ਮੁੜ ਭਾਜਪਾ ਸਰਕਾਰ ਬਣਨ ਤੋਂ ਬਾਅਦ ਹਰਿਆਣਾ ਦਾ ਦੁੱਗਣੀ ਸਪੀਡ ਨਾਲ ਹੋਵੇਗਾ ਵਿਕਾਸ: CM ਖੱਟੜ

09/05/2019 6:14:33 PM

ਜੀਂਦ—ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਹੈ ਕਿ ਭਾਜਪਾ ਦੀ ਮੁੜ ਸਰਕਾਰ ਬਣਨ ਤੋਂ ਬਾਅਦ ਦੁੱਗਣੀ ਸਪੀਡ ਨਾਲ ਹਰਿਆਣਾ ਸੂਬਾ ਦਾ ਵਿਕਾਸ ਹੋਵੇਗਾ। ਅਗਲੇ ਪੰਜ ਸਾਲਾਂ 'ਚ ਸੂਬੇ ਦੇ ਹਰ ਘਰ ਦੀ ਰਸੋਈ ਤੋਂ ਲੈ ਕੇ ਸਾਫ ਪੀਣ ਵਾਲਾ ਪਾਣੀ ਉਪਲੱਬਧ ਕਰਵਾਇਆ ਜਾਵੇਗਾ। ਦੱਸ ਦੇਈਏ ਕਿ ਜਨ ਅਸ਼ੀਰਵਾਦ ਯਾਤਰਾ ਦੌਰਾਨ ਬੁੱਧਵਾਰ ਰਾਤ ਜੀਂਦ ਸ਼ਹਿਰ ਦੇ ਝੰਡਾ ਗੇਟ 'ਤੇ ਆਯੋਜਿਤ ਇੱਕ ਵਿਸ਼ਾਲ ਜਨਸਭਾ 'ਚ ਮੁੱਖ ਮੰਤਰੀ ਨੇ ਸੰਬੋਧਨ ਕੀਤਾ ਸੀ। ਜੀਂਦ ਸ਼ਹਿਰ 'ਚ ਜਨ ਅਸ਼ੀਰਵਾਦ ਯਾਤਰਾ ਦੇ ਪਹੁੰਚਣ 'ਤੇ ਕਈ ਥਾਵਾਂ ਮੁੱਖ ਮੰਤਰੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਲੋਕਾਂ ਨੇ ਮਕਾਨਾਂ ਅਤੇ ਦੁਕਾਨਾਂ ਦੀਆਂ ਛੱਤਾਂ ਤੋਂ ਮੁੱਖ ਮੰਤਰੀ 'ਤੇ ਫੁੱਲਾਂ ਦੀ ਬਾਰਿਸ਼ ਕੀਤੀ। 

ਮੁੱਖ ਮੰਤਰੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਅੱਜ ਤੱਕ ਹਰਿਆਣਾ ਸੂਬੇ ਦੇ ਇਤਿਹਾਸ 'ਚ ਕਿਸੇ ਵੀ ਮੁੱਖ ਮੰਤਰੀ ਵੱਲੋਂ ਇੰਨੀ ਵੱਡੀ ਯਾਤਰਾ ਨਹੀਂ ਕੱਢੀ ਗਈ ਹੈ, ਜਿਸ ਨੂੰ ਸੂਬੇ ਦੀ ਜਨਤਾ ਦੁਆਰਾ ਇੰਨਾ ਪਿਆਰ ਦਿੱਤਾ ਗਿਆ ਹੋਵੇ। ਉਨ੍ਹਾਂ ਨੇ ਦੱਸਿਆ ਕਿ ਇਸ ਜਨ ਅਸ਼ੀਰਵਾਦ ਯਾਤਰਾ ਦਾ ਸਮਾਪਨ 8 ਸਤੰਬਰ ਨੂੰ ਰੋਹਤਕ 'ਚ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜ ਸਾਲ ਤੱਕ ਜਨਤਾ ਦੀ ਸੇਵਾ ਕੀਤੀ ਹੈ। ਹੁਣ ਦੋਬਾਰਾ ਅਸ਼ੀਰਵਾਦ ਲੈਣ ਲਈ ਆਇਆ ਹਾਂ, ਤਾਂ ਕਿ ਤੁਹਾਡੀ ਸੇਵਾ ਕਰਨ ਦਾ ਸਿਲਸਿਲਾ ਜਾਰੀ ਰਹੇ। 

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ 'ਚ ਭਾਜਪਾ ਦੀ ਹਰਿਆਣਾ ਸਰਕਾਰ ਨੇ ਹਰ ਵਰਗ ਅਤੇ ਖੇਤਰ'ਚ ਬਰਾਬਰ ਵਿਕਾਸ ਕਰਵਾਇਆ ਹੈ, ਜਿਸ ਦੀ ਬਦੌਲਤ ਸੂਬੇ ਦੇ ਹਰ ਵਰਗ ਦੇ ਲੋਕਾਂ ਅਤੇ ਖੇਤਰ ਤੋਂ ਭਾਰਤੀ ਜਨਤਾ ਪਾਰਟੀ ਨੂੰ ਬੇਅੰਤ ਪਿਆਰ ਮਿਲ ਰਿਹਾ ਹੈ। ਪਿਛਲੇ 11 ਸਾਲਾਂ ਤੋਂ ਰਾਸ਼ਨ ਕਾਰਡ ਤੱਕ ਬਣਾਉਣ ਦਾ ਮਾਮਲਾ ਬੰਦ ਪਿਆ ਸੀ ਪਰ ਭਾਜਪਾ ਦੀ ਸਰਕਾਰ ਨੇ ਹਾਲ ਹੀ ਦੌਰਾਨ 56,000 ਨਵੇਂ ਰਾਸ਼ਨ ਕਾਰਡ ਬਣਾ ਕੇ ਇਸ ਨੂੰ ਫਿਰ ਤੋਂ ਸ਼ੁਰੂ ਕਰ ਦਿੱਤਾ ਹੈ। ਸੂਬੇ ਦੇ ਹਰ ਵਰਗ ਪਰਿਵਾਰ ਨੂੰ ਪ੍ਰਧਾਨ ਮੰਤਰੀ ਉਜਾਵਲਾ ਯੋਜਨਾ ਤਹਿਤ ਗੈਸ ਕੁਨੈਕਸ਼ਨ ਉਪਲੱਬਧ ਕਰਵਾਏ ਗਏ ਹਨ।


Iqbalkaur

Content Editor

Related News