ਚੰਡੀਗੜ੍ਹ ਤੋਂ ਬਾਅਦ ਧਰਮਸ਼ਾਲਾ ਤੋਂ ਦਿੱਲੀ ਲਈ ਵੀ ਸ਼ੁਰੂ ਹੋਈ ਵੋਲਵੋ ਬੱਸ ਸੇਵਾ

Friday, Jan 08, 2021 - 05:23 PM (IST)

ਚੰਡੀਗੜ੍ਹ ਤੋਂ ਬਾਅਦ ਧਰਮਸ਼ਾਲਾ ਤੋਂ ਦਿੱਲੀ ਲਈ ਵੀ ਸ਼ੁਰੂ ਹੋਈ ਵੋਲਵੋ ਬੱਸ ਸੇਵਾ

ਧਰਮਸ਼ਾਲਾ– ਹਿਮਾਚਲ ਸੜਕ ਆਵਾਜਾਈ ਨਿਗਮ ਨੇ ਵੀਰਵਾਰ ਨੂੰ ਚੰਡੀਗੜ੍ਹ ਤੋਂ ਇਲਾਵਾ ਦਿੱਲੀ ਦੇ ਰੂਟ ’ਤੇ ਵੀ ਵੋਲਵੋ ਬੱਸ ਸੇਵਾ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਨਿਗਮ ਦੁਆਰਾ ਵੀਰਵਾਰ ਸਵੇਰੇ 11 ਵਜ ਕੇ 45 ਮਿੰਟ ’ਤੇ ਧਰਮਸ਼ਾਲਾ ਤੋਂ ਚੰਡੀਗੜ੍ਹ ਲਈ ਬੱਸ ਨੂੰ ਰਵਾਨਾ ਕੀਤਾ ਗਿਆ। ਉਥੇ ਹੀ ਸ਼ਾਮ ਨੂੰ 7 ਵਜ ਕੇ 5 ਮਿੰਟ ’ਤੇ ਦਿੱਲੀ ਲਈ ਵੀ ਵੋਲਵੋ ਬੱਸ ਸੇਵਾ ਸ਼ੁਰੂ ਕਰ ਦਿੱਤੀ ਗਈ। ਆਰ.ਐੱਮ. ਧਰਮਸ਼ਾਲਾ ਪੰਕਜ ਚੱਡਾ ਨੇ ਦੱਸਿਆ ਕਿ ਦਿੱਲੀ ਰੂਟ ’ਤੇ ਵੋਲਵੋ ਬੱਸ ਸ਼ਾਮ ਨੂੰ 7 ਵਜ ਕੇ 5 ਮਿੰਟ ’ਤੇ ਮਕਲੋਡਗੰਜ ਤੋਂ ਚੱਲੇਗੀ ਅਤੇ ਧਰਮਸ਼ਾਲਾ ਤੋਂ ਇਹ ਬੱਸ 8 ਵਜ ਕੇ 5 ਮਿੰਟ ਅਤੇ ਕਾਂਗੜਾ ਤੋਂ 8 ਵਜ ਕੇ 45 ਮਿੰਟ ’ਤੇ ਨਿਕਲੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਸਾਂ ਦੀ ਆਨਲਾਈਨ ਬੁਕਿੰਗ ਸੁਵਿਧਾ ਵੀ ਜਲਦ ਹੀ ਸ਼ੁਰੂ ਕਰ ਦਿੱਤੀ ਜਾਵੇਗੀ। 


author

Rakesh

Content Editor

Related News