ਦਿੱਲੀ ਮਗਰੋਂ ਹੁਣ ਅਹਿਮਦਾਬਾਦ ਦੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
Monday, May 06, 2024 - 12:12 PM (IST)
ਅਹਿਮਦਾਬਾਦ- ਗੁਜਰਾਤ 'ਚ ਅਹਿਮਦਾਬਾਦ ਦੇ 7 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਨਾਲ ਸੋਮਵਾਰ ਸਵੇਰੇ ਤੋਂ ਵਿਦਿਆਰਥੀ ਅਤੇ ਮਾਤਾ-ਪਿਤਾ 'ਚ ਡਰ ਦਾ ਮਾਹੌਲ ਬਣਿਆ ਹੈ। ਈ-ਮੇਲ ਮਿਲਣ ਤੋਂ ਬਾਅਦ ਬੰਬ ਡਿਸਪੋਜਲ ਸਕੁਆਇਡ ਅਤੇ ਪੁਲਸ ਅਧਿਕਾਰੀਆਂ ਦੀਆਂ ਟੀਮਾਂ ਨੇ ਸਕੂਲਾਂ ਦੀ ਤਲਾਸ਼ੀ ਲਈ। ਹਾਲਾਂਕਿ ਉਨ੍ਹਾਂ ਨੂੰ ਕੁਝ ਵੀ ਨਹੀਂ ਮਿਲਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਧਮਕੀ ਇਕ ਅਫ਼ਵਾਹ ਲੱਗ ਰਹੀ ਹੈ, ਜਿਸ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ।
ਦੱਸਣਯੋਗ ਹੈ ਕਿ ਹਾਲ ਹੀ 'ਚ ਦਿੱਲੀ-ਐੱਨ.ਸੀ.ਆਰ. ਦੇ 100 ਸਕੂਲਾਂ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਜਾਂਚ 'ਚ ਪਤਾ ਲੱਗਾ ਕਿ ਧਮਕੀ ਰੂਸੀ ਸਰਵਰ ਰਾਹੀਂ ਭੇਜੀ ਗਈ ਸੀ। ਓਐੱਨਜੀਸੀ ਕੇਂਦਰੀ ਸਕੂਲ, ਚਾਂਦਖੇੜਾ ਜ਼ੋਨ-2, ਏਸ਼ੀਆ ਇੰਗਲਿਸ਼ ਸਕੂਲ, ਵਸਤਰਾਪੁਰ ਜ਼ੋਨ-1, ਅੰਮ੍ਰਿਤਾ ਸਕੂਲ, ਘਾਟਲੋਡੀਆ ਜ਼ੋਨ-1, ਕਾਲੋਰੈਕਸ ਸਕੂਲ, ਘਾਟਲੋਡੀਆ ਜ਼ੋਨ-1, ਸੈਨਾ ਛਾਉਣੀ ਸਕੂਲ ਅਹਿਮਦਾਬਾਦ ਗ੍ਰਾਮੀਣ ਸਕੂਲਾਂ ਨੂੰ ਧਮਕੀ ਭਰੇ ਈ-ਮੇਲ ਮਿਲੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8