12ਵੀਂ ''ਚ 96 ਫ਼ੀਸਦੀ ਅੰਕ ਹਾਸਲ ਕਰਨ ਵਾਲੀ ਇਹ ਕੁੜੀ ਕਰ ਰਹੀ ਖੇਤਾਂ ''ਚ ਕੰਮ
Friday, Jul 08, 2022 - 05:46 PM (IST)
ਰੋਹਤਕ- 12ਵੀਂ ਜਮਾਤ ਦੀ ਪ੍ਰੀਖਿਆ 'ਚੋਂ 96.4 ਅੰਕ ਹਾਸਲ ਕਰਨ ਵਾਲੀ 17 ਸਾਲਾ ਆਰਤੀ ਨਾਗਰ ਰੋਹਤਕ ਦੇ ਸਥਾਨਕ ਜ਼ਮੀਂਦਾਰ ਦੇ ਖੇਤਾਂ 'ਚ ਝੋਨੇ ਦੀ ਖੇਤੀ ਕਰ ਰਹੀ ਹੈ। ਆਰਤੀ ਆਪਣੇ ਕਾਲਜ ਦੀ ਟਿਊਸ਼ਨ ਫੀਸ ਲਈ ਪੈਸੇ ਇਕੱਠੇ ਕਰਨ ਲਈ ਇਹ ਕੰਮ ਕਰ ਰਹੀ ਹੈ। ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੀ ਆਰਤੀ ਨੇ ਆਪਣੇ ਪਿੰਡ ਦੇ ਸਰਕਾਰੀ ਸਕੂਲ 'ਚ ਪੜ੍ਹਨ ਤੋਂ ਬਾਅਦ 500 'ਚੋਂ 482 ਅੰਕ ਹਾਸਲ ਕੀਤੇ। ਜੂਨ 'ਚ ਨਤੀਜਿਆਂ ਦੇ ਐਲਾਨ ਤੋਂ ਬਾਅਦ ਉਨ੍ਹਾਂ ਦੀ ਸਿੱਖਿਆ ਉਪਲੱਬਧੀ ਸ਼ਹਿਰ 'ਚ ਚਰਚਾ ਦਾ ਵਿਸ਼ਾ ਸੀ ਅਤੇ ਪਿੰਡ ਵਾਸੀਆਂ ਨੇ ਉਸ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਸਨ।
ਇਹ ਵੀ ਪੜ੍ਹੋ : ਜਾਪਾਨ ਦੇ ਸਾਬਕਾ PM ਆਬੇ ਦੀ ਮੌਤ 'ਤੇ PM ਮੋਦੀ ਨੇ 9 ਜੁਲਾਈ ਨੂੰ ਰਾਸ਼ਟਰੀ ਸੋਗ ਦਿਨ ਐਲਾਨਿਆ
ਅਰਥ ਸ਼ਾਸਤਰ ਦੀ ਪੋਸਟ-ਗਰੈਜੂਏਟ ਵਿਦਿਆਰਥਣ ਆਰਤੀ ਨੇ ਹਰ ਦਿਨ 400 ਰੁਪਏ ਕਮਾਉਣ ਲਈ ਆਪਣੀ ਵੱਡੀ ਭੈਣ ਊਸ਼ਾ ਨਾਲ ਮਿਲ ਕੇ ਝੋਨੇ ਦੀ ਖੇਤੀ ਲਈ ਸਥਾਨਕ ਖੇਤੀਬਾੜੀ ਖੇਤਰਾਂ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਆਰਤੀ ਦੱਸਦੀ ਹੈ,''ਮੇਰੇ ਪਿਤਾ ਇਕ ਮਜ਼ਦੂਰ ਹਨ ਅਤੇ ਉਹ ਪਹਿਲਾਂ ਤੋਂ ਹੀ ਪਰਿਵਾਰ ਅਤੇ ਮੇਰੀ ਵੱਡੀ ਭੈਣ ਊਸ਼ਾ ਦੀ ਪੜ੍ਹਾਈ ਦਾ ਖਰਚ ਵਹਿਨ ਕਰ ਰਹੇ ਹਨ। ਆਪਣਾ ਸੰਘਰਸ਼ ਸਾਂਝਾ ਕਰਦੇ ਹੋਏ ਆਰਤੀ ਨੇ ਕਿਹਾ ਕਿ ਉਹ 10ਵੀਂ ਜਮਾਤ ਤੋਂ ਬਾਅਦ ਵਿਗਿਆਨ ਦਾ ਅਧਿਐਨ ਕਰਨਾ ਚਾਹੁੰਦੀ ਸੀ ਪਰ ਸਥਾਨਕ ਪਿੰਡ ਦੇ ਸਕੂਲ 'ਚ ਇਹ ਵਿਕਲਪ ਉਪਲੱਬਧ ਨਹੀਂ ਸੀ ਅਤੇ ਉਸ ਨੂੰ 11ਵੀਂ ਜਮਾਤ 'ਚ ਕਲਾ ਸਟ੍ਰੀਮ ਦਾ ਵਿਕਲਪ ਚੁਣ ਕੇ ਸਮਝੌਤਾ ਕਰਨਾ ਪਿਆ।
ਇਹ ਵੀ ਪੜ੍ਹੋ : 2 ਫੇਰਿਆਂ ਤੋਂ ਬਾਅਦ ਲਾੜੀ ਨੇ ਵਿਆਹ ਤੋਂ ਕੀਤਾ ਇਨਕਾਰ, ਵਜ੍ਹਾ ਜਾਣ ਹੋਵੋਗੇ ਹੈਰਾਨ
ਉਸ ਨੇ ਕਿਹਾ,''ਮੈਂ ਆਪਣੀ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 'ਚ ਭੂਗੋਲ ਅਤੇ ਰਾਜਨੀਤੀ ਵਿਗਿਆਨ 'ਚ 99 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਮੈਂ ਇਕ ਪ੍ਰੋਫੈਸਰ ਬਣਨਾ ਚਾਹੁੰਦੀ ਹਾਂ ਪਰ ਯੂਨੀਵਰਸਿਟੀਆਂ ਅਤੇ ਕਾਲਜਾਂ 'ਚ ਪ੍ਰਵੇਸ਼ ਲਈ ਦੌੜਨ ਦੀ ਬਜਾਏ, ਮੈਂ ਪੈਸੇ ਇਕੱਠੇ ਕਰਨ ਲਈ ਖੇਤੀ ਕਰ ਰਹੀ ਹਾਂ।'' ਆਪਣੀ ਰੁਟੀਨ ਬਾਰੇ ਦੱਸਦੇ ਹੋਏ ਆਰਤੀ ਨੇ ਕਿਹਾ,''ਉਸ ਦਾ ਦਿਨ ਸਵੇਰੇ 6 ਵਜੇ ਖਾਲੀ ਢਿੱਡ ਉਸ ਖੇਤ ਵੱਲ ਜਾਂਦਾ ਹੈ, ਜਿਸ 'ਚ ਉਹ ਸੂਰਜ ਡੁੱਬਣ ਤੋਂ ਪਹਿਲਾਂ ਜਿੰਨਾ ਸੰਭਵ ਹੋਵੇ, ਓਨਾ ਕੰਮ ਪੂਰਾ ਕਰਨ ਲਈ ਕੰਮ ਕਰ ਰਹੀ ਹੈ। ਕੰਮ ਸ਼ਾਮ 6 ਵਜੇ ਖ਼ਤਮ ਹੁੰਦਾ ਹੈ ਜਾਂ ਮਕਾਨ ਮਾਲਕ ਦੀ ਇੱਛਾ ਅਨੁਸਾਰ ਬਾਅਦ 'ਚ ਵੀ ਜਾਰੀ ਰਹਿ ਸਕਦਾ ਹੈ। ਉਸ ਨੇ ਕਿਹਾ,''ਮੈਨੂੰ ਨਹੀਂ ਪਤਾ ਕਿ ਮੈਂ ਆਪਣੀ ਉੱਚ ਸਿੱਖਿਆ ਦਾ ਖਰਚ ਉਠਾਉਣ ਲਈ ਪੂਰੇ ਪੈਸੇ ਇਕੱਠੇ ਕਰ ਸਕਾਂਗੀ ਜਾਂ ਨਹੀਂ ਪਰ ਘੱਟੋ-ਘੱਟ ਮੈਂ ਝੋਨੇ ਦੇ ਸੀਜਨ 'ਚ ਪੈਸੇ ਕਮਾ ਕੇ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ।''
ਇਹ ਵੀ ਪੜ੍ਹੋ : 10ਵੀਂ ਜਮਾਤ ਦੀ ਵਿਦਿਆਰਥਣ ਨਾਲ 8 ਮੁੰਡਿਆਂ ਨੇ ਕੀਤਾ ਗੈਂਗਰੇਪ
ਆਰਤੀ ਦੇ ਪਿਤਾ ਵਜੀਰ ਦੁੱਗਲ, ਜੋ ਪਿੰਡ 'ਚ ਇਕ ਮਜ਼ਦੂਰ ਦੇ ਰੂਪ 'ਚ ਕੰਮ ਕਰਦੇ ਹਨ ਨੇ ਕਿਹਾ,''ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੀ ਸਭ ਤੋਂ ਛੋਟੀ ਧੀ ਨੇ 96.4 ਫੀਸਦੀ ਅੰਕ ਹਾਸਲ ਕਰ ਕੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਹੈ ਪਰ ਉਨ੍ਹਾਂ ਦੀ ਆਰਥਿਕ ਸਥਿਤੀ ਅਜਿਹੀ ਹੈ ਕਿ ਉਹ ਕਾਲਜ 'ਚ ਉੱਚ ਸਿੱਖਿਆ ਲਈ ਪੈਸੇ ਦੇ ਨਾਲ ਉਨ੍ਹਾਂ ਦੀ ਮਦਦ ਨਹੀਂ ਕਰ ਸਕਦੇ।'' ਵਜ਼ੀਰ ਨੇ ਕਿਹਾ,''ਮੇਰੀ ਬਚਤ ਮੇਰੀ ਵੱਡੀ ਧੀ ਊਸ਼ਾ ਦੀ ਸਿੱਖਿਆ ਅਤੇ ਪਰਿਵਾਰ ਦੇ ਮਹੀਨੇ 'ਚ ਹੋਣ ਵਾਲੇ ਖਰਚਿਆਂ ਨੂੰ ਪੂਰਾ ਕਰਨ 'ਚ ਮੁਸ਼ਕਲ ਨਾਲ ਖਰਚ ਹੁੰਦੀ ਹੈ। ਇਸ ਤੋਂ ਜ਼ਿਆਦਾ ਕੁਝ ਵੀ ਉਸ ਦੀ ਪਹੁੰਚ ਤੋਂ ਬਾਹਰ ਹੈ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ