ਧੋਨੀ ਤੋਂ ਬਾਅਦ ਸੁਰੇਸ਼ ਰੈਨਾ ਨੇ ਵੀ ਲਿਆ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ
Saturday, Aug 15, 2020 - 11:10 PM (IST)
ਨਵੀਂ ਦਿੱਲੀ - ਦੁਨੀਆ ਭਰ ਦੀਆਂ ਨਜ਼ਰਾਂ ਸ਼ਨੀਵਾਰ ਸ਼ਾਮ ਉਸ ਇੰਸਟਾਗ੍ਰਾਮ ਪੋਸਟ 'ਤੇ ਜਾ ਕੇ ਟਿੱਕ ਗਈਆਂ, ਜਿਸ ਵਿਚ ਮਹਿੰਦਰ ਸਿੰਘ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਪਰ ਠੀਕ ਇਸ ਪੋਸਟ ਤੋਂ ਕੁਝ ਦੇਰ ਬਾਅਦ ਸੁਰੇਸ਼ ਰੈਨਾ ਨੇ ਵੀ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਹੈ ਕਿ ਉਹ ਵੀ ਇਸ ਸਫਰ ਵਿਚ ਧੋਨੀ ਦੇ ਨਾਲ ਹਨ, ਮਤਲਬ ਉਨ੍ਹਾਂ ਨੇ ਵੀ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ।
ਸੁਰੇਸ਼ ਰੈਨਾ ਨੇ ਭਾਰਤ ਦੇ ਲਈ 18 ਟੈਸਟ ਮੈਚ ਅਤੇ 226 ਵਨ-ਡੇਅ ਮੈਚ ਤੋਂ ਇਲਾਵਾ ਕੁਲ 78 ਟੀ-20 ਮੈਚ ਖੇਡੇ ਹਨ। 226 ਵਨ-ਡੇਅ ਮੈਚਾਂ ਵਿਚ ਰੈਨਾ ਨੇ 5 ਸੈਂਕੜਿਆਂ ਦੀ ਮਦਦ ਨਾਲ 5615 ਰਨ ਬਣਾਏ। ਟੀ-20 ਕ੍ਰਿਕਟ ਵਿਚ ਉਨ੍ਹਾਂ ਨੇ ਇਕ ਸੈਂਕੜੇ ਨਾਲ 1605 ਰਨ ਬਣਾਏ ਸਨ। ਉਥੇ ਟੈਸਟ ਮੈਚਾਂ ਵਿਚ ਉਨ੍ਹਾਂ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਅਤੇ 18 ਟੈਸਟ ਮੈਚਾਂ ਵਿਚ ਉਨ੍ਹਾਂ ਦੇ ਬੱਲੇ ਨਾਲ ਸਿਰਫ 768 ਰਨ ਨਿਕਲੇ ਸਨ।
ਇਸ ਐਲਾਨ ਤੋਂ ਬਾਅਦ ਉਨ੍ਹਾਂ ਦੇ ਚਾਹੁੰਣ ਵਾਲੇ ਉਨਾਂ ਦੇ ਹੁਣ ਤੱਕ ਦੇ ਸੁਨਹਿਰੇ ਸਫਰ ਨੂੰ ਯਾਦ ਕਰ ਰਹੇ ਹਨ ਅਤੇ ਅੱਗੇ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ। ਇਹ ਯਾਦਾਂ ਅਤੇ ਸ਼ੁਭਕਾਮਨਾਵਾਂ ਇੰਨੀਆਂ ਤੇਜ਼ੀ ਆ ਰਹੀਆਂ ਹਨ ਕੁਝ ਹੀ ਦੇਰ ਵਿਚ ਮਹਿੰਦਰ ਸਿੰਘ ਧੋਨੀ ਟਵਿੱਟਰ 'ਤੇ ਟ੍ਰੇਂਡ ਕਰਨ ਲੱਗੇ। ਰੈਨਾ ਵੀ ਦੇਖਦੇ ਹੀ ਦੇਖਦੇ ਟ੍ਰੇਂਡ ਵਿਚ ਉਪਰ ਚੱੜ ਗਏ।