.ਆਈ. ਇਸ਼ਤਿਹਾਰਾਂ ਦੀਆਂ ਦਰਾਂ ਅਤੇ ਛੋਟਾਂ ਨੂੰ ਲੈ ਕੇ ਕਾਰਟਲਾਈਜ਼ੇਸ਼ਨ 'ਤੇ ਕਾਰਵਾਈ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।"

ਇਹ ਵੀ ਪੜ੍ਹੋ :     22-25 March ਤੱਕ ਲਗਾਤਾਰ 4 ਦਿਨ ਬੰਦ ਰਹਿਣਗੇ ਬੈਂਕ, ਪਹਿਲਾਂ ਹੀ ਪੂਰੇ ਕਰ ਲਓ ਜ਼ਰੂਰੀ ਕੰਮ

ਕਾਨੂੰਨ ਕੀ ਕਹਿੰਦਾ ਹੈ?

ਕੰਪੀਟੀਸ਼ਨ ਐਕਟ, 2002 ਦੀ ਧਾਰਾ 3(3) ਦੇ ਤਹਿਤ, ਕਿਸੇ ਵੀ ਉਦਯੋਗ ਵਿੱਚ ਕੰਪਨੀਆਂ ਵਿਚਕਾਰ ਕੋਈ ਵੀ ਸਮਝੌਤਾ ਜੋ ਸਿੱਧੇ ਜਾਂ ਅਸਿੱਧੇ ਤੌਰ 'ਤੇ ਕੀਮਤਾਂ ਨੂੰ ਨਿਰਧਾਰਤ ਕਰਦਾ ਹੈ ਜਾਂ ਮੁਕਾਬਲੇ ਨੂੰ ਸੀਮਤ ਕਰਦਾ ਹੈ, ਗੈਰ-ਕਾਨੂੰਨੀ ਮੰਨਿਆ ਜਾਂਦਾ ਹੈ। ਹੁਣ ਇਸ ਜਾਂਚ ਦੇ ਤਹਿਤ ਈਮੇਲਾਂ, ਪ੍ਰਾਈਸਿੰਗ ਐਗਰੀਮੈਂਟਸ, ਇੰਟਰਨਲ ਮੀਟਿੰਗ ਰਿਕਾਰਡ ਅਤੇ ਕੋਆਰਡੀਨੇਟਿਡ ਰੇਟ ਕਾਰਡਾਂ ਦੀ ਜਾਂਚ ਕੀਤੀ ਜਾਵੇਗੀ ਤਾਂ ਜੋ ਕਿਸੇ ਵੀ ਤਰ੍ਹਾਂ ਦੀਆਂ ਵਿਰੋਧੀ ਗਤੀਵਿਧੀਆਂ ਨੂੰ ਬੇਨਕਾਬ ਕੀਤਾ ਜਾ ਸਕੇ।

ਇਹ ਵੀ ਪੜ੍ਹੋ :     ਟ੍ਰੈਫਿਕ ਨਿਯਮਾਂ ਦੀ ਉਲੰਘਣਾ 'ਤੇ ਸਖ਼ਤ ਹੋਈ ਸਰਕਾਰ, ਮਾਰਚ ਮਹੀਨੇ ਤੋਂ ਲੱਗਣਗੇ ਮੋਟੇ ਜੁਰਮਾਨੇ

IBDF ਦਫਤਰ 'ਤੇ ਵੀ ਸੀ.ਸੀ.ਆਈ

ਸੀਸੀਆਈ ਦੇ ਅਧਿਕਾਰੀਆਂ ਨੇ ਇੰਡੀਅਨ ਬਰਾਡਕਾਸਟਿੰਗ ਐਂਡ ਡਿਜੀਟਲ ਫਾਊਂਡੇਸ਼ਨ (ਆਈਬੀਡੀਐਫ) ਦੇ ਦਫ਼ਤਰ ਵਿੱਚ ਵੀ ਜਾਂਚ ਕੀਤੀ ਹੈ।

ਇਹ ਵੀ ਪੜ੍ਹੋ :     Gold Record high : ਸੋਨੇ ਨੇ ਛੂਹਿਆ ਨਵਾਂ ਰਿਕਾਰਡ ਪੱਧਰ, ਜਾਣੋ ਕੀ ਹੈ ਮਾਹਰਾਂ ਦੀ ਰਾਏ

ਕਿਉਂ ਕੀਤੀ ਗਈ ਕਾਰਵਾਈ?

ਸੀਸੀਆਈ ਨੇ ਇਸ਼ਤਿਹਾਰਾਂ ਦੀਆਂ ਦਰਾਂ ਅਤੇ ਛੋਟਾਂ ਨੂੰ ਤੈਅ ਕਰਨ ਦੇ ਦੋਸ਼ਾਂ ਨੂੰ ਲੈ ਕੇ ਏਜੰਸੀਆਂ ਅਤੇ ਚੋਟੀ ਦੇ ਪ੍ਰਸਾਰਕਾਂ ਵਿਰੁੱਧ ਕੇਸ ਦਾਇਰ ਕੀਤਾ ਸੀ। ਸੂਤਰਾਂ ਮੁਤਾਬਕ, "ਅਧਿਕਾਰੀਆਂ ਨੇ ਕਾਨੂੰਨੀ ਸਹਾਇਤਾ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਸਰਚ ਵਾਰੰਟ ਹੈ ਪਰ ਕੋਈ ਵੇਰਵਾ ਨਹੀਂ ਦਿੱਤਾ। ਅਧਿਕਾਰੀਆਂ ਨੇ ਕਿਸੇ ਵੀ ਕਾਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਸਾਡੇ ਮੋਬਾਈਲ ਫ਼ੋਨ ਜ਼ਬਤ ਕਰ ਲਏ।" ਫਿਲਹਾਲ ਮੀਡੀਆ ਏਜੰਸੀਆਂ ਅਤੇ IBDF ਨੇ ਇਸ ਛਾਪੇਮਾਰੀ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Harinder Kaur

Content Editor

Related News