ਪੱਛਮੀ ਬੰਗਾਲ : ਕਈ ਇਲਾਕਿਆਂ 'ਚ ਧਾਰਾ 144 ਲਾਗੂ, ਚੋਣ ਤੋਂ ਬਾਅਦ ਹੋਈ ਸੀ ਹਿੰਸਾ
Monday, May 20, 2019 - 08:21 PM (IST)
ਨਵੀਂ ਦਿੱਲੀ— ਲੋਕ ਸਭਾ ਚੋਣਾਂ ਖਤਮ ਹੋਣ ਤੋਂ ਬਾਅਦ ਵੀ ਪੱਛਮੀ ਬੰਗਾਲ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਐਤਵਾਰ ਨੂੰ ਸੱਤਵੇਂ ਅਤੇ ਆਖਰੀ ਪੜਾਅ ਤੋਂ ਬਾਅਦ ਸੂਬੇ 'ਚ ਕਈ ਥਾਵਾਂ ਤੋਂ ਹਿੰਸਾ ਦੀਆਂ ਘਟਨਾਵਾਂ ਆਈਆਂ, ਜਿਸ ਤੋਂ ਬਾਅਦ ਪੱਛਮੀ ਬੰਗਾਲ ਦੇ ਬਾਰਾਸਾਤ ਤੇ ਭਾਟਾਪਾੜਾ 'ਚ ਚੋਣ ਕਮਿਸ਼ਨ ਨੇ ਧਾਰਾ 144 ਲਾਗੂ ਕਰ ਦਿੱਤੀ ਹੈ। ਇਲਾਕੇ 'ਚ ਕੇਂਦਰੀ ਬਲ ਤਾਇਨਾਤ ਹੈ।
ਦੱਸ ਦਈਏ ਕਿ ਪੱਛਮੀ ਬੰਗਾਲ 'ਚ 42 ਸੀਟਾਂ 'ਤੇ ਸੱਤ ਪੜਾਅਵਾਂ 'ਚ ਪੋਲਿੰਗ ਖਤਮ ਹੋਈ। ਸੱਤਾਂ ਪੜਾਅਵਾਂ 'ਚ ਹਿੰਸਾ ਦੀਆਂ ਘਟਨਾਵਾਂ ਸਾਹਮਣੇ ਆਈਆਂ। ਸੂਬੇ 'ਚ ਹੱਦ ਉਦੋਂ ਪਾਰ ਹੋ ਗਈ ਜਦੋਂ ਭਾਜਪਾ ਅਮਿਤ ਸ਼ਾਹ ਦੇ ਰੋਡ ਸ਼ੋਅ 'ਚ ਟੀਐੱਮਸੀ ਵਰਕਰ ਤੇ ਬੀਜੇਪੀ ਵਰਕਰ ਆਪਸ 'ਚ ਭਿੜ੍ਹ ਗਏ।
